ਕੈਨੇਡਾ : ਰੈਸਟੋਰੈਂਟ ਮਾਲਕ ਦੇ ਕਤਲ ਮਾਮਲੇ ਵਿਚ 3 ਗ੍ਰਿਫ਼ਤਾਰ

ਕੈਨੇਡਾ ਵਿਚ ਰੋਟੀ ਦੇ ਬਿਲ ਪਿੱਛੇ ਕਤਲ ਕੀਤੇ ਬੰਗਲਾਦੇਸ਼ੀ ਮੂਲ ਦੇ ਰੈਸਟੋਰੈਂਟ ਮਾਲਕ ਸ਼ਰੀਫ਼ ਰਹਿਮਾਨ ਦੇ ਕਥਿਤ ਕਾਤਲਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

Update: 2024-12-19 12:58 GMT

ਟੋਰਾਂਟੋ : ਕੈਨੇਡਾ ਵਿਚ ਰੋਟੀ ਦੇ ਬਿਲ ਪਿੱਛੇ ਕਤਲ ਕੀਤੇ ਬੰਗਲਾਦੇਸ਼ੀ ਮੂਲ ਦੇ ਰੈਸਟੋਰੈਂਟ ਮਾਲਕ ਸ਼ਰੀਫ਼ ਰਹਿਮਾਨ ਦੇ ਕਥਿਤ ਕਾਤਲਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ 17 ਅਗਸਤ 2023 ਨੂੰ ਹੋਏ ਕਤਲ ਦੇ ਦੋਸ਼ ਹੇਠ ਯੂ.ਕੇ. ਦੇ ਤਿੰਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਸ਼ੱਕੀ ਵਿਜ਼ਟਰ ਵੀਜ਼ਾ ਆਏ ਸਨ ਅਤੇ ਕਤਲ ਦੀ ਵਾਰਦਾਤ ਮਗਰੋਂ ਕੈਨੇਡਾ ਛੱਡ ਕੇ ਚਲੇ ਗਏ। ਉਨਟਾਰੀਓ ਦੇ ਓਵਨ ਸਾਊਂਡ ਵਿਖੇ ਭਾਰਤੀ ਖਾਣਿਆਂ ਵਾਲਾ ਕਰੀ ਹਾਊਸ ਰੈਸਟੋਰੈਂਟ ਚਲਾਉਣ ਵਾਲੇ ਰਹਿਮਾਨ ਸ਼ਰੀਫ਼ ਦਾ 150 ਡਾਲਰ ਦੇ ਬਿਲ ਪਿੱਛੇ ਕਤਲ ਕੀਤਾ ਗਿਆ।

