ਬਰੈਂਪਟਨ ਦੀ ਗਾਂਧੀ ਇੰਮੀਗ੍ਰੇਸ਼ਨ ਨੂੰ 40 ਹਜ਼ਾਰ ਡਾਲਰ ਜੁਰਮਾਨਾ

ਬਰੈਂਪਟਨ ਦੀ ਗਾਂਧੀ ਇੰਮੀਗ੍ਰੇਸ਼ਨ ਲਿਮਟਿਡ ਨੂੰ ਇੰਮੀਗ੍ਰੇਸ਼ਨ ਅਰਜ਼ੀਆਂ ਨਾਲ ਛੇੜ-ਛਾੜ ਕਰਨ ਦੇ ਦੋਸ਼ ਹੇਠ 40 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਹੈ।

Update: 2025-06-21 10:57 GMT

ਬਰੈਂਪਟਨ : ਬਰੈਂਪਟਨ ਦੀ ਗਾਂਧੀ ਇੰਮੀਗ੍ਰੇਸ਼ਨ ਲਿਮਟਿਡ ਨੂੰ ਇੰਮੀਗ੍ਰੇਸ਼ਨ ਅਰਜ਼ੀਆਂ ਨਾਲ ਛੇੜ-ਛਾੜ ਕਰਨ ਦੇ ਦੋਸ਼ ਹੇਠ 40 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਹੈ। ਜਸਟਿਸ ਆਫ਼ ਪੀਸ ਸਟੀਵਨ ਐਮ. ਡੀਸੂਜ਼ਾ ਵੱਲੋਂ ਇੰਮੀਗ੍ਰੇਸ਼ਨ ਕੰਪਨੀ ਨੂੰ ਪ੍ਰੋਵਿਨਸ਼ੀਅਲ ਔਫੈਂਸਿਜ਼ ਐਕਟ ਅਧੀਨ 25 ਫੀ ਸਦੀ ਪੀੜਤ ਜੁਰਮਾਨਾ ਸਰਚਾਰਜ ਵੀ ਲਾਇਆ ਗਿਆ ਹੈ। ਸਰਚਾਰਜ ਦੀ ਰਕਮ ਸੂਬਾ ਦੇ ਵਿਸ਼ੇਸ਼ ਫੰਡ ਵਿਚ ਜਾਵੇਗੀ ਜਿਸ ਦੀ ਵਰਤੋਂ ਅਜਿਹੇ ਅਪਰਾਧਾਂ ਦੇ ਪੀੜਤਾਂ ਦੀ ਸਹਾਇਤਾ ਵਾਸਤੇ ਕੀਤੀ ਜਾਂਦੀ ਹੈ।

ਅਰਜ਼ੀਆਂ ਨਾਲ ਛੇੜ-ਛਾੜ ਦੇ ਦੋਸ਼ ਹੋਏ ਸਾਬਤ

ਮੀਡੀਆ ਰਿਪੋਰਟ ਮੁਤਾਬਕ ਗਾਂਧੀ ਇੰਮੀਗ੍ਰੇਸ਼ਨ ਲਿਮ. ਵੱਲੋਂ ਉਨਟਾਰੀਓ ਇੰਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਅਧੀਨ ਦੋ ਬਿਨੈਕਾਰਾਂ ਦੀਆਂ ਅਰਜ਼ੀਆਂ ਦਾਖਲ ਕੀਤੀਆਂ ਗਈਆਂ। ਐਕਸਪ੍ਰੈਸ ਐਂਟਰੀ ਸਕਿਲਡ ਟ੍ਰੇਡਜ਼ ਸਟ੍ਰੀਮ ਅਧੀਨ ਇਕ ਅਰਜ਼ੀ ਅਕਤੂਬਰ 2022 ਅਤੇ ਦੂਜੀ ਮਾਰਚ 2023 ਵਿਚ ਦਾਇਰ ਕੀਤੀ ਗਈ। ਕੰਪਨੀ ਵੱਲੋਂ ਆਪਣੀਆਂ ਸੇਵਾਵਾਂ ਦੇ ਇਵਜ਼ ਵਿਚ ਬਿਨੈਕਾਰਾਂ ਤੋਂ ਫੀਸ ਵਸੂਲ ਕੀਤੀ ਗਈ ਪਰ ਬਿਨੈਕਾਰਾਂ ਵੱਲੋਂ ਮੁਹੱਈਆ ਕਰਵਾਏ ਜੌਬ ਲੈਟਰਜ਼ ਨਾਲ ਛੇੜਛਾੜ ਕਰਦਿਆ ਉਨ੍ਹਾਂ ਕੰਮਾਂ ਨੂੰ ਵੀ ਸ਼ਾਮਲ ਕਰ ਦਿਤਾ ਗਿਆ ਜੋ ਬਿਨੈਕਾਰਾਂ ਨੇ ਕਦੇ ਕੀਤੇ ਹੀ ਨਹੀਂ ਸਨ। ਉਨਟਾਰੀਓ ਇੰਮੀਗ੍ਰੈਂਟ ਨੌਮਿਨੀ ਪ੍ਰੋਗਰਾਮ ਅਧੀਨ ਅਰਜ਼ੀਆਂ ਰੱਦ ਹੋ ਗਈਆਂ ਅਤੇ ਗਾਂਧੀ ਇੰਮੀਗ੍ਰੇਸ਼ਨ ਕੰਪਨੀ ਨੂੰ ਹਰ ਅਰਜ਼ੀ ਦੇ ਇਵਜ਼ ਵਿਚ 20 ਹਜ਼ਾਰ ਡਾਲਰ ਜੁਰਮਾਨਾ ਲਾਉਣ ਦਾ ਫੈਸਲਾ ਅਦਾਲਤ ਨੇ ਸੁਣਾਇਆ।

Tags:    

Similar News