ਬਰੈਂਪਟਨ ਦੇ ਘਰ ਵਿਚ ਰੈਨੋਵੇਸ਼ਨ ਨੇ ਛੇੜਿਆ ਵਿਵਾਦ

ਬਰੈਂਪਟਨ ਦੇ ਇਕ ਮਕਾਨ ਵਿਚ ਚੱਲ ਰਹੀ ਰੈਨੋਵੇਸ਼ਨ ਚਰਚਾ ਵਿਚ ਹੈ ਅਤੇ ਸੋਸ਼ਲ ਮੀਡੀਆ ਸਣੇ ਟੈਲੀਵਿਜ਼ਨ ਚੈਨਲ ਵੀ ਇਸ ਦੀ ਕਵਰੇਜ ਕਰ ਰਹੇ ਹਨ।

Update: 2024-09-02 12:37 GMT

ਬਰੈਂਪਟਨ : ਬਰੈਂਪਟਨ ਦੇ ਇਕ ਮਕਾਨ ਵਿਚ ਚੱਲ ਰਹੀ ਰੈਨੋਵੇਸ਼ਨ ਚਰਚਾ ਵਿਚ ਹੈ ਅਤੇ ਸੋਸ਼ਲ ਮੀਡੀਆ ਸਣੇ ਟੈਲੀਵਿਜ਼ਨ ਚੈਨਲ ਵੀ ਇਸ ਦੀ ਕਵਰੇਜ ਕਰ ਰਹੇ ਹਨ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ ਅਤੇ ਇਕ ਔਰਤ ਆਪਣੇ ਨੂੰ ਘਰ ਵਿਚ ਬੰਦ ਕੈਦੀ ਮਹਿਸੂਸ ਹੋ ਰਹੀ ਹੈ। ਘਰ ਵਿਚ ਚੱਲ ਰਹੀ ਤੋੜ-ਭੰਨ ਦੇ ਖੜਕੇ ਤੋਂ ਦੁਖੀ ਔਰਤ ਕੈਮਰੇ ਸਾਹਮਣੇ ਨਹੀਂ ਆਈ ਪਰ ਉਸ ਦੀ ਸਹੇਲੀ ਕੈਥਲੀਨ ਮਕਡਰਮਟ ਨੇ ਕਿਹਾ ਕਿ ਮਕਾਨ ਦਾ ਮਾਲਕ ਬੇਸਮੈਂਟ ਬਣਾ ਰਿਹਾ ਹੈ ਪਰ ਸਭ ਤੋਂ ਜ਼ਿਆਦਾ ਚਿੰਤਾ ਉਨ੍ਹਾਂ ਬੱਚਿਆਂ ਦੀ ਜੋ ਬਿਲਕੁਲ ਘਰ ਦੇ ਨਾਲ ਰਹਿੰਦੇ ਹਨ।

ਆਂਢ-ਗੁਆਂਢ ਦੇ ਲੋਕਾਂ ਨੇ ਨਿਯਮ ਛਿੱਕੇ ਟੰਗਣ ਦੀ ਕੀਤੀ ਸ਼ਿਕਾਇਤ

ਇਹ ਮਕਾਨ ਪੀਲ ਵਿਲੇਜ ਦੇ ਕੈਲੇਡਨ ਕ੍ਰਸੈਂਟ ਵਿਖੇ ਦੱਸਿਆ ਜਾ ਰਿਹਾ ਹੈ ਅਤੇ ਇਹ ਇਲਾਕਾ ਡਾਊਨ ਟਾਊਨ ਤੋਂ ਜ਼ਿਆਦਾ ਦੂਰ ਨਹੀਂ। ਮਕਾਨ ਮਾਲਕ ਨੇ ਉਸਾਰੀ ਦਾ ਪਰਮਿਟ ਲਿਆ ਹੋਇਆ ਹੈ ਪਰ ਕੰਸਟ੍ਰਕਸ਼ਨ ਕਾਰਨ ਲੋਕਾਂ ਵਿਚ ਗੁੱਸੇ ਦੀ ਲਹਿਰ ਹੈ। ਕੈਥਲੀਨ ਨੇ ਕਿਹਾ ਕਿ ਮਕਾਨ ਮਾਲਕ ਦੇ ਦੋ ਬੱਚੇ ਹਨ ਅਤੇ ਇਕ ਵਿਸ਼ੇਸ਼ ਜ਼ਰੂਰਤਾਂ ਵਾਲਾ ਹੈ। ਇਸ ਬਾਰੇ ਸਿਟੀ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਅਤੇ ਸਥਾਨਕ ਕੌਂਸਲਰ ਨੂੰ ਵੀ ਦੱਸਣ ਦਾ ਯਤਨ ਕੀਤਾ ਗਿਆ ਹੈ ਪਰ ਕੁਝ ਵੀ ਬਦਲ ਨਹੀਂ ਸਕਿਆ। 

Tags:    

Similar News