ਲਿਬਰਲ ਪਾਰਟੀ ਦੇ ਇਕ ਹੋਰ ਐਮ.ਪੀ. ਨੇ ਟਰੂਡੋ ਦਾ ਅਸਤੀਫ਼ਾ ਮੰਗਿਆ

ਲਿਬਰਲ ਪਾਰਟੀ ਦੇ ਇਕ ਹੋਰ ਐਮ.ਪੀ. ਵੱਲੋਂ ਜਨਤਕ ਤੌਰ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੁਰਸੀ ਛੱਡਣ ਦਾ ਸੱਦਾ ਦਿਤਾ ਗਿਆ ਹੈ।

Update: 2024-10-16 11:46 GMT

ਔਟਵਾ : ਲਿਬਰਲ ਪਾਰਟੀ ਦੇ ਇਕ ਹੋਰ ਐਮ.ਪੀ. ਵੱਲੋਂ ਜਨਤਕ ਤੌਰ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੁਰਸੀ ਛੱਡਣ ਦਾ ਸੱਦਾ ਦਿਤਾ ਗਿਆ ਹੈ। ਪ੍ਰਿੰਸ ਐਡਵਰਡ ਆਇਲੈਂਡ ਦੇ ਸ਼ਾਰਲੇਟਾਊਨ ਤੋਂ ਐਮ.ਪੀ. ਸ਼ੌਨ ਕੇਸੀ ਨੇ ਕਿਹਾ ਕਿ ਉਨ੍ਹਾਂ ਦੀ ਰਾਈਡਿੰਗ ਵਿਚੋਂ ਸਪੱਸ਼ਟ ਸੁਨੇਹਾ ਆ ਰਿਹਾ ਹੈ ਕਿ ਟਰੂਡੋ ਨੂੰ ਹੁਣ ਲਾਂਭੇ ਹੋ ਜਾਣਾ ਚਾਹੀਦਾ ਹੈ ਜਿਸ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਹਨ। ਡੇਵਿਡ ਕੌਕਰਨ ਨਾਲ ਇਕ ਖਾਸ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਦਾ ਸਬਰ ਜਵਾਬ ਦੇ ਚੁੱਕਾ ਹੈ ਅਤੇ ਉਹ ਹੁਣ ਟਰੂਡੋ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਲਿਬਰਲ ਪਾਰਟੀ ਦੇ ਘੱਟੋ ਘੱਟ 20 ਐਮ.ਪੀਜ਼ ਵੱਲੋਂ ਟਰੂਡੋ ਵਿਰੁੱਧ ਬਗਾਵਤ ਦੀਆਂ ਕਨਸੋਆਂ ਸਾਹਮਣੇ ਆਉਣ ਮਗਰੋਂ ਸ਼ੌਨ ਕੈਸੀ ਪਹਿਲੇ ਐਮ.ਪੀ. ਨੇ ਜਿਨ੍ਹਾਂ ਵੱਲੋਂ ਜਨਤਕ ਤੌਰ ’ਤੇ ਟਰੂਡੋ ਨੂੰ ਚੁਣੌਤੀ ਦਿਤੀ ਗਈ ਹੈ।

ਸ਼ੌਨ ਕੇਸੀ ਨੇ ਕਿਹਾ, ਟਰੂਡੋ ਤੋਂ ਅੱਕ ਚੁੱਕੇ ਨੇ ਮੇਰੀ ਰਾਈਡਿੰਗ ਦੇ ਲੋਕ

ਸ਼ੌਨ ਕੇਸੀ ਨੂੰ ਜਦੋਂ ਗੁਪਤ ਮੀਟਿੰਗਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕੁਝ ਸਰਗਰਮੀਆਂ ਬਾਰੇ ਜਾਣਦੇ ਹਨ ਪਰ ਅਜਿਹੀ ਕਿਸੇ ਵੀ ਮੀਟਿੰਗ ਵਿਚ ਕਦੇ ਸ਼ਾਮਲ ਨਹੀਂ ਹੋਏ। ਉਨ੍ਹਾਂ ਅੱਗੇ ਕਿਹਾ ਕਿ ਜੇ ਅਗਲੀਆਂ ਚੋਣਾਂ ਵੀ ਟਰੂਡੋ ਦੀ ਅਗਵਾਈ ਹੇਠ ਲੜੀਆਂ ਗਈਆਂ ਤਾਂ ਵਿਰੋਧੀਆਂ ਨੂੰ ਸਿੱਧੇ ਤੌਰ ’ਤੇ ਫਾਇਦਾ ਹੋਵੇਗਾ। ਸ਼ਾਰਲੇਟਾਊਨ ਦੇ ਲੋਕਾਂ ਨੇ ਮੈਨੂੰ ਐਮ.ਪੀ. ਬਣਾਉਂਦਿਆਂ ਜ਼ਿੰਮੇਵਾਰੀ ਸੌਂਪੀ ਸੀ ਕਿ ਪਿਅਰੇ ਪੌਇਲੀਐਵ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਦੂਰ ਰੱਖਿਆ ਜਾਵੇ ਅਤੇ ਇਹ ਸੰਘਰਸ਼ ਹਰ ਹੀਲੇ ਕੀਤਾ ਜਾਵੇਗਾ। ਸ਼ੌਨ ਕੇਸੀ ਨੇ ਦੱਸਿਆ ਕਿ ਬੀਤੇ ਜੁਲਾਈ ਮਹੀਨੇ ਦੌਰਾਨ ਟਰੂਡੋ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਵੀ ਉਨ੍ਹਾਂ ਨੇ ਸਾਫ਼ ਲਫਜ਼ਾਂ ਵਿਚ ਆਖ ਦਿਤਾ ਸੀ ਕਿ ਪਾਰਟੀ ਨੂੰ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ।

Tags:    

Similar News