ਬੀ.ਸੀ. ਦੇ ਰਿਚਮੰਡ ਵਿਚ ਰੇਲਵੇ ਪੁਲ ਸੜ ਕੇ ਸੁਆਹ

ਬੀ.ਸੀ. ਦੇ ਰਿਚਮੰਡ ਵਿਖੇ ਇਕ ਪੁਰਾਣਾ ਰੇਲਵੇ ਪੁਲ ਸੜ ਕੇ ਸੁਆ ਹੋ ਗਿਆ। ਵੀਰਵਾਰ ਸ਼ਾਮ ਵਾਪਰੀ ਘਟਨਾ ਮਗਰੋਂ ਇਲਾਕੇ ਵਿਚ ਸੰਘਣਾ ਧੂੰਆਂ ਉਠਦਾ ਨਜ਼ਰ ਆਇਆ ਅਤੇ ਆਲੇ ਦੁਆਲੇ ਮੌਜੂਦ ਲਾਂਘਿਆਂ ਨੂੰ ਬੰਦ ਕਰ ਦਿਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਰਪੋਲ ਰੇਲਰੋਡ ਬ੍ਰਿਜ ਦੀ ਉਸਾਰੀ 1902 ਵਿਚ ਕੀਤੀ ਗਈ ਅਤੇ ਅੱਗ ਦੀ ਸ਼ੁਰੂਆਤ ਪੁਲ ਦੇ ਨੇੜੇ ਬਣੇ ਕਿਸੇ ਢਾਂਚੇ ਤੋਂ ਹੋਈ।;

Update: 2024-06-21 12:04 GMT

ਰਿਚਮੰਡ : ਬੀ.ਸੀ. ਦੇ ਰਿਚਮੰਡ ਵਿਖੇ ਇਕ ਪੁਰਾਣਾ ਰੇਲਵੇ ਪੁਲ ਸੜ ਕੇ ਸੁਆ ਹੋ ਗਿਆ। ਵੀਰਵਾਰ ਸ਼ਾਮ ਵਾਪਰੀ ਘਟਨਾ ਮਗਰੋਂ ਇਲਾਕੇ ਵਿਚ ਸੰਘਣਾ ਧੂੰਆਂ ਉਠਦਾ ਨਜ਼ਰ ਆਇਆ ਅਤੇ ਆਲੇ ਦੁਆਲੇ ਮੌਜੂਦ ਲਾਂਘਿਆਂ ਨੂੰ ਬੰਦ ਕਰ ਦਿਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਰਪੋਲ ਰੇਲਰੋਡ ਬ੍ਰਿਜ ਦੀ ਉਸਾਰੀ 1902 ਵਿਚ ਕੀਤੀ ਗਈ ਅਤੇ ਅੱਗ ਦੀ ਸ਼ੁਰੂਆਤ ਪੁਲ ਦੇ ਨੇੜੇ ਬਣੇ ਕਿਸੇ ਢਾਂਚੇ ਤੋਂ ਹੋਈ।

ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਚਿਤਾਵਨੀ

ਵੈਨਕੂਵਰ ਪੁਲਿਸ ਨੇ ਕਿਹਾ ਕਿ ਓਕ ਸਟ੍ਰੀਟ ਬ੍ਰਿਜ ’ਤੇ ਦੋਵੇਂ ਪਾਸੇ ਆਵਾਜਾਈ ਬੰਦ ਕਰ ਦਿਤੀ ਹੈ ਅਤੇ ਧੂੰਏਂ ਕਾਰਨ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਉਡਾਣਾਂ ਦੀ ਆਵਾਜਾਈ ਪ੍ਰਭਾਵਤ ਨਹੀਂ ਹੋਈ। ਇਸੇ ਦੌਰਾਨ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਵੱਲੋਂ ਏਅਰ ਕੁਆਲਿਟੀ ਬਾਰੇ ਬੁਲੇਟਿਨ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਉਨ੍ਹਾਂ ਦੇ ਆਲੇ ਦੁਆਲੇ ਧੂੰਆਂ ਮਹਿਸੂਸ ਹੋਵੇ ਤਾਂ ਬਾਹਰ ਨਾ ਨਿਕਲਣ ਅਤੇ ਘਰ ਦੇ ਅੰਦਰ ਰਹਿਣ ਨੂੰ ਹੀ ਤਰਜੀਹ ਦਿਤੀ ਜਾਵੇ। ਮੰਨਿਆ ਜਾ ਰਿਹਾ ਹੈ ਕਿ ਅੱਗ ਸ਼ੁੱਕਰਵਾਰ ਤੱਕ ਜਾਰੀ ਰਹਿ ਸਕਦੀ ਹੈ।

Tags:    

Similar News