ਬਰੈਂਪਟਨ ਦੇ ਘਰ ਨੂੰ ਸ਼ੱਕੀ ਹਾਲਾਤ ਵਿਚ ਲੱਗੀ ਅੱਗ
ਬਰੈਂਪਟਨ ਦੇ ਘਰ ਵਿਚ ਦਾਖਲ ਹੋਏ ਹਥਿਆਰਬੰਦ ਹਮਲਾਵਰਾਂ ਵੱਲੋਂ ਸੋਨੂ ਚੱਠਾ ਦੇ ਕਤਲ ਦੀ ਵਾਰਦਾਤ ਮਗਰੋਂ ਸ਼ਹਿਰ ਦੇ ਇਕ ਘਰ ਨੂੰ ਸ਼ੱਕੀ ਹਾਲਾਤ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ
ਬਰੈਂਪਟਨ : ਬਰੈਂਪਟਨ ਦੇ ਘਰ ਵਿਚ ਦਾਖਲ ਹੋਏ ਹਥਿਆਰਬੰਦ ਹਮਲਾਵਰਾਂ ਵੱਲੋਂ ਸੋਨੂ ਚੱਠਾ ਦੇ ਕਤਲ ਦੀ ਵਾਰਦਾਤ ਮਗਰੋਂ ਸ਼ਹਿਰ ਦੇ ਇਕ ਘਰ ਨੂੰ ਸ਼ੱਕੀ ਹਾਲਾਤ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਲ ਰੀਜਨਲ ਪੁਲਿਸ ਵੱਲੋਂ ਭੇਤਭਰੇ ਹਾਲਾਤ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਟੌਰਬ੍ਰਮ ਰੋਡ ਅਤੇ ਫਾਦਰ ਟੌਬਿਨ ਰੋਡ ’ਤੇ ਸ਼ੁੱਕਰਵਾਰ ਵੱਡੇ ਤੜਕੇ ਵਾਪਰੀ।
ਪੀਲ ਰੀਜਨਲ ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ
ਅੱਗ ਬੁਝਾਉਣ ਪੁੱਜੇ ਫਾਇਰ ਫਾਈਟਰਜ਼ ਨੇ ਦੱਸਿਆ ਕਿ ਘਰ ਦਾ ਮੂਹਰਲਾ ਹਿੱਸਾ ਅਤੇ ਡਰਾਈਵ ਵੇਅ ਵਿਚ ਖੜ੍ਹੀਆਂ ਗੱਡੀਆਂ ਅੱਗ ਦੇ ਭਾਂਬੜ ਵਿਚ ਘਿਰੀਆਂ ਹੋਈਆਂ ਸਨ। ਫਾਇਰ ਮਾਰਸ਼ਲ ਨੂੰ ਘਟਨਾ ਬਾਰੇ ਇਤਲਾਹ ਦੇ ਦਿਤੀ ਗਈ ਹੈ ਅਤੇ ਕਿਸੇ ਵੱਲੋਂ ਜਾਣ ਬੁੱਝ ਘਰ ਤੇ ਗੱਡੀਆਂ ਨੂੰ ਅੱਗ ਲਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਘਰ ਦੇ ਮਾਲਕ ਦੀ ਪਛਾਣ ਫਿਲਹਾਲ ਜਨਤਕ ਨਹੀਂ ਕੀਤੀ ਗਈ।