ਟੋਰਾਂਟੋ ਵਿਖੇ ਸੀਵਰ ਦੀ ਮੁਰੰਮਤ ਦੌਰਾਨ ਦਰਦਨਾਕ ਹਾਦਸਾ, ਇਕ ਮੁਲਾਜ਼ਮ ਦੀ ਮੌਤ

ਟੋਰਾਂਟੋ ਦੇ ਨੌਰਥ ਯਾਰਕ ਇਲਾਕੇ ਵਿਚ ਸੀਵਰ ਪਾਈਪ ਦੀ ਮੁਰੰਮਤ ਕਰ ਰਹੇ ਕਾਮਿਆਂ ਨਾਲ ਵਾਪਰੇ ਦਰਦਨਾਕ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਅਤੇ 2 ਹੋਰਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।;

Update: 2024-11-07 11:53 GMT

ਟੋਰਾਂਟੋ : ਟੋਰਾਂਟੋ ਦੇ ਨੌਰਥ ਯਾਰਕ ਇਲਾਕੇ ਵਿਚ ਸੀਵਰ ਪਾਈਪ ਦੀ ਮੁਰੰਮਤ ਕਰ ਰਹੇ ਕਾਮਿਆਂ ਨਾਲ ਵਾਪਰੇ ਦਰਦਨਾਕ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਅਤੇ 2 ਹੋਰਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਹਾਦਸਾ ਬੇਅਵਿਊ ਐਵੇਨਿਊ ਅਤੇ ਰਡਿੰਗਟਨ ਡਰਾਈਵ ਇਲਾਕੇ ਵਿਚ ਬੁੱਧਵਾਰ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਵਾਪਰਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੋਰਾਂਟੋ ਫਾਇਰ ਪਲਾਟੂਨ ਦੇ ਮੁਖੀ ਕ੍ਰਿਸ ਰੋਅਲੈਂਡ ਨੇ ਕਿਹਾ ਕਿ ਕਾਮਿਆਂ ਵੱਲੋਂ ਪਾਈਪਾਂ ਦੇ ਨਰੀਖਣ ਕਰਨ ਲਈ ਕੈਮਰੇ ਅੰਦਰ ਦਾਖਲ ਕਰਵਾਏ ਗਏ ਪਰ ਇਸੇ ਦੌਰਾਨ ਮਿੱਟੀ ਦੀ ਇਕ ਵੱਡੀ ਢਿੱਗ ਉਨ੍ਹਾਂ ਉਪਰ ਡਿੱਗ ਪਈ ਅਤੇ ਉਹ ਹੇਠਾਂ ਦਬ ਗਏ।

2 ਮੁਲਾਜ਼ਮਾਂ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ

ਮੌਕੇ ’ਤੇ ਮੌਜੂਦ ਟੀਮ ਕੋਲ ਹਰ ਕਿਸਮ ਦਾ ਸਾਜ਼ੋ ਸਾਮਾਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੂਰੀ ਮਿੱਟੀ ਕੱਢਣੀ ਪਈ ਅਤੇ ਇਸ ਤੋਂ ਬਾਅਦ ਹੀ ਦਬੇ ਹੋਏ ਕਿਰਤੀਆਂ ਨੂੰ ਬਾਹਰ ਕੱਢਿਆ ਜਾ ਸਕਿਆ। ਰੋਅਲੈਂਡ ਨੇ ਕਿਹਾ ਕਿ ਉਨ੍ਹਾਂ ਨੇ 38 ਸਾਲ ਦੀ ਆਪਣੀ ਨੌਕਰੀ ਦੌਰਾਨ ਅਜਿਹਾ ਹਾਦਸਾ ਨਹੀਂ ਦੇਖਿਆ। ਦੂਜੇ ਪਾਸੇ ਟੋਰਾਂਟੋ ਪੁਲਿਸ ਅਤੇ ਉਨਟਾਰੀਓ ਦੇ ਕਿਰਤ ਮੰਤਰਾਲੇ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। 

Tags:    

Similar News