ਕੈਨੇਡਾ ਦੇ ਹਿੰਦੂਆਂ ਵਿਚ ਡਰ ਦਾ ਮਾਹੌਲ : ਚੰਦਰਾ ਆਰਿਆ

ਕੈਨੇਡਾ ਵਿਚ ਵਿਦੇਸ਼ੀ ਦਖਲ ਨੂੰ ਨਾ-ਕਾਬਿਲ-ਏ-ਬਰਦਾਸ਼ਤ ਕਰਾਰ ਦਿੰਦਿਆਂ ਲਿਬਰਲ ਐਮ.ਪੀ. ਚੰਦਰਾ ਆਰਿਆ ਨੇ ਕਿਹਾ ਹੈ ਕਿ ਹਾਲ ਹੀ ਵਿਚ ਵਾਪਰੇ ਘਟਨਾਕ੍ਰਮ ਕਰ ਕੇ ਮੁਲਕ ਵਿਚ ਵਸਦੇ ਹਿੰਦੂ ਡਰੇ ਹੋਏ ਹਨ।;

Update: 2024-10-17 11:49 GMT

ਔਟਵਾ : ਕੈਨੇਡਾ ਵਿਚ ਵਿਦੇਸ਼ੀ ਦਖਲ ਨੂੰ ਨਾ-ਕਾਬਿਲ-ਏ-ਬਰਦਾਸ਼ਤ ਕਰਾਰ ਦਿੰਦਿਆਂ ਲਿਬਰਲ ਐਮ.ਪੀ. ਚੰਦਰਾ ਆਰਿਆ ਨੇ ਕਿਹਾ ਹੈ ਕਿ ਹਾਲ ਹੀ ਵਿਚ ਵਾਪਰੇ ਘਟਨਾਕ੍ਰਮ ਕਰ ਕੇ ਮੁਲਕ ਵਿਚ ਵਸਦੇ ਹਿੰਦੂ ਡਰੇ ਹੋਏ ਹਨ। ਚੰਦਰਾ ਆਰਿਆ ਨੇ ਦਾਅਵਾ ਕੀਤਾ ਕਿ ਹਿੰਦੂ ਐਮ.ਪੀ. ਹੋਣ ਕਰ ਕੇ ਉਨ੍ਹਾਂ ਨੂੰ ਐਡਮਿੰਟਨ ਵਿਖੇ ਪੁਲਿਸ ਦੀ ਸੁਰੱਖਿਆ ਹੇਠ ਸਮਾਗਮ ਵਿਚ ਸ਼ਮੂਲੀਅਤ ਕਰਨੀ ਪਈ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਵਿਚ ਬਿਨਾ ਸ਼ੱਕ ਖਾਲਿਸਤਾਨ ਹਮਾਇਤੀਆਂ ਦੇ ਹਿੰਸਕ ਵੱਖਵਾਦ ਦੀ ਸਮੱਸਿਆ ਮੌਜੂਦ ਹੈ ਪਰ ਵਿਦੇਸ਼ੀ ਸਰਕਾਰ ਇਸ ਮਾਮਲੇ ਵਿਚ ਦਖਲ ਦੇਣ ਦਾ ਕੋਈ ਹੱਕ ਨਹੀਂ। ਕੈਨੇਡੀਅਨ ਹੋਣ ਦੇ ਨਾਤੇ ਅਸੀਂ ਕਿਸੇ ਮੁਲਕ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਹੀਂ ਦਿੰਦੇ ਪਰ ਇਹ ਵੀ ਨਹੀਂ ਚਾਹਾਂਗੇ ਕਿ ਕੋਈ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਵੇ, ਚਾਹੇ ਉਹ ਖਾਲਿਸਤਾਨੀ ਵੱਖਵਾਦ ਦਾ ਮਸਲਾ ਹੀ ਕਿਉਂ ਨਾ ਹੋਵੇ।

ਮੁਲਕ ਵਿਚ ਵਿਦੇਸ਼ੀ ਦਖਲ ਨੂੰ ਨਾ-ਕਾਬਿਲ-ਏ-ਬਰਦਾਸ਼ਤ ਕਰਾਰ ਦਿਤਾ

ਇਹ ਕੈਨੇਡੀਅਨ ਸਮੱਸਿਆ ਹੈ ਅਤੇ ਸਰਕਾਰ ਦੇ ਹਰ ਪੱਧਰ ’ਤੇ ਇਸ ਨਾਲ ਨਜਿੱਠਣਾ ਸਾਡਾ ਫਰਜ਼ ਬਣਦਾ ਹੈ। ਗਲੋਬ ਐਂਡ ਮੇਲ ਵੱਲੋਂ 22 ਸਤੰਬਰ 2023 ਨੂੰ ਪ੍ਰਕਾਸ਼ਤ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਚੰਦਰਾ ਆਰਿਆ ਨੇ ਕਿਹਾ ਕਿ ਕੈਨੇਡੀਅਨ ਸਿਆਸਤਦਾਨ ਉਨ੍ਹਾਂ ਰੈਲੀਆਂ ਵਿਚ ਅਕਸਰ ਸ਼ਾਮਲ ਹੁੰਦੇ ਹਨ ਜਿਥੇ ਵੱਖਵਾਦੀਆਂ ਦੇ ਸੋਹਲੇ ਗਾਏ ਜਾਂਦੇ ਹਨ। ਕੈਨੇਡਾ ਦੇ ਸਿਆਸਤਦਾਨਾਂ ਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਲਿਬਰਲ ਐਮ.ਪੀ. ਨੇ ਅੰਤ ਵਿਚ ਕਿਹਾ ਕਿ ਹਿੰਦੂ ਭਾਈਚਾਰਾ ਕੈਨੇਡਾ ਵਿਚ ਸਭ ਤੋਂ ਪੜ੍ਹੇ ਲਿਖੇ ਅਤੇ ਸਫਲ ਭਾਈਚਾਰਿਆਂ ਵਿਚੋਂ ਇਕ ਹੈ ਅਤੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾ ਰਿਹਾ ਹੈ।

Tags:    

Similar News