ਪੰਜਾਬੀਆਂ ਲਈ ਵੱਡੀ ਖ਼ਬਰ, ਕੈਨੇਡਾ ਵਿੱਚ ਹੁਣ ਮਿਲਣਗੀਆਂ ਇੰਨੇ ਹਜ਼ਾਰ ਨੌਕਰੀਆਂ

ਕੈਨੇਡੀਅਨ ਅਰਥਚਾਰੇ ਵਿਚ ਮਈ ਮਹੀਨੇ ਦੌਰਾਨ 27 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ 6.2 ਫੀ ਸਦੀ ਦਰਜ ਕੀਤੀ ਗਈ | ਰੁਜ਼ਗਾਰ ਦੇ ਨਵੇਂ ਮੌਕਿਆਂ ਦਾ ਅੰਕੜਾ ਆਰਥਿਕ ਮਾਹਰਾਂ ਦੇ ਅੰਦਾਜ਼ੇ ਤੋਂ ਘੱਟ ਰਿਹਾ ਜਿਨ੍ਹਾਂ ਨੂੰ 30 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਸੀ |;

Update: 2024-06-08 09:13 GMT

ਟੋਰਾਂਟੋ : ਕੈਨੇਡੀਅਨ ਅਰਥਚਾਰੇ ਵਿਚ ਮਈ ਮਹੀਨੇ ਦੌਰਾਨ 27 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ 6.2 ਫੀ ਸਦੀ ਦਰਜ ਕੀਤੀ ਗਈ | ਰੁਜ਼ਗਾਰ ਦੇ ਨਵੇਂ ਮੌਕਿਆਂ ਦਾ ਅੰਕੜਾ ਆਰਥਿਕ ਮਾਹਰਾਂ ਦੇ ਅੰਦਾਜ਼ੇ ਤੋਂ ਘੱਟ ਰਿਹਾ ਜਿਨ੍ਹਾਂ ਨੂੰ 30 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਸੀ | ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪਾਰਟੀ ਟਾਈਮ ਨੌਕਰੀਆਂ ਵਿਚ 62 ਹਜ਼ਾਰ ਦਾ ਵਾਧਾ ਹੋਇਆ ਜਦਕਿ 36 ਹਜ਼ਾਰ ਫੁਲ ਟਾਈਮ ਨੌਕਰੀਆਂ ਖਤਮ ਹੋ ਗਈਆਂ | ਬੈਂਕ ਆਫ ਮੌਂਟਰੀਅਲ ਦੇ ਚੀਫ ਇਕੌਨੋਮਿਸਟ ਡਗਲਸ ਪੋਰਟਰ ਨੇ ਕਿਹਾ ਕਿ ਅਪ੍ਰੈਲ ਵਿਚ ਅਣਕਿਆਸੇ ਤੌਰ 'ਤੇ ਰੁਜ਼ਗਾਰ ਦੇ 90 ਹਜ਼ਾਰ ਮੌਕੇ ਪੈਦਾ ਹੋਏ ਪਰ ਮਈ ਦੌਰਾਨ ਅਰਥਚਾਰੇ ਦੀ ਅਸਲ ਹਾਲਤ ਸਾਹਮਣੇ ਆ ਗਈ |

ਪਿਛਲੇ ਮਹੀਨੇ ਵੱਡੀ ਗਿਣਤੀ ਵਿਚ ਲੋਕ ਫੁਲ ਟਾਈਮ ਨੌਕਰੀਆਂ 'ਤੇ ਪਾਰਟ ਟਾਈਮ ਕੰਮ ਕਰਦੇ ਨਜ਼ਰ ਆਏ ਜੋ ਸਿੱਧੇ ਤੌਰ 'ਤੇ ਕਮਜ਼ੋਰ ਆਰਥਿਕ ਹਾਲਾਤ ਵੱਲ ਇਸ਼ਾਰਾ ਕਰਦਾ ਹੈ | ਅਣ-ਇੱਛਕ ਤੌਰ 'ਤੇ ਪਾਰਟ ਟਾਈਮ ਨੌਕਰੀਆਂ ਕਰਨ ਵਾਲਿਆਂ ਦਾ ਅੰਕੜਾ 18.2 ਫੀ ਸਦੀ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਇਸ ਸਮੇਂ ਦੌਰਾਨ 15.4 ਫੀ ਸਦੀ ਰਿਹਾ | 15 ਸਾਲ 24 ਸਾਲ ਉਮਰ ਵਾਲੀਆਂ ਮੁਟਿਆਰਾਂ ਵਿਚ ਰੁਜ਼ਗਾਰ ਦਾ ਪੱਧਰ 3.7 ਫੀ ਸਦੀ ਵਧਿਆ ਪਰ ਇਸੇ ਉਮਰ ਵਰਗ ਦੇ ਨੌਜਵਾਨਾਂ ਵਿਚ ਕੰਮ ਕਰ ਰਹੇ ਨੌਜਵਾਨਾਂ ਦੀ ਗਿਣਤੀ ਵਿਚ 1.6 ਫੀ ਸਦੀ ਕਮੀ ਆਈ | ਉਜਰਤ ਦਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਲਾਨਾ ਆਧਾਰ 'ਤੇ 5.1 ਫੀ ਸਦੀ ਹੋਇਆ | ਅਪ੍ਰੈਲ ਵਿਚ ਇਹ ਵਾਧਾ 4.7 ਫੀ ਸਦੀ ਦਰਜ ਕੀਤਾ ਗਿਆ ਸੀ |

ਦੱਸ ਦੇਈਏ ਕਿ ਬੈਂਕ ਆਫ ਕੈਨੇਡਾ ਵੱਲੋਂ ਰੁਜ਼ਗਾਰ ਖੇਤਰ ਦੇ ਅੰਕੜਿਆਂ ਨੂੰ ਡੂੰਘਾਈ ਨਾਲ ਘੋਖਿਆ ਜਾ ਰਿਹਾ ਹੈ ਅਤੇ ਭਵਿੱਖ ਦੀ ਸਮੀਖਿਆ ਮੀਟਿੰਗ ਦੌਰਾਨ ਵਿਆਜ ਦਰਾਂ ਵਿਚ ਕਟੌਤੀ ਇਨ੍ਹਾਂ ਅੰਕੜਿਆਂ 'ਤੇ ਵੀ ਨਿਰਭਰ ਕਰੇਗੀ | ਆਰ.ਬੀ.ਸੀ. ਦੇ ਅਸਿਸਟੈਂਟ ਚੀਫ ਇਕੌਨੋਮਿਸਟ ਨੇਥਨ ਜੈਨਜ਼ਨ ਦਾ ਕਹਿਣਾ ਸੀ ਕਿ ਵਿਆਜ ਦਰ ਹਾਲੇ ਵੀ ਪੌਣੇ ਪੰਜ ਫੀ ਸਦੀ ਦੇ ਉਚੇ ਪੱਧਰ 'ਤੇ ਹੈ ਅਤੇ ਲੋਕ ਵਧੇਰੇ ਕਟੌਤੀ ਦੀ ਉਮੀਦ ਕਰ ਰਹੇ ਹਨ ਪਰ ਮਹਿੰਗਾਈ ਕਾਬੂ ਹੇਠ ਰਹਿਣ ਦੀ ਸੂਰਤ ਵਿਚ ਹੀ ਕੋਈ ਹਾਂਪੱਖੀ ਕਦਮ ਸਾਹਮਣੇ ਆ ਸਕਦਾ ਹੈ | ਦੂਜੇ ਪਾਸੇ ਰਾਜਾਂ ਦੇ ਹਿਸਾਬ ਨਾਲ ਰੁਜ਼ਗਾਰ ਦੇ ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ ਉਨਟਾਰੀਓ, ਮੈਨੀਟੋਬਾ ਅਤੇ ਸਸਕੈਚਵਨ ਵਿਚ ਨੌਕਰੀਆਂ ਵਧੀਆਂ ਜਦਕਿ ਐਲਬਰਟਾ, ਨਿਊਫਾਊਾਡਲੈਂਡ ਅਤੇ ਪਿ੍ੰਸ ਐਡਵਰਡ ਆਇਲੈਂਡ ਵਿਖੇ ਨੁਕਸਾਨ ਹੋਇਆ | ਬਾਕੀ ਰਾਜਾਂ ਦੇ ਹਾਲਾਤ ਵਿਚ ਬਹੁਤੀ ਤਬਦੀਲੀ ਦਰਜ ਨਹੀਂ ਕੀਤੀ ਗਈ | ਕੰਸਟ੍ਰਕਸ਼ਨ, ਟ੍ਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਵਰਗੇ ਖੇਤਰਾਂ ਵਿਚ ਰੁਜ਼ਗਾਰ ਦੇ ਮੌਕਿਆਂ ਵਿਚ ਕਮੀ ਆਈ ਜਦਕਿ ਜ਼ਿਆਦਾਤਰ ਖੇਤਰਾਂ ਵਿਚ ਹਾਲਾਤ ਬਹੁਤੇ ਨਹੀਂ ਬਦਲੇ | ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ ਮਈ ਮਹੀਨੇ ਦੌਰਾਨ 2 ਲੱਖ 72 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ 3.9 ਫੀ ਸਦੀ ਤੋਂ ਮਾਮੂਲੀ ਵਾਧੇ ਨਾਲ 4 ਫੀ ਸਦੀ 'ਤੇ ਪੁੱਜ ਗਈ | ਸਰਹੱਦ ਪਾਰ ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਕੈਨੇਡਾ ਵਾਲੇ ਪਾਸੇ ਵੀ ਆਸ ਦੀ ਕਿਰਨ ਜਗਾਉਂਦਾ ਮਹਿਸੂਸ ਹੋ ਰਿਹਾ ਹੈ |

Tags:    

Similar News