ਕੈਨੇਡਾ ’ਚ ਰਿੱਛ ਦੇ ਹਮਲੇ ਮਗਰੋਂ ਵਾਟਰਟਨ ਲੇਕਸ ਨੈਸ਼ਨਲ ਪਾਰਕ ਬੰਦ

ਪਾਰਕਸ ਕੈਨੇਡਾ ਵੱਲੋਂ ਵਾਟਰਟਨ ਲੇਕਸ ਨੈਸ਼ਨਲ ਪਾਰਕ ਦੇ ਆਸਪਾਸ ਕਈ ਇਲਾਕਿਆਂ ਨੂੰ ਸੈਲਾਨੀਆਂ ਦੇ ਲਈ ਬੰਦ ਕਰ ਦਿੱਤਾ ਗਿਆ ਏ। ਦਰਅਸਲ ਇੱਥੇ ਇਕ ਰਿੱਛ ਨੇ ਨੈਸ਼ਨਲ ਪਾਰਕ ਵਿਚ ਘੁੰਮਣ ਆਏ ਦੋ ਵਿਅਕਤੀਆਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ,

By :  Nirmal
Update: 2024-06-14 12:02 GMT

ਕੈਲਗਰੀ (Shah) : ਪਾਰਕਸ ਕੈਨੇਡਾ ਵੱਲੋਂ ਵਾਟਰਟਨ ਲੇਕਸ ਨੈਸ਼ਨਲ ਪਾਰਕ ਦੇ ਆਸਪਾਸ ਕਈ ਇਲਾਕਿਆਂ ਨੂੰ ਸੈਲਾਨੀਆਂ ਦੇ ਲਈ ਬੰਦ ਕਰ ਦਿੱਤਾ ਗਿਆ ਏ। ਦਰਅਸਲ ਇੱਥੇ ਇਕ ਰਿੱਛ ਨੇ ਨੈਸ਼ਨਲ ਪਾਰਕ ਵਿਚ ਘੁੰਮਣ ਆਏ ਦੋ ਵਿਅਕਤੀਆਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਕੁੱਝ ਖੇਤਰਾਂ ਨੂੰ ਇਹਤਿਆਤ ਦੇ ਤੌਰ ’ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਏ।

ਵਾਟਰਟਨ ਲੇਕਸ ਨੈਸ਼ਨਲ ਪਾਰਕ ਵਿਚ ਇਕ ਰਿੱਛ ਵੱਲੋਂ ਦੋ ਵਿਅਕਤੀਆਂ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਪਾਰਕਸ ਕੈਨੇਡਾ ਵੱਲੋਂ ਇਕ ਖੇਤਰ ਨੂੰ ਬੰਦ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਏ। ਪਾਰਕਸ ਕੈਨੇਡਾ ਨੇ ਇਕ ਬਿਆਨ ਵਿਚ ਦੱਸਿਆ ਕਿ ਮੰਗਲਵਾਰ ਵਾਲੇ ਦਿਨ ਇਕ ਹਾਈਕਰ ਜੋੜਾ ਦੁਪਹਿਰ ਕਰੀਬ 2 ਵਜੇ ਕ੍ਰੈਂਡੇਲ ਝੀਲ ਤੋਂ ਰੂਬੀ ਰਿਜ ’ਤੇ ਚੜ੍ਹ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਸਾਹਮਣੇ ਇਕ ਰਿੱਛ ਆ ਗਿਆ, ਜਿਸ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਹਾਲਾਂਕਿ ਹਾਈਕਰ ਜੋੜੇ ਨੇ ਆਪਣੇ ਬਚਾਅ ਲਈ ਰਿੱਛ ’ਤੇ ਸਪਰੇਅ ਕੀਤਾ, ਜਿਸ ਤੋਂ ਬਾਅਦ ਉਥੋਂ ਰਿੱਛ ਭੱਜ ਗਿਆ।

ਇਸ ਘਟਨਾ ਤੋਂ ਬਾਅਦ ਤੁਰੰਤ ਦੋਵੇਂ ਜਣਿਆਂ ਨੂੰ ਜ਼ਖ਼ਮੀ ਹਾਲਤ ਵਿਚ ਐਂਬੂਲੈਂਸ ਰਾਹੀਂ ਦੱਖਣੀ ਅਲਬਰਟਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਘਟਲਾ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੇ ਰਿੱਛ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸ ਦਾ ਅਜੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ। ਅਧਿਕਾਰੀਆਂ ਦੇ ਅਨੁਸਾਰ ਇਹ ਪਤਾ ਲਗਾਉਣਾ ਜ਼ਰੂਰੀ ਐ ਕਿ ਰਿੱਛ ਕਿਸ ਕਿਸਮ ਦਾ ਸੀ ਕਿਉਂਕਿ ਇਹ ਕਿਸੇ ਹੋਰ ’ਤੇ ਵੀ ਹਮਲਾ ਕਰ ਸਕਦਾ ਏ। ਇਸ ਘਟਨਾ ਦੇ ਕਾਰਨ ਹੀ ਪਾਰਕਸ ਕੈਨੇਡਾ ਨੂੰ ਹਮਲੇ ਵਾਲੀ ਥਾਂ ਦੇ ਨੇੜੇ ਕਈ ਟਰੇਲ ਅਤੇ ਕੈਂਪਿੰਗ ਖੇਤਰਾਂ ਨੂੰ ਬੰਦ ਕਰਨਾ ਪਿਆ।

ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਜਿਹੜੇ ਖੇਤਰਾਂ ਨੂੰ ਬੰਦ ਕੀਤਾ ਗਿਆ ਏ, ਉਨ੍ਹਾਂ ਵਿਚ ਕ੍ਰੈਂਡਲ ਝੀਲ ਟਰੇਲ, ਲਾਈਨਹੈਮ ਟਰੇਲ, ਕ੍ਰੈਂਡਲ ਝੀਲ ਬੈਕਕੰਟਰੀ ਕੈਂਪਗ੍ਰਾਉਂਡ, ਕ੍ਰੈਂਡਲ ਪਹਾੜ ਕੈਂਪਗ੍ਰਾਉਂਡ ਖੇਤਰ, ਕੈਨਿਯਨ ਚਰਚ ਕੈਂਪ ਖੇਤਰ, ਕ੍ਰੈਂਡਲ ਮਾਉਂਟੇਨ ਅਤੇ ਰੂਬੀ ਰਿੱਜ ਸਮੇਤ ਨੇੜਲੇ ਬੈਕਕੰਟਰੀ ਖੇਤਰ ਸ਼ਾਮਲ ਨੇ। ਪਾਰਕਸ ਕੈਨੇਡਾ ਵੱਲੋਂ ਅਜੇ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਐ। ਦੱਸ ਦਈਏ ਕਿ ਵਾਟਰਟਨ ਲੇਕਸ ਨੈਸ਼ਨਲ ਪਾਰਕ ਕੈਲਗਰੀ ਤੋਂ ਲਗਭਗ 200 ਕਿਲੋਮੀਟਰ ਦੱਖਣ ਵਿਚ ਸਥਿਤ ਐ, ਜਿੱਥੇ ਇਹ ਘਟਨਾ ਵਾਪਰੀ।

Tags:    

Similar News