ਬਰੈਂਪਟਨ ਵਿਖੇ ਨਵੇਂ ਬਣਿਆ ਮਕਾਨ ਅੱਗ ਲਾ ਕੇ ਸਾੜਿਆ
ਬਰੈਂਪਟਨ ਦੇ ਦੱਖਣੀ ਇਲਾਕੇ ਵਿਚ ਇਕ ਟ੍ਰਕਿੰਗ ਕੰਪਨੀ ਦੇ ਮਾਲਕ ਨੂੰ ਲੁੱਟਣ ਦੇ ਅਸਫ਼ਲ ਯਤਨ ਮਗਰੋਂ ਬਰੈਮਲੀ ਰੋਡ ਅਤੇ ਕੰਟਰੀਸਾਈਡ ਡਰਾਈਵ ਇਲਾਕੇ ਵਿਚ ਇਕ ਨਵੇਂ ਬਣੇ ਮਕਾਨ ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਣੇ ਆਇਆ ਹੈ।;
ਬਰੈਂਪਟਨ : ਬਰੈਂਪਟਨ ਦੇ ਦੱਖਣੀ ਇਲਾਕੇ ਵਿਚ ਇਕ ਟ੍ਰਕਿੰਗ ਕੰਪਨੀ ਦੇ ਮਾਲਕ ਨੂੰ ਲੁੱਟਣ ਦੇ ਅਸਫ਼ਲ ਯਤਨ ਮਗਰੋਂ ਬਰੈਮਲੀ ਰੋਡ ਅਤੇ ਕੰਟਰੀਸਾਈਡ ਡਰਾਈਵ ਇਲਾਕੇ ਵਿਚ ਇਕ ਨਵੇਂ ਬਣੇ ਮਕਾਨ ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਣੇ ਆਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਸ਼ੱਕੀਆਂ ਦੀ ਹੁਲੀਆ ਪਤਾ ਨਹੀਂ ਲੱਗ ਸਕਿਆ।
ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਪੜਤਾਲ
ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲਿਆਂ ਦੌਰਾਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਉਨਟਾਰੀਓ ਤੋਂ ਇਲਾਵਾ ਐਲਬਰਟਾ ਵਿਚ ਕਈ ਘਰਾਂ ਨੂੰ ਅੱਗ ਲਾ ਕੇ ਸਾੜਿਆ ਜਾ ਚੁੱਕਾ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਚਾਰ ਘੁਸਪੈਠੀਏ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਪਰ ਅੰਦਰ ਮਾਲਕ ਵੱਲੋਂ ਗੋਲੀ ਚਲਾਏ ਜਾਣ ਮਗਰੋਂ ਫਰਾਰ ਹੋ ਗਏ। ਆਂਢ ਗੁਆਂਢ ਵਿਚ ਰਹਿੰਦੇ ਲੋਕਾਂ ਨੇ ਕਿਹਾ ਕਿ ਉਹ 15-16 ਸਾਲ ਤੋਂ ਇਥੇ ਰਹਿ ਰਹੇ ਹਨ ਪਰ ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ। ਲੁਟੇਰਿਆਂ ਵੱਲੋਂ ਸ਼ਰ੍ਹੇਆਮ ਘਰਾਂ ਵਿਚ ਦਾਖਲ ਹੋਣ ਦੀਆਂ ਵਾਰਦਾਤਾਂ ਲੋਕਾਂ ਵਿਚ ਡਰ ਪੈਦਾ ਕਰਦੀਆਂ ਹਨ।