ਅਮਰੀਕਾ ਨੇ ਕੈਨੇਡੀਅਨ ਲੱਕੜ ’ਤੇ ਟੈਕਸ ਵਧਾ ਕੇ ਦੁੱਗਣਾ ਕੀਤਾ

ਅਮਰੀਕਾ ਨੇ ਹੈਰਾਨਕੁੰਨ ਕਦਮ ਉਠਾਉਂਦਿਆਂ ਕੈਨੇਡੀਅਨ ਲੱਕੜ ’ਤੇ ਟੈਕਸ ਵਧਾ ਕੇ ਦੁੱਗਣਾ ਕਰ ਦਿਤਾ ਹੈ। ਸਾਫਟਵੁੱਡ ਲੰਬਰ ’ਤੇ ਇੰਪੋਰਟ ਡਿਊਟੀ ਵਿਚ ਕੀਤੇ ਵਾਧੇ ਦਾ ਕਾਰੋਬਾਰੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ

Update: 2024-08-14 11:28 GMT

ਵਾਸ਼ਿੰਗਟਨ : ਅਮਰੀਕਾ ਨੇ ਹੈਰਾਨਕੁੰਨ ਕਦਮ ਉਠਾਉਂਦਿਆਂ ਕੈਨੇਡੀਅਨ ਲੱਕੜ ’ਤੇ ਟੈਕਸ ਵਧਾ ਕੇ ਦੁੱਗਣਾ ਕਰ ਦਿਤਾ ਹੈ। ਸਾਫਟਵੁੱਡ ਲੰਬਰ ’ਤੇ ਇੰਪੋਰਟ ਡਿਊਟੀ ਵਿਚ ਕੀਤੇ ਵਾਧੇ ਦਾ ਕਾਰੋਬਾਰੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਦੀ ਕੌਮਾਂਤਰੀ ਵਪਾਰ ਮੰਤਰੀ ਮੈਰੀ ਐਂਗ ਨੇ ਕਿਹਾ ਕਿ ਇਸ ਨਾਲ ਕਿਰਤੀਆਂ ਅਤੇ ਉਨ੍ਹਾਂ ਦੇ ਪਰਵਾਰਾਂ ’ਤੇ ਮਾੜਾ ਅਸਰ ਪਵੇਗਾ। ਬੀ.ਸੀ. ਤੋਂ ਅਮਰੀਕਾ ਜਾਣ ਵਾਲੇ ਸਾਫਟਵੁੱਡ ਲੰਬਰ ’ਤੇ ਹੁਣ ਤੱਕ 8.05 ਟੈਕਸ ਲੱਗ ਰਿਹਾ ਸੀ ਜਿਸ ਨੂੰ ਵਧਾ ਕੇ 14.54 ਫੀ ਸਦੀ ਕਰ ਦਿਤਾ ਗਿਆ ਹੈ। ਅੰਤਮ ਰਿਪੋਰਟ ਮਿਲਣ ਤੱਕ ਨਵੀਆਂ ਟੈਕਸ ਦਰਾਂ ਅਮਰੀਕਾ ਦੇ ਫੈਡਰਲ ਰਜਿਸਟਰ ’ਤੇ ਨਜ਼ਰ ਨਹੀਂ ਆਈਆਂ।

ਕਾਰੋਬਾਰੀਆਂ ਵੱਲੋਂ ਤਿੱਖਾ ਵਿਰੋਧ, ਕੈਨੇਡਾ ਵੱਲੋਂਅ ਅਪੀਲ ਦਾਇਰ ਕਰਨ ’ਤੇ ਵਿਚਾਰਾਂ

ਬੀ.ਸੀ. ਦੇ ਜੰਗਲਾਤ ਮੰਤਰੀ ਬਰੂਸ ਰਾਲਸਟਨ ਨੇ ਅਮਰੀਕਾ ਦੇ ਵਣਜ ਵਿਭਾਗ ਵੱਲੋਂ ਲਏ ਫੈਸਲੇ ’ਤੇ ਨਾਖੁਸ਼ੀ ਜ਼ਾਹਰ ਕਰਦਿਆਂ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਵਿਰੁੱਧ ਆਵਾਜ਼ ਉਠਾਈ ਜਾਵੇ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਟੈਰਿਫ ਐਕਟ ਮੁਤਾਬਕ ਵਿਦੇਸ਼ੀ ਸਰਕਾਰ ਵੱਲੋਂ ਸਬਸਿਡੀ ਮੁਹੱਈਆ ਕਰਵਾਏ ਜਾਣ ’ਤੇ ਟੈਕਸ ਦਰਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ। ਅਮਰੀਕਾ ਦੇ ਉਦਯੋਗਿਕ ਸਮੂਹ ਵੱਲੋਂ ਵਣਜ ਵਿਭਾਗ ਦੇ ਫੈਸਲੇ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਆਪਣੀ ਸਸਤੀ ਲੱਕੜ ਲਗਾਤਾਰ ਅਮਰੀਕੀ ਮੰਡੀ ਵਿਚ ਸੁੱਟ ਰਹੀ ਹੈ। ਸਮੂਹ ਦੇ ਚੇਅਰਮੈਨ ਐਂਡਰਿਊ ਮਿਲਰ ਨੇ ਕਿਹਾ ਕਿ ਅਮਰੀਕਾ ਵਿਚ ਲੰਬਰ ਦੀਆਂ ਕੀਮਤਾਂ ਹੇਠਲੇ ਪੱਧਰ ’ਤੇ ਚੱਲ ਰਹੀਆਂ ਹਨ ਅਤੇ ਮਿਲ ਮਾਲਕਾਂ ਵਾਸਤੇ ਆਪਣਾ ਖਰਚਾ ਕੱਢਣਾ ਔਖਾ ਹੋ ਗਿਆ ਹੈ। ਦੂਜੇ ਪਾਸੇ ਬੀ.ਸੀ. ਲੰਬਰ ਟਰੇਡ ਕੌਂਸਲ ਦੇ ਪ੍ਰਧਾਨ ਕਰਟ ਨਿਕੁਈਡੈਟ ਨੇ ਅਮਰੀਕੀ ਜਥੇਬੰਦੀ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ। ਫੈਡਰਲ ਮੰਤਰੀ ਮੈਰੀ ਐਂਗ ਨੇ ਕਿਹਾ ਕਿ ਇਸ ਵਿਵਾਦ ਦਾ ਪੱਕਾ ਹੱਲ ਲੱਭਣਾ ਹੀ ਕੈਨੇਡਾ ਤੇ ਅਮਰੀਕਾ ਦੋਹਾਂ ਦੇ ਹਿਤ ਵਿਚ ਹੋਵੇਗਾ।

Tags:    

Similar News