ਬਰੈਂਪਟਨ ਦੇ ਜਿਊਲਰੀ ਸ਼ੋਅਰੂਮ ਵਿਚ ਲੱਗੀ ਸੰਨ੍ਹ

ਗਰੇਟਰ ਟੋਰਾਂਟੋ ਏਰੀਆ ਵਿਚ ਗਹਿਣਿਆਂ ਦੇ ਸਟੋਰ ਲੁੱਟਣ ਦੀਆਂ ਵਾਰਦਾਤਾਂ ਵਿਚ ਇਕ ਹੋਰ ਘਟਨਾ ਸ਼ਾਮਲ ਹੋ ਗਏ ਜਦੋਂ ਚੋਰਾਂ ਨੇ ਦੇਰ ਰਾਤ ਬਰੈਂਪਅਨ ਦੇ ਇਕ ਸ਼ੋਅਰੂਮ ਵਿਚ ਸੰਨ੍ਹ ਲਾ ਦਿਤੀ

Update: 2025-08-13 12:35 GMT

ਬਰੈਂਪਟਨ : ਗਰੇਟਰ ਟੋਰਾਂਟੋ ਏਰੀਆ ਵਿਚ ਗਹਿਣਿਆਂ ਦੇ ਸਟੋਰ ਲੁੱਟਣ ਦੀਆਂ ਵਾਰਦਾਤਾਂ ਵਿਚ ਇਕ ਹੋਰ ਘਟਨਾ ਸ਼ਾਮਲ ਹੋ ਗਏ ਜਦੋਂ ਚੋਰਾਂ ਨੇ ਦੇਰ ਰਾਤ ਬਰੈਂਪਅਨ ਦੇ ਸਟੀਲਜ਼ ਐਵੇਨਿਊ ਅਤੇ ਟੌਰਬ੍ਰਮ ਰੋਡ ਇਲਾਕੇ ਦੇ ਇਕ ਸ਼ੋਅਰੂਮ ਵਿਚ ਸੰਨ੍ਹ ਲਾ ਦਿਤੀ। 11 ਅਗਸਤ ਨੂੰ ਵਾਪਰੀ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਦਕਿ ਇਸੇ ਦਰਮਿਆਨ ਸਕਾਰਬ੍ਰੋਅ ਵਿਖੇ ਭਾਰਤੀ ਪਰਵਾਰ ਦਾ ਜਿਊਲਰੀ ਸਟੋਰ ਲੁੱਟਣ ਦਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ। ਦਿਨ ਦਿਹਾੜੇ ਗਹਿਣੇ ਲੁੱਟਣ ਦੀਆਂ ਵਾਰਦਾਤਾਂ ਵੀ ਆਮ ਹੋ ਚੁੱਕੀਆਂ ਜਿਨ੍ਹਾਂ ਦਾ ਸ਼ਿਕਾਰ ਬਣਨ ਵਾਲਿਆਂ ਵਿਚ ਮਿਸੀਸਾਗਾ ਦਾ ਸ਼ਾਹਰੂਜ਼ ਅਹਿਮਦ ਸ਼ਾਮਲ ਹੈ।

ਲੱਖਾਂ ਡਾਲਰ ਦੇ ਗਹਿਣੇ ਲੈ ਗਏ ਚੋਰ

ਜੰਨਤ ਜਿਊਲਰਜ਼ ਦਾ ਮਾਲਕ ਸ਼ਾਹਰੂਜ਼ ਅਹਿਮਦ ਲੈਪਟੌਪ ’ਤੇ ਕੋਈ ਕੰਮ ਕਰ ਰਿਹਾ ਸੀ ਜਦੋਂ ਅਚਨਚੇਤ ਲੁਟੇਰਿਆਂ ਨੇ ਜੀਪ ਦੀ ਟੱਕਰ ਮਾਰ ਕੇ ਸ਼ੋਅਰੂਮ ਦਾ ਦਰਵਾਜ਼ਾ ਤੋੜ ਦਿਤਾ। ਲੁੱਟ ਦੀ ਵਾਰਦਾਤ ਮਗਰੋਂ ਸਖ਼ਤ ਕਾਨੂੰਨ ਅਤੇ ਸਜ਼ਾਵਾਂ ਤੈਅ ਕੀਤੇ ਜਾਣ ਦੀ ਮੰਗ ਉਠਣ ਲੱਗੀ। ਹੈਰਾਨੀ ਇਸ ਗੱਲ ਦੀ ਹੈ ਕਿ ਲੁੱਟ ਦੀਆਂ ਵਾਰਦਾਤਾਂ ਵਿਚ ਸ਼ਾਮਲ ਕਈ ਸ਼ੱਕੀ ਅਜਿਹੇ ਸਨ ਜਿਨ੍ਹਾਂ ਨੂੰ ਪਹਿਲਾਂ ਵੀ ਕਈ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਸਕਾਰਬ੍ਰੋਅ ਵਿਚ ਵੀ ਲੁੱਟਿਆ ਭਾਰਤੀ ਪਰਵਾਰ ਦਾ ਸਟੋਰ

ਮਿਸੀਸਾਗਾ ਦੇ ਹੀ ਮਿਸਕ ਜਿਊਲਰੀ ਸਟੋਰ ਦੇ ਮਾਲਕ ਹਮਜ਼ਾ ਕਾਮਿਲ ਦਾ ਮੰਨਣਾ ਹੈ ਕਿ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਨਾ ਮਿਲਣ ਕਾਰਨ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਉਧਰ ਪੀਲ ਰੀਜਨਲ ਪੁਲਿਸ ਦੇ ਕਾਂਸਟੇਬਲ ਟਾਇਲਰ ਬੈਲ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਲਗਾਤਾਰ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਸ਼ੱਕੀ ਮੁੜ ਕੋਈ ਨਾ ਕੋਈ ਵਾਰਦਾਤ ਅੰਜਾਮ ਦੇਣ ਤੋਂ ਨਹੀਂ ਡਰਦੇ। ਸ਼ਾਹਰੂਜ਼ ਅਹਿਮਦ ਨੇ ਆਖਿਆ ਕਿ ਕੁਝ ਗੈਰਜ਼ਰੂਰੀ ਕਾਨੂੰਨ ਕੈਨੇਡਾ ਵਾਸੀਆਂ ਦੀ ਸੁਰੱਖਿਆ ਖਤਰੇ ਵਿਚ ਪਾ ਰਹੇ ਹਨ ਅਤੇ ਇਨ੍ਹਾਂ ਨੂੰ ਜਲਦ ਤੋਂ ਜਲਦ ਬਦਲਣਾ ਹੀ ਬਿਹਤਰ ਹੋਵੇਗਾ।

Tags:    

Similar News