ਕੈਨੇਡਾ ’ਚ ਓਵਰਪਾਸ ਨਾਲ ਟੱਕਰ ਦੀ ਇਕ ਹੋਰ ਘਟਨਾ ਆਈ ਸਾਹਮਣੇ

ਕੈਨੇਡਾ ਵਿਚ ਅਣਜਾਣ ਟਰੱਕ ਡਰਾਈਵਰਾਂ ਜਾਂ ਟ੍ਰਾਂਸਪੋਰਟ ਕੰਪਨੀਆਂ ਦੀ ਲਾਪ੍ਰਵਾਹੀ ਕਾਰਨ ਇਕ ਹੋਰ ਓਵਰਪਾਸ ਨੁਕਸਾਨੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।;

Update: 2025-03-05 13:15 GMT

ਐਡਮਿੰਟਨ : ਕੈਨੇਡਾ ਵਿਚ ਅਣਜਾਣ ਟਰੱਕ ਡਰਾਈਵਰਾਂ ਜਾਂ ਟ੍ਰਾਂਸਪੋਰਟ ਕੰਪਨੀਆਂ ਦੀ ਲਾਪ੍ਰਵਾਹੀ ਕਾਰਨ ਇਕ ਹੋਰ ਓਵਰਪਾਸ ਨੁਕਸਾਨੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਐਡਮਿੰਟਨ ਦੇ ਬਾਹਰਵਾਰ ਪੂਰਬੀ ਇਲਾਕੇ ਵਿਚ ਭਾਰੀ ਮਸ਼ੀਨ ਲੱਦ ਕੇ ਲਿਜਾ ਰਹੇ ਟਰੱਕ ਡਰਾਈਵਰ ਨੇ ਆਪਣੇ ਲੋਡ ਅਤੇ ਓਵਰਪਾਸ ਦੀ ਉਚਾਈ ਦਾ ਸਹੀ ਅੰਦਾਜ਼ਾ ਨਾ ਲਾਇਆ ਅਤੇ ਸਿੱਟੇ ਵਜੋਂ ਓਵਰਪਾਸ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਸ਼ਰਵੁੱਡ ਪਾਰਕ ਫਰੀਵੇਅ ’ਤੇ ਵਾਪਰੇ ਹਾਦਸੇ ਮਗਰੋਂ ਸਟ੍ਰੈਥਕੋਨਾ ਆਰ.ਸੀ.ਐਮ.ਪੀ. ਦੇ ਅਫ਼ਸਰਾਂ ਨੂੰ ਮੌਕੇ ’ਤੇ ਸੱਦਿਆ ਗਿਆ ਅਤੇ ਆਵਾਜਾਈ ਰੋਕ ਦਿਤੀ ਗਈ। ਕਾਂਸਟੇਬਲ ਜੇਮਜ਼ ਕੈਨਡ੍ਰਿਕ ਨੇ ਦੱਸਿਆ ਕਿ ਟਰੱਕ ਉਤੇ ਐਕਸਕਾਵੇਟਰ ਲੱਦੀ ਹੋਈ ਸੀ ਜਿਸ ਦਾ ਸਿਖਰਲਾ ਹਿੱਸਾ ਓਵਰਪਾਸ ਨਾਲ ਟਕਰਾਅ ਗਿਆ।

ਐਡਮਿੰਟਨ ਨੇੜੇ ਭਾਰੀ ਨੁਕਸਾਨ ਕਾਰਨ ਸੜਕੀ ਆਵਾਈ ਬੰਦ ਕੀਤੀ

34 ਸਟ੍ਰੀਟ ਦੇ ਓਵਰਪਾਸ ਨੂੰ ਪੁੱਜੇ ਨੁਕਸਾਨ ਦੇ ਮੱਦੇਨਜ਼ਰ ਇੰਜਨੀਅਰਾਂ ਵੱਲੋਂ ਇਸ ਨੂੰ ਅਣਮਿੱਥੇ ਸਮੇਂ ਲਈ ਬੰਦ ਰੱਖਣ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਐਡਮਿੰਟਨ ਦੇ ਓਵਰ ਪਾਸ ਨੂੰ ਹੇਠੋਂ ਲੰਘਦੇ ਟਰੱਕ ਨੇ ਲੋਡ ਦੀ ਉਚਾਈ ਜ਼ਿਆਦਾ ਹੋਣ ਕਾਰਨ ਟੱਕਰ ਮਾਰੀ ਹੋਵੇ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਬੀ.ਸੀ. ਵਿਚ ਪੰਜਾਬੀ ਪਰਵਾਰ ਦੀ ਟ੍ਰਕਿੰਗ ਕੰਪਨੀ ਨੂੰ ਓਵਰਪਾਸ ਨਾਲ ਟੱਕਰ ਮਹਿੰਗੀ ਪੈ ਗਈ ਅਤੇ ਸੂਬੇ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਨੇ ਪੂਰੇ ਬੇੜੇ ਦੀ ਆਵਾਜਾਈ ’ਤੇ ਰੋਕ ਲਾ ਦਿਤੀ। ਹਾਈਵੇਅ 1 ’ਤੇ ਵਾਪਰੇ ਹਾਦਸੇ ਵਿਚ ਮਾਝਾ ਟ੍ਰਕਿੰਗ ਲਿਮ. ਦਾ ਸੈਮੀ ਟਰੱਕ ਸ਼ਾਮਲ ਰਿਹਾ। ਸੀ.ਪੀ. ਰੇਲ ਦੇ ਓਵਰਪਾਸ ਨਾਲ ਟੱਕਰ ਦੀ ਘਟਨਾ ਮਗਰੋਂ ਪੁਲਿਸ ਨੇ ਦੱਸਿਆ ਕਿ ਟਰੱਕ ’ਤੇ ਲੱਦੇ ਕੰਕਰੀਟ ਦੇ ਵੱਡੇ ਟੁਕੜੇ ਕਾਰਨ ਹਾਦਸਾ ਵਾਪਰਿਆ ਜੋ ਟਰੱਕ ਦੇ ਐਨ ਵਿਚਕਾਰ ਬੰਨਿ੍ਹਆ ਹੋਇਆ ਸੀ। ਟੱਕਰ ਵੱਜਣ ਮਗਰੋਂ ਕੰਕਰੀਟ ਦੇ ਟੁਕੜੇ ਵਿਚ ਤਰੇੜਾਂ ਪੈ ਗਈਆਂ। 2024 ਦੌਰਾਨ ਬੀ.ਸੀ. ਵਿਚ ਓਵਰਪਾਸ ਨਾਲ ਟੱਕਰ ਦੀਆਂ 29 ਘਟਨਾਵਾਂ ਵਾਪਰ ਚੁੱਕੀਆਂ ਹਨ।

Tags:    

Similar News