ਕੈਨੇਡਾ ’ਚ ਗਾਇਬ ਹੋਈ ਪਾਕਿਸਤਾਨ ਏਅਰਲਾਈਨਜ਼ ਦੀ ਇਕ ਹੋਰ ਮੁਲਾਜ਼ਮ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਇਕ ਕਰੂ ਮੈਂਬਰ ਬੀਤੇ ਦਿਨ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲਾਪਤਾ ਹੋ ਗਈ

Update: 2025-11-24 13:40 GMT

ਟੋਰਾਂਟੋ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਇਕ ਕਰੂ ਮੈਂਬਰ ਬੀਤੇ ਦਿਨ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲਾਪਤਾ ਹੋ ਗਈ। ਲਾਹੌਰ ਤੋਂ ਟੋਰਾਂਟੋ ਫਲਾਈਟ ਵਿਚ ਪੁੱਜੀ ਆਸਿਫ਼ ਨਜਮ ਦੀ ਲਗਾਤਾਰ ਭਾਲ ਕੀਤੀ ਗਈ ਪਰ ਵਾਪਸੀ ਦੀ ਫਲਾਈਟ ਵੇਲੇ ਉਹ ਗਾਇਬ ਹੋ ਗਈ। ਪੀ.ਆਈ.ਏ. ਦੇ ਬੁਲਾਰੇ ਅਬਦੁੱਲਾ ਖਾਨ ਵੱਲੋਂ ਆਸਿਫ਼ ਨਜਮ ਦੇ ਲਾਪਤਾ ਹੋਣ ਦੀ ਤਸਦੀਕ ਕਰ ਦਿਤੀ ਗਈ ਹੈ। ਉਨ੍ਹਾਂਕਿਹਾ ਕਿ ਟੋਰਾਂਟੋ ਤੋਂ ਲਾਹੌਰ ਜਾਣ ਵਾਲੀ ਫਲਾਈਟ ਪੀ.ਕੇ. 798 ਦੇ ਕਰੂ ਮੈਂਬਰਾਂ ਵਿਚ ਆਸਿਫ਼ ਨਜਮ ਸ਼ਾਮਲ ਨਹੀਂ ਸੀ ਜਿਸ ਮਗਰੋਂ ਮਾਮਲੇ ਦੀ ਉਚ ਪੱਧਰੀ ਪੜਤਾਲ ਦੇ ਹੁਕਮ ਦਿਤੇ ਗਏ ਹਨ। ਜਲਦ ਹੀ ਸਾਹਮਣੇ ਨਾ ਆਈ ਤਾਂ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਲਾਹੌਰ ਤੋਂ ਟੋਰਾਂਟੋ ਫਲਾਈਟ ਰਾਹੀਂ ਪੁੱਜੀ ਸੀ ਆਸਿਫ਼ ਨਜਮ

ਦੂਜੇ ਪਾਸੇ ਇਕ ਮੀਡੀਆਂ ਮੁਤਾਬਕ ਫ਼ਲਾਈਟ ਦੇ ਰਵਾਨਾ ਹੋਣ ਮਗਰੋਂ ਆਸਿਫ਼ ਨਜਮ ਨੇ ਏਅਰਲਾਈਨ ਨਾਲ ਸੰਪਰਕ ਕਰਦਿਆਂ ਦੱਸਿਆ ਕਿ ਉਹ ਅਚਾਨਕ ਬਿਮਾਰ ਹੋ ਗਈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਪੁੱਜਣ ਵਾਲੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਜਹਾਜ਼ਾਂ ਵਿਚ ਆਉਣ ਵਾਲੇ ਮੁਲਾਜ਼ਮ ਅਕਸਰ ਹੀ ਗਾਇਬ ਹੋ ਜਾਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਵੱਲੋਂ ਪਨਾਹ ਦਾ ਦਾਅਵਾ ਕੀਤਾ ਜਾਂਦਾ ਹੈ। 2023 ਵਿਚ ਪਾਕਿਸਤਾਨੀ ਏਅਰਲਾਈਨ ਦੇ 8 ਮੁਲਾਜ਼ਮ ਕਬੂਤਰ ਹੋ ਗਏ ਜਦਕਿ 2024 ਵਿਚ ਇਹ ਅੰਕੜਾ ਵਧਕੇ 10 ਹੋ ਗਿਆ। ਏਅਰ ਹੋਸਟੈਸ ਜਿਬਰਨ ਬਲੋਚ ਅਤੇ ਮਰੀਅਮ ਰਜ਼ਾ ਦੇ ਮਾਮਲੇ ਬੇਹੱਦ ਚਰਚਿਤ ਰਹੇ ਜਦਕਿ ਕਈ ਪੁਰਸ਼ ਮੈਂਬਰ ਵੀ ਲਾਪਤਾ ਹੋਏ। ਪਾਕਿਸਤਾਨ ਇੰਟਰਨੈਸ਼ਨ ਏਅਰਲਾਈਨਜ਼ ਵੱਲੋਂ ਮੁਲਾਜ਼ਮਾਂ ਨੂੰ ਕਬੂਤਰ ਹੋਣ ਤੋਂ ਰੋਕਣ ਵਾਸਤੇ ਕਈ ਉਪਾਅ ਕੀਤੇ ਜਾਂਦੇ ਹਨ ਪਰ ਕੁਝ ਵਕਫ਼ੇ ਮਗਰੋਂ ਕੋਈ ਨਾਲ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ।

Tags:    

Similar News