ਅਗਸਤ 2023 ਵਿਚ ਹੋਇਆ ਸੀ ਰਹਿਮਾਨ ਸ਼ਰੀਫ਼ ਦਾ ਕਤਲ

ਫਿਲਹਾਲ ਸ਼ੱਕੀ ਯੂ.ਕੇ. ਵਿਚ ਹਨ ਅਤੇ ਉਨ੍ਹਾਂ ਨੂੰ ਹਵਾਲਗੀ ਰਾਹੀਂ ਕੈਨੇਡਾ ਲਿਆਂਦਾ ਜਾਵੇਗਾ। ਪੁਲਿਸ ਨੇ ਦੱਸਿਆ ਕਿ 24 ਸਾਲ ਦੇ ਰੌਬਰਟ ਇਵਾਨਜ਼ ਵਿਰੁੱਧ ਕਤਲ ਦਾ ਦੋਸ਼ ਲਾਇਆ ਗਿਆ ਹੈ ਜਦਕਿ 47 ਸਾਲ ਦੇ ਰੌਬਰਟ ਬਸਬੀ ਇਵਾਨਜ਼ ਅਤੇ 54 ਸਾਲ ਦੇ ਬੈਰੀ ਇਵਾਨਜ਼ ਵਿਰੁੱਧ ਸਹਾਇਕ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਰਹਿਮਾਨ ਸ਼ਰੀਫ਼ ਦੀ ਪਤਨੀ ਸ਼ਾਇਲਾ ਨਸਰੀਨ ਵੱਲੋਂ ਓਵਨ ਸਾਊਂਡ ਪੁਲਿਸ ਦਾ ਸ਼ੁਕਰੀਆ ਕੀਤਾ ਗਿਆ ਹੈ। ਨਸਰੀਨ ਨੇ ਕਿਹਾ ਕਿ ਉਹ ਆਪਣੇ ਪਤੀ ਵਾਸਤੇ ਇਨਸਾਫ਼ ਚਾਹੁੰਦੀ ਹੈ ਅਤੇ ਅਤੀਤ ਵਿਚ ਕਮਿਊਨਿਟੀ ਤੋਂ ਮਿਲੀ ਮਦਦ ਵਾਸਤੇ ਸਭਨਾਂ ਦਾ ਧੰਨਵਾਦ। ਇਥੇ ਦਸਣਾ ਬਣਦਾ ਹੈ ਕਿ ਬੰਗਲਾਦੇਸ਼ ਤੋਂ ਕਰੀ ਹਾਊਸ ਰੈਸਟੋਰੈਂਟ ਵਿਚ ਬਤੌਰ ਕੁੱਕ ਕੰਮ ਕਰਨ ਪੁੱਜੇ ਅਦਨਾਨ ਹੁਸੈਨ ਦਾ ਕਹਿਣਾ ਸੀ ਕਿ 17 ਅਗਸਤ 2023 ਨੂੰ ਹੋਏ ਹਮਲੇ ਦੌਰਾਨ ਉਹ ਵੀ ਜ਼ਖਮੀ ਹੋਇਆ ਸੀ।

ਯੂ.ਕੇ. ਦੇ 3 ਨਾਗਰਿਕਾਂ ਵਜੋਂ ਕੀਤੀ ਗਈ ਸ਼ਨਾਖਤ

ਹੁਣ ਗ੍ਰਿਫ਼ਤਾਰੀਆਂ ਦਾ ਦਾਅਵਾ ਕੀਤਾ ਗਿਆ ਅਤੇ ਉਮੀਦ ਹੈ ਕਿ ਇਹ ਸੱਚ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਦੌਰਾਨ ਵੀ ਗ੍ਰਿਫ਼ਤਾਰੀਆਂ ਦਾ ਦਾਅਵਾ ਕੀਤਾ ਗਿਆ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰੀਆਂ ਦੇ ਦਾਅਵੇ ਮਗਰੋਂ ਕਈ ਸਵਾਲ ਪੈਦਾ ਹੋ ਰਹੇ ਹਨ ਜਿਨ੍ਹਾਂ ਦੇ ਜਵਾਬ ਮਿਲਣ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ। ਪਹਿਲਾ ਸਵਾਲ ਇਹ ਉਭਰਦਾ ਹੈ ਕਿ ਆਖਰਕਾਰ ਯੂ.ਕੇ. ਦੇ ਤਿੰਨ ਨਾਗਰਿਕ ਕੈਨੇਡਾ ਵਿਚ ਕਿਹੜੇ ਮਕਸਦ ਨਾਲ ਆਏ ਅਤੇ ਇਥੇ ਕਿੰਨ ਸਮਾਂ ਰਹੇ ਅਤੇ ਕਿੰਨੀ ਤਰੀਕ ਨੂੰ ਵਾਪਸ ਗਏ। ਯੂ.ਕੇ. ਦੇ ਕਿਹੜੇ ਇਲਾਕੇ ਵਿਚ ਉਹ ਰਹਿੰਦੇ ਹਨ ਅਤੇ ਤਿੰਨਾਂ ਦਾ ਆਪਸ ਵਿਚ ਰਿਸ਼ਤਾ ਕੀ ਹੈ। ਇਕ ਹੋਰ ਅਹਿਮ ਸਵਾਲ ਇਹ ਵੀ ਹੈ ਕਿ ਤਿੰਨੋ ਜਣਿਆਂ ਨੂੰ ਯੂ.ਕੇ. ਦੇ ਕਿਹੜੇ ਇਲਾਕੇ ਵਿਚ ਗ੍ਰਿਫ਼ਤਾਰ ਕੀਤਾ ਗਿਆ।

Tags:    

Similar News