ਕੈਨੇਡਾ ਵਿਚ ਭਾਰਤੀ ਕਾਰੋਬਾਰੀ ਦੇ ਘਰ ’ਤੇ ਹਮਲਾ

ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਇਕ ਹੋਰ ਵਾਰਦਾਤ ਸਰੀ ਵਿਖੇ ਸਾਹਮਣੇ ਆਈ ਜਿਥੇ ਪੋਰਟ ਕੈਲਜ਼ ਇਲਾਕੇ ਦੇ 88 ਐਵੇਨਿਊ ਅਤੇ 192 ਸਟ੍ਰੀਟ ਦੇ ਇਕ ਮਕਾਨ ’ਤੇ ਗੋਲੀਆਂ ਚੱਲੀਆਂ ਅਤੇ ਘਰ ਨੂੰ ਅੱਗ ਲਾਉਣ ਦਾ ਯਤਨ ਵੀ ਕੀਤਾ ਗਿਆ।;

Update: 2024-08-14 09:16 GMT

ਸਰੀ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਇਕ ਹੋਰ ਵਾਰਦਾਤ ਸਰੀ ਵਿਖੇ ਸਾਹਮਣੇ ਆਈ ਜਿਥੇ ਪੋਰਟ ਕੈਲਜ਼ ਇਲਾਕੇ ਦੇ 88 ਐਵੇਨਿਊ ਅਤੇ 192 ਸਟ੍ਰੀਟ ਦੇ ਇਕ ਮਕਾਨ ’ਤੇ ਗੋਲੀਆਂ ਚੱਲੀਆਂ ਅਤੇ ਘਰ ਨੂੰ ਅੱਗ ਲਾਉਣ ਦਾ ਯਤਨ ਵੀ ਕੀਤਾ ਗਿਆ। ਮਾਮਲੇ ਦੀ ਪੜਤਾਲ ਕਰ ਰਹੀ ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਆਰ.ਸੀ.ਐਮ.ਪੀ. ਦੀ ਸਾਰਜੈਂਟ ਟੈਮੀ ਲੌਬ ਨੇ ਕਿਹਾ ਕਿ ਘਰ ਉਤੇ ਗੋਲੀਆਂ ਚਲਾਉਣ ਮਗਰੋਂ ਸ਼ੱਕੀਆਂ ਵੱਲੋਂ ਫੋਨ ਕਾਲ ਕਰਦਿਆਂ ਰਕਮ ਦੀ ਮੰਗ ਕੀਤੀ ਗਈ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਵਾਰਦਾਤ ਲੋਅਰ ਮੇਨਲੈਂਡ ਵਿਖੇ ਚੱਲ ਰਹੀਆਂ ਜਬਰੀ ਵਸੂਲੀਆਂ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੋ ਸਕਦੀ ਹੈ।

ਹਮਲਾਵਰਾਂ ਨੇ ਸਰੀ ਵਿਖੇ ਚਲਾਈਆਂ 7 ਤੋਂ 10 ਗੋਲੀਆਂ

ਪੁਲਿਸ ਨੇ ਗੋਲੀਬਾਰੀ ਦੌਰਾਨ ਵਰਤੀ ਕੀਆ ਰੀਓ 5 ਗੱਡੀ ਬਰਾਮਦ ਕਰ ਲਈ ਹੈ ਜੋ ਨਿਊਟਨ ਦੇ ਇਕ ਬਿਜ਼ਨਸ ਕੰਪਲੈਕਸ ਤੋਂ ਚੋਰੀ ਕੀਤੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਸਰੀ ਆਰ.ਸੀ.ਐਮ.ਪੀ. ਨਾਲ 604 599 0502 ’ਤੇ ਸੰਪਰਕ ਕਰੇ। ਇਥੇ ਦਸਣਾ ਬਣਦਾ ਹੈ ਕਿ ਸਰੀ ਵਿਖੇ ਪਿਛਲੇ ਦਿਨੀਂ ਸੁੱਖ ਹੇਅਰ ਐਂਡ ਬਿਊਟੀ ਸੈਲੂਨ ’ਤੇ ਗੋਲੀਆਂ ਚੱਲੀਆਂ। ਹਮਲਾਵਰਾਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਪੈਦਲ ਜਾ ਰਹੇ ਦੋ ਜਣਿਆਂ ਵਿਚੋਂ ਇਕ ਨੇ ਸੁੱਖ ਹੇਅਰ ਐਂਡ ਬਿਊਟੀ ਸੈਲੂਨ ਦੇ ਬਹਰ ਰੁਕ ਦੇ ਗੋਲੀਆਂ ਚਲਾਈਆਂ ਅਤੇ ਇਸ ਮਗਰੋਂ ਦੋਵੇਂ ਜਣੇ ਫਰਾਰ ਹੋ ਗਏ। ਬਿਲਕੁਲ ਨਾਲ ਲਗਦੀ ਢੇਸੀ ਮੀਟ ਸ਼ੌਪ ਦੇ ਮਾਲਕ ਕੁਲਜੀਤ ਸੰਧੂ ਗੋਲੀਬਾਰੀ ਦੀ ਵਾਰਦਾਤ ਤੋਂ ਬੇਹੱਦ ਚਿੰਤਤ ਨਜ਼ਰ ਆਏ। ਵਾਰਦਾਤ ਵਾਲੀ ਥਾਂ ਨੇੜੇ ਇਕ ਅਪਾਰਟਮੈਂਟ ਵਿਚ ਰਹਿੰਦੇ ਸਾਹਿਬ ਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਨਹੀਂ ਸੁਣੀ ਪਰ ਇਸ ਮਗਰੋਂ ਪੈਦਾ ਹੋਇਆ ਡਰ ਆਂਢ ਗੁਆਂਢ ਵਿਚ ਰਹਿੰਦੇ ਹਰ ਸ਼ਖਸ ਦੇ ਚਿਹਰੇ ’ਤੇ ਨਜ਼ਰ ਆ ਰਿਹਾ ਸੀ। 

Tags:    

Similar News