ਬੀ.ਸੀ. ਵਿਚ ਐਡਵਾਂਸ ਪੋਲਿੰਗ ਨੇ ਤੋੜੇ ਰਿਕਾਰਡ

ਬੀ.ਸੀ. ਵਿਧਾਨ ਸਭਾ ਚੋਣਾਂ ਲਈ ਐਡਵਾਂਸ ਪੋÇਲੰਗ ਕਰਨ ਪੁੱਜੇ ਲੋਕਾਂ ਨੇ ਸਾਰੇ ਰਿਕਾਰਡ ਤੋੜ ਦਿਤੇ।

Update: 2024-10-18 11:56 GMT

ਵੈਨਕੂਵਰ : ਬੀ.ਸੀ. ਵਿਧਾਨ ਸਭਾ ਚੋਣਾਂ ਲਈ ਐਡਵਾਂਸ ਪੋÇਲੰਗ ਕਰਨ ਪੁੱਜੇ ਲੋਕਾਂ ਨੇ ਸਾਰੇ ਰਿਕਾਰਡ ਤੋੜ ਦਿਤੇ। ਜੀ ਹਾਂ, ਇਲੈਕਸ਼ਨਜ਼ ਬੀ.ਸੀ. ਮੁਤਾਬਕ 28 ਫੀ ਸਦੀ ਤੋਂ ਵੱਧ ਵੋਟਾਂ ਪੈ ਚੁੱਕੀਆਂ ਹਨ ਜਦਕਿ ਵੋਟਾਂ ਵਾਲਾ ਦਿਨ 19 ਅਕਤੂਬਰ ਆਉਣਾ ਹਾਲੇ ਬਾਕੀ ਹੈ। ਇਲੈਕਸ਼ਨਜ਼ ਬੀ.ਸੀ. ਦੇ ਅੰਕੜਿਆਂ ਮੁਤਾਬਕ ਐਡਵਾਂਸ ਪੋÇਲੰਗ ਲਈ ਤੈਅ ਕੀਤੀਆਂ ਤਰੀਕਾਂ ਦੌਰਾਨ 10 ਲੱਖ ਤੋਂ ਵੱਧ ਲੋਕ ਵੋਟ ਪਾਉਣ ਪੁੱਜੇ। ਬੁੱਧਵਾਰ ਨੂੰ ਸਭ ਤੋਂ ਵੱਧ 2 ਲੱਖ 23 ਹਜ਼ਾਰ ਵੋਟਾਂ ਪਈਆਂ ਅਤੇ ਇਕ ਦਿਨ ਵਿਚ ਸਭ ਤੋਂ ਵੱਧ ਵੋਟਾਂ ਦਾ ਪੁਰਾਣਾ ਰਿਕਾਰਡ ਟੁੱਟ ਗਿਆ।

10 ਲੱਖ ਤੋਂ ਵੱਧ ਵੋਟਾਂ ਪਈਆਂ

ਕਈ ਰਾਈਡਿੰਗਜ਼ ਵਿਚ 35 ਫੀ ਸਦੀ ਤੋਂ ਵੱਧ ਵੋਟਾਂ ਪੈ ਚੁੱਕੀਆਂ ਹਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਲੋਕ ਵਧ ਚੜ੍ਹ ਕੇ ਲੋਕਤੰਤਰੀ ਪ੍ਰਕਿਰਿਆ ਵਿਚ ਹਿੱਸਾ ਲੈ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਵਿਚ ਐਡਵਾਂਸ ਪੋÇਲੰਗ ਦਾ ਪਿਛਲਾ ਰਿਕਾਰਡ 2020 ਵਿਚ ਬਣਿਆ ਜਦੋਂ ਕੋਰੋਨਾ ਮਹਾਂਮਾਰੀ ਦੌਰਾਨ 6 ਲੱਖ 70 ਹਜ਼ਾਰ ਲੋਕਾਂ ਨੇ ਐਡਵਾਂਸ ਵੋਟਾਂ ਪਾਈਆਂ। ਇਹ ਅੰਕੜਾ ਕੁਲ ਰਜਿਸਟਰਡ ਵੋਟਰਾਂ ਦਾ 19 ਫੀ ਸਦੀ ਬਣਦਾ ਸੀ। ਚਾਰ ਸਾਲ ਪਹਿਲਾਂ ਹੋਈਆਂ ਚੋਣਾਂ ਦੌਰਾਨ ਬੀ.ਸੀ. ਦੇ 54 ਫੀ ਸਦੀ ਲੋਕਾਂ ਨੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਜਦਕਿ 2017 ਵਿਚ ਇਹ ਅੰਕੜਾ 61 ਫੀ ਸਦੀ ਦਰਜ ਕੀਤਾ ਗਿਆ ਸੀ। 

Tags:    

Similar News