ਕੈਨੇਡਾ ਵਿਚ ਪੰਜਾਬੀ ਨੌਜਵਾਨ ਵਿਰੁੱਧ ਗ੍ਰਿਫ਼ਤਾਰੀ ਵਾਰੰਟ

ਕੈਨੇਡਾ ਦੇ ਬੀ.ਸੀ. ਵਿਚ ਪੰਜਾਬੀ ਨੌਜਵਾਨ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਪੁਲਿਸ ਵੱਲੋਂ ਲੋਕਾਂ ਨੂੰ ਮਦਦ ਵਾਸਤੇ ਅੱਗੇ ਆਉਣ ਦਾ ਸੱਦਾ ਦਿਤਾ ਗਿਆ ਹੈ।

Update: 2025-08-20 12:19 GMT

ਡੈਲਟਾ : ਕੈਨੇਡਾ ਦੇ ਬੀ.ਸੀ. ਵਿਚ ਪੰਜਾਬੀ ਨੌਜਵਾਨ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਪੁਲਿਸ ਵੱਲੋਂ ਲੋਕਾਂ ਨੂੰ ਮਦਦ ਵਾਸਤੇ ਅੱਗੇ ਆਉਣ ਦਾ ਸੱਦਾ ਦਿਤਾ ਗਿਆ ਹੈ। ਡੈਲਟਾ ਪੁਲਿਸ ਨੇ ਦੱਸਿਆ ਕਿ 12 ਸਤੰਬਰ 2024 ਨੂੰ ਸ਼ਹਿਰ ਵਿਚ ਇਕ ਬੱਚੇ ਦਾ ਜਿਣਸੀ ਸ਼ੋਸ਼ਣ ਕੀਤਾ ਗਿਆ ਅਤੇ ਮਾਮਲੇ ਦੀ ਪੜਤਾਲ ਅੱਗੇ ਵਧਾਉਂਦਿਆਂ ਮੈਟਰੋ ਵੈਨਕੂਵਰ ਕ੍ਰਾਈਮ ਸਟੌਪਰਜ਼ ਵੱਲੋਂ 26 ਸਾਲ ਦੇ ਗੁਰਕੀਰਤ ਸਿੰਘ ਦੀ ਭਾਲ ਆਰੰਭੀ ਗਈ। ਗੁਰਕੀਰਤ ਸਿੰਘ ਦੀ ਗ੍ਰਿਫ਼ਤਾਰੀ ਲਈ ਕੈਨੇਡਾ ਪੱਧਰੀ ਵਾਰੰਟ ਜਾਰੀ ਕੀਤੇ ਗਏ ਹਨ ਜੋ ਸੈਕਸ਼ੁਅਲ ਅਸਾਲਟ, ਇਨਵੀਟੇਸ਼ਨ ਟੁ ਸੈਕਸ਼ੁਅਲ ਟਚਿੰਗ ਅਤੇ ਸੈਕਸ਼ੁਅਲ ਇੰਟਰਫੇਰੈਂਸ ਵਰਗੇ ਦੋਸ਼ ਦਾ ਸਾਹਮਣਾ ਕਰ ਰਿਹਾ ਹੈ।

ਗੁਰਕੀਰਤ ਸਿੰਘ ਦੀ ਭਾਲ ਕਰ ਰਹੀ ਡੈਲਟਾ ਪੁਲਿਸ

ਪੁਲਿਸ ਨੇ ਗੁਰਕੀਰਤ ਸਿੰਘ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦਾ ਕੱਦ 6 ਫੁੱਟ, ਵਜ਼ਨ ਤਕਰੀਬਨ 64 ਕਿਲੋ, ਵਾਲੇ ਕਾਲੇ ਅਤੇ ਅੱਖਾਂ ਭੂਰੀਆਂ ਹਨ। ਇਹ ਵੀ ਸੰਭਵ ਹੈ ਕਿ ਉਸ ਨੇ ਪਛਾਣ ਲੁਕਾਉਣ ਲਈ ਆਪਣਾ ਚਿਹਰਾ ਮੋਹਰਾ ਬਦਲ ਲਿਆ ਹੋਵੇ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੁਰਕੀਰਤ ਸਿੰਘ ਬਾਰੇ ਕੋਈ ਜਾਣਕਾਰੀ ਹੋਵੇ ਤਾਂ 911 ’ਤੇ ਕਾਲ ਕੀਤੀ ਜਾਵੇ ਜਾਂ ਮੈਟਰੋ ਵੈਨਕੂਵਰ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਸੰਪਰਕ ਕੀਤਾ ਜਾਵੇ। ਇਸ ਦੌਰਾਨ ਡੈਲਟਾ ਪੁਲਿਸ ਦੀ ਫਾਈਲ 24-17457 ਦਾ ਜ਼ਿਕਰ ਲਾਜ਼ਮੀ ਤੌਰ ’ਤੇ ਕੀਤਾ ਜਾਵੇ। ਦੂਜੇ ਪਾਸੇ ਵੈਨਕੂਵਰ ਵਿਖੇ ਪੁਲਿਸ ਦੀ ਸ਼ਮੂਲੀਅਤ ਵਾਲੇ ਗੋਲੀਬਾਰੀ ਦੇ ਮਾਮਲੇ ਦੌਰਾਨ ਇਕ ਜਣੇ ਦੀ ਮੌਤ ਹੋ ਗਈ। ਬੀ.ਸੀ. ਦੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦਫ਼ਤਰ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਸ਼ਾਮ ਤਕਰੀਬਨ 4 ਵਜੇ ਰੁਪਰਟ ਸਟ੍ਰੀਟ ਦੇ ਇੰਟਰਸੈਕਸ਼ਨ ਨੇੜੇ ਸਥਿਤ ਇਕ ਰਿਹਾਇਸ਼ੀ ਇਮਾਰਤ ਵਿਚ ਪੁਲਿਸ ਨੂੰ ਸੱਦਿਆ ਗਿਆ।

ਸੈਕਸ਼ੁਆਲ ਅਸਾਲਟ ਦੇ ਮਾਮਲੇ ਵਿਚ ਲੋੜੀਂਦਾ ਹੈ ਸ਼ੱਕੀ

ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਹਥਿਆਰ ਨਾਲ ਲੈਸ ਇਕ ਸ਼ਖਸ ਨਜ਼ਰ ਆਇਆ ਅਤੇ ਉਸ ਨੂੰ ਹਥਿਆਰ ਸੁੱਟਣ ਵਾਸਤੇ ਆਖਿਆ ਗਿਆ। ਕੁਝ ਸਮਾਂ ਹੋਈ ਬਹਿਸ ਮਗਰੋਂ ਪੁਲਿਸ ਨੇ ਗੋਲੀ ਚਲਾ ਦਿਤੀ ਅਤੇ ਹਥਿਆਰਬੰਦ ਸ਼ਖਸ ਗੰਭੀਰ ਜ਼ਖਮੀ ਹੋ ਗਿਆ। ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਦੇ ਪੁੱਜਣ ਤੱਕ ਪੁਲਿਸ ਅਫ਼ਸਰਾਂ ਨੇ ਮੁਢਲੀ ਸਹਾਇਤਾ ਦੇਣ ਦਾ ਯਤਨ ਕੀਤਾ ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਈ.ਆਈ.ਓ. ਵੱਲੋਂ ਮਾਮਲੇ ਦੀ ਗਵਾਹਾਂ ਨੂੰ ਅੱਗੇ ਆਉਣ ਦਾ ਸੱਦਾ ਦਿਤਾ ਗਿਆ ਹੈ।

Tags:    

Similar News