ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਨੂੰ ਮਿਲਿਆ ਹੜਤਾਲ ਦਾ ਹੱਕ
ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਹੜਤਾਲ ’ਤੇ ਜਾਣ ਲਈ ਤਿਆਰ ਬਰ ਤਿਆਰ ਹਨ ਅਤੇ ਮੈਨੇਜਮੈਂਟ ਨਾਲ ਜਲਦ ਕੋਈ ਕੋਈ ਸਮਝੌਤਾ ਨਹੀਂ ਹੁੰਦਾ ਤਾਂ 16 ਅਗਸਤ ਤੋਂ ਹੜਤਾਲ ਦਾ ਨੋਟਿਸ ਦਿਤਾ ਜਾ ਜਾ ਸਕਦਾ ਹੈ
ਟੋਰਾਂਟੋ : ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਹੜਤਾਲ ’ਤੇ ਜਾਣ ਲਈ ਤਿਆਰ ਬਰ ਤਿਆਰ ਹਨ ਅਤੇ ਮੈਨੇਜਮੈਂਟ ਨਾਲ ਜਲਦ ਕੋਈ ਕੋਈ ਸਮਝੌਤਾ ਨਹੀਂ ਹੁੰਦਾ ਤਾਂ 16 ਅਗਸਤ ਤੋਂ ਹੜਤਾਲ ਦਾ ਨੋਟਿਸ ਦਿਤਾ ਜਾ ਜਾ ਸਕਦਾ ਹੈ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲੌਈਜ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹੁਣ ਗੇਂਦ ਮੈਨੇਜਮੈਂਟ ਦੇ ਪਾਲੇ ਵਿਚ ਹੈ ਅਤੇ ਫਲਾਈਟ ਅਟੈਂਡੈਂਟਸ ਦੀਆਂ ਮੰਗਾਂ ਬਾਰੇ ਹੁੰਗਾਰਾ ਭਵਿੱਖ ਦੀ ਰਣਨੀਤੀ ਤੈਅ ਕਰੇਗਾ। ਇਥੇ ਦਸਣਾ ਬਣਦਾ ਹੈ ਕਿ ਏਅਰ ਕੈਨੇਡਾ ਵਿਚ 10 ਹਜ਼ਾਰ ਤੋਂ ਵੱਧ ਫਲਾਈਟ ਅਟੈਂਡੈਂਟਸ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਤਨਖਾਹਾਂ ਵਿਚ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ।
16 ਅਗਸਤ ਨੂੰ ਜਾਰੀ ਕੀਤਾ ਜਾ ਸਕਦਾ ਹੈ ਹੜਤਾਲ ਦਾ ਨੋਟਿਸ
ਇਸ ਤੋਂ ਇਲਾਵਾ ਵਾਧੂ ਸਮਾਂ ਡਿਊਟੀ ਕਰਨ ’ਤੇ ਢੁਕਵਾਂ ਮੁਆਵਜ਼ਾ ਵੀ ਮੰਗਿਆ ਜਾ ਰਿਹਾ ਹੈ। ਮੁਲਾਜ਼ਮਾਂ ਨੇ ਦਲੀਲ ਦਿਤੀ ਕਿ ਸਿਰਫ਼ ਅਸਮਾਨ ਵਿਚ ਲੱਗਣ ਵਾਲੇ ਸਮੇਂ ਦਾ ਹੀ ਮਿਹਨਤਾਨਾ ਅਦਾ ਕੀਤਾ ਜਾਂਦਾ ਹੈ ਅਤੇ ਹਵਾਈ ਅੱਡਿਆਂ ’ਤੇ ਖਰਚ ਹੋਣ ਵਾਲੇ ਸਮੇਂ ਦੀ ਕੋਈ ਭਰਪਾਈ ਕਰਨ ਨੂੰ ਤਿਆਰ ਨਹੀਂ। ਉਧਰ ਏਅਰ ਕੈਨੇਡਾ ਨੇ ਕਿਹਾ ਕਿ ਹਵਾਈ ਅੱਡਿਆਂ ’ਤੇ ਲੱਗਣ ਵਾਲੇ ਸਮੇਂ ਬਾਰੇ ਮੁਲਾਜ਼ਮ ਯੂਨੀਅਨ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਕੋਈ ਢੁਕਵਾਂ ਮੁਆਵਜ਼ਾ ਤੈਅ ਕੀਤਾ ਜਾ ਸਕਦਾ ਹੈ। ਏਅਰ ਕੈਨੇਡਾ ਦਾ ਮੰਨਣਾ ਹੈ ਕਿ ਫਲਾਈਟ ਅਟੈਂਡੈਂਟਸ ਦੀ ਸੰਭਾਵਤ ਹੜਤਾਲ ਦੇ ਮਸਲੇ ਨਾਲ ਨਜਿੱਠਣ ਲਈ ਕਾਫ਼ੀ ਸਮਾਂ ਬਾਕੀ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਹਵਾਈ ਮੁਸਾਫ਼ਰਾਂ ਦੇ ਹਿਤਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ।