ਪਿੰਡ ਬਨਭੌਰਾਹ ਦੇ ਬਲਵੰਤ ਸਿੰਘ ਸੋਹੀ ਕੈਨੇਡਾ 'ਚ ਅਕਾਲ ਚਲਾਨਾ ਕਰ ਗਏ

Update: 2024-08-22 20:37 GMT

ਜ਼ਿਲ੍ਹਾ ਮਲੇਰਕੋਟਲਾ 'ਚ ਪੈਂਦੇ ਪਿੰਡ ਬਨਭੌਰਾਹ ਦੇ ਜੰਮਪਲ ਬਲਵੰਤ ਸਿੰਘ ਸੋਹੀ ਸਪੁੱਤਰ ਦਲੀਪ ਸਿੰਘ ਸੋਹੀ ਬੀਤੇ ਦਿਨੀਂ ਕੁੱਝ ਦਿਨ ਬੀਮਾਰ ਰਹਿਣ ਮਗਰੋਂ ਟੋਰਾਂਟੋ ਲਾਗਲੇ ਮਿਸੀਸਾਗਾ ਸ਼ਹਿਰ ਦੇ ਹਸਪਤਾਲ 'ਚ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੇ ਪੰਜ ਪਤਕ ਸਰੀਰ ਦਾ ਸਸਕਾਰ ਐਤਵਾਰ 25 ਅਗਸਤ 2024 ਨੂੰ ਬਰੈਂਪਟਨ ਕ੍ਰੀਮੇਸ਼ਨ ਸੈਂਟਰ ਵਿਖੇ ਸ਼ਾਮੀ 4 ਵਜੇ ਤੋਂ 6 ਵਜੇ ਤੱਕ ਕੀਤਾ ਜਾਵੇਗਾ। ਇਸ ਉਪਰੰਤ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਹਾਲ ਨੰਬਰ 3 'ਚ ਉਨ੍ਹਾਂ ਨਮਿਤਾ ਰੱਖੇ ਪਾਠ ਦਾ ਭੋਗ ਸ਼ਾਮੀ 6 ਵਜੇ ਤੋਂ 8 ਵਜੇ ਤੱਕ ਪਾਇਆ ਜਾਵੇਗਾ। ਲੰਮੇ ਸਮੇਂ ਤੋਂ ਕੈਨੇਡਾ 'ਚ ਰਹਿ ਰਹੇ ਬਲਵੰਤ ਸਿੰਘ ਸੋਹੀ ਆਪਣੇ ਪਿੱਛੇ ਦੋ ਪੁੱਤਰਾਂ ਨੂੰ ਛੱਡ ਗਏ ਹਨ। ਉਨ੍ਹਾਂ ਲੰਮੇ ਸਮੇਂ ਤੱਕ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਅਣਥੱਕ ਸੇਵਾ ਕੀਤੀ। ਉਹ ਗੁਰੂ ਘਰ ਵਿਖੇ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਹਮੇਸ਼ਾਂ ਤੱਤਭਰ ਰਹਿੰਦੇ ਸਨ। ਮਾਲਟਨ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ, ਅਦਾਰਾ ਹਮਦਰਦ ਵੱਲੋਂ ਉਨ੍ਹਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਰਦਾਰ ਸੋਹੀ ਹਮਦਰਦ ਦੇ ਅਮਰ ਸਿੰਘ ਭੁੱਲਰ ਦੇ ਪਿੰਡ ਦੇ ਹੀ ਵਸਨੀਕ ਸਨ ਅਤੇ ਉਨ੍ਹਾਂ ਨੇ ਪਿੰਡ ਬਨਭੌਰਾਹ ਲਈ ਵੀ ਬਹੁਤ ਸਾਰੇ ਕੰਮ ਕੀਤੇ। ਉਨ੍ਹਾਂ ਦੇ ਵਿਛੋੜੇ ਨਾਲ ਭਾਈਚਾਰੇ ਨੂੰ ਬਹੁਤ ਘਾਟਾ ਪਿਆ ਹੈ। ਹੋਰ ਕਈ ਵੱਖ-ਵੱਖ ਆਗੂਆਂ ਤੇ ਜੱਥੇਬੰਦੀਆਂ ਨੇ ਉਨ੍ਹਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Tags:    

Similar News