ਕੈਲਗਰੀ ਦੀਆਂ ਸੜਕਾਂ ਕੈਨੇਡਾ ਵਿਚ ਸਭ ਤੋਂ ਬਦਤਰ

ਕੈਲਗਰੀ ਦੀਆਂ ਸੜਕਾਂ ਨੂੰ ਕੈਨੇਡਾ ਦੀਆਂ ਸਭ ਤੋਂ ਮਾੜੀਆਂ ਸੜਕਾਂ ਵਿਚੋਂ ਇਕ ਕਰਾਰ ਦਿਤਾ ਗਿਆ ਹੈ।

Update: 2024-10-18 12:03 GMT

ਕੈਲਗਰੀ : ਕੈਲਗਰੀ ਦੀਆਂ ਸੜਕਾਂ ਨੂੰ ਕੈਨੇਡਾ ਦੀਆਂ ਸਭ ਤੋਂ ਮਾੜੀਆਂ ਸੜਕਾਂ ਵਿਚੋਂ ਇਕ ਕਰਾਰ ਦਿਤਾ ਗਿਆ ਹੈ। ਸ਼ਹਿਰ ਵਿਚ ਹਰ ਸਾਲ ਪ੍ਰਤੀ ਕਿਲੋਮੀਟਰ ਸਿਰਫ 2 ਹਜ਼ਾਰ ਡਾਲਰ ਦੀ ਰਕਮ ਸੜਕਾਂ ’ਤੇ ਖਰਚ ਕੀਤੀ ਜਾ ਰਹੀ ਹੈ ਜਦਕਿ ਐਡਮਿੰਟਨ ਅਤੇ ਮੌਂਟਰੀਅਲ ਵਰਗੇ ਸ਼ਹਿਰਾਂ ਵਿਚ ਇਹ ਰਕਮ 12,500 ਡਾਲਰ ਅਤੇ 17 ਹਜ਼ਾਰ ਡਾਲਰ ਹੈ। ਸਿਟੀ ਕੌਂਸਲ ਨੂੰ ਸੌਂਪੀ ਗਈ ਰਿਪੋਰਟ ਮੁਤਾਬਕ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਦੀ ਵੱਡੇ ਪੱਧਰ ’ਤੇ ਮੁਰੰਮਤ ਲਾਜ਼ਮੀ ਹੋ ਚੁੱਕੀ ਹੈ ਜਿਸ ਵਾਸਤੇ ਫੰਡਜ਼ ਦੀ ਜ਼ਰੂਰਤ ਹੋਵੇਗੀ। ਕੈਲਗਰੀ ਵਿਚ ਸੜਕੀ ਨੈਟਵਕਰ ਦੀ ਲੰਬਾਈ ਤਕਰੀਬਨ 17 ਹਜ਼ਾਰ ਕਿਲੋਮੀਟਰ ਬਣਦੀ ਹੈ।

ਸਿਟੀ ਕੌਂਸਲ ਨੂੰ ਸੌਂਪੀ ਤਾਜ਼ਾ ਰਿਪੋਰਟ ਵਿਚ ਕੀਤਾ ਗਿਆ ਦਾਅਵਾ

ਤਾਜ਼ਾ ਮੁਲਾਂਕਣ ਕਹਿੰਦਾ ਹੈ ਕਿ ਸ਼ਹਿਰ ਦੀਆਂ 38 ਫੀ ਸਦੀ ਸੜਕਾਂ ਚੰਗੀ ਹਾਲਤ ਵਿਚ ਹਨ ਜਦਕਿ 36 ਫੀ ਸਦੀ ਸੜਕਾਂ ਦੀ ਹਾਲਤ ਠੀਕ ਠਾਕ ਹੀ ਹੈ। 26 ਫੀ ਸਦੀ ਸੜਕਾਂ ਦੀ ਹਾਲਤ ਮਾੜੀ ਦੱਸੀ ਗਈ ਹੈ ਅਤੇ ਰੋਡ ਨੈਟਵਰਕ ਦਾ 3.2 ਫੀ ਸਦੀ ਹਿੱਸਾ ਬੇਹੱਦ ਬਦਤਰ ਹਾਲਤ ਵਿਚ ਹੈ। ਸੜਕਾਂ ਦੀ ਹਾਲਤ ਵਿਗੜਨ ਪਿੱਛੇ ਕਈ ਕਾਰਨ ਗਿਣਾਏ ਜਾ ਰਹੇ ਹਨ ਜਿਨ੍ਹਾਂ ਵਿਚ ਟਰੱਕਾਂ ਦੀ ਆਵਾਜਾਈ ਅਤੇ ਪਾਣੀ ਲੀਕ ਹੋਣ ਕਾਰਨ ਸੜਕਾਂ ਦਾ ਕਮਜ਼ੋਰ ਹੋਣਾ ਸ਼ਾਮਲ ਹਨ। ਸੜਕਾਂ ਵਿਚ ਟੋਇਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਗਿਣਤੀ 52 ਫੀ ਸਦੀ ਵਧੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਵੇਲੇ ਸ਼ਹਿਰ ਵਿਚ ਹਰ ਸਾਲ ਸੜਕਾਂ ’ਤੇ 47.8 ਮਿਲੀਅਨ ਡਾਲਰ ਖਰਚ ਕੀਤੇ ਜਾ ਰਹੇ ਹਨ ਜਦਕਿ ਐਡਮਿੰਟਨ ਵਿਖੇ 158 ਮਿਲੀਅਨ ਡਾਲਰ ਤੋਂ ਵੱਧ ਰਕਮ ਸੜਕਾਂ ’ਤੇ ਖਰਚ ਕੀਤੀ ਜਾ ਰਹੀ ਹੈ। ਰਿਪੋਰਟ ਵਿਚ ਸੜਕਾਂ ਵਾਸਤੇ ਬਜਟ ਹਰ ਸਾਲ 76 ਮਿਲੀਅਨ ਡਾਲਰ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ ਤਾਂਕਿ ਖਰਚਿਆਂ ਨੂੰ ਬਰਦਾਸ਼ਤ ਕੀਤਾ ਜਾ ਸਕੇ।

Tags:    

Similar News