ਕੈਨੇਡਾ ਦੇ ਬ੍ਰਦਰਜ਼ ਕੀਪਰਜ਼ ਗਿਰੋਹ ਦਾ ਮੈਂਬਰ ਅਮਰੀਕਾ ਵਿਚ ਰਿਹਾਅ

ਸਰੀ ਦੇ ਬ੍ਰਦਰਜ਼ੀ ਕੀਪਰਜ਼ ਗਿਰੋਹ ਨਾਲ ਸਬੰਧਤ ਗੈਂਗਸਟਰ ਅਤੇ ਕਤਲ ਦਾ ਸ਼ੱਕੀ ਤਕਰੀਬਨ ਤਿੰਨ ਸਾਲ ਵਾਸ਼ਿੰਗਟਨ ਸੂਬੇ ਦੀ ਜੇਲ ਵਿਚ ਰਹਿਣ ਮਗਰੋਂ ਰਿਹਾਅ ਹੋ ਗਿਆ ਜਿਸ ਨੂੰ ਇੰਮੀਗ੍ਰੇਸ਼ਨ ਅਧਿਕਾਰੀਆਂ ਦੇ ਸਪੁਰਦ ਕਰ ਦਿਤਾ ਗਿਆ।

Update: 2024-08-13 11:58 GMT

ਸਿਐਟਲ : ਸਰੀ ਦੇ ਬ੍ਰਦਰਜ਼ੀ ਕੀਪਰਜ਼ ਗਿਰੋਹ ਨਾਲ ਸਬੰਧਤ ਗੈਂਗਸਟਰ ਅਤੇ ਕਤਲ ਦਾ ਸ਼ੱਕੀ ਤਕਰੀਬਨ ਤਿੰਨ ਸਾਲ ਵਾਸ਼ਿੰਗਟਨ ਸੂਬੇ ਦੀ ਜੇਲ ਵਿਚ ਰਹਿਣ ਮਗਰੋਂ ਰਿਹਾਅ ਹੋ ਗਿਆ ਜਿਸ ਨੂੰ ਇੰਮੀਗ੍ਰੇਸ਼ਨ ਅਧਿਕਾਰੀਆਂ ਦੇ ਸਪੁਰਦ ਕਰ ਦਿਤਾ ਗਿਆ। ਮੰਨਿਆ ਜਾ ਰਿਹਾ ਹੈ ਕਿ 27 ਸਾਲ ਦੇ ਨਸੀਮ ਮੁਹੰਮਦ ਨੂੰ ਕੈਨੇਡਾ ਡਿਪੋਰਟ ਕੀਤਾ ਜਾ ਸਕਦਾ ਹੈ ਜਿਸ ਹਥਿਆਰਬੰਦ ਲੁੱਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਨਸੀਮ ਮੁਹੰਮਦ ਉਰਫ ਮੌਬਰਟ ਅਹਿਮਦ ਨੇ ਅਪ੍ਰੈਲ 2022 ਵਿਚ ਹਥਿਆਰਬੰਦ ਲੁੱਟ ਦਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਨੂੰ 41 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਸੋਮਵਾਰ ਨੂੰ ਉਹ ਜੇਲ ਤੋਂ ਰਿਹਾਅ ਹੋ ਗਿਆ ਅਤੇ ਵਾਸ਼ਿੰਗਟਨ ਦੇ ਕੁਰੈਕਸ਼ਨਜ਼ ਡਿਪਾਰਟਮੈਂਟ ਦੇ ਸੰਪਰਕ ਡਾਇਰੈਕਟਰ ਕ੍ਰਿਸ ਰਾਈਟ ਨੇ ਦੱਸਿਆ ਕਿ ਨਸੀਮ ਮੁਹੰਮਦ ਨੂੰ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ ਗਿਆ।

ਪੁਲਿਸ ਨੇ ਇੰਮੀਗ੍ਰੇਸ਼ਨ ਵਿਭਾਗ ਦੇ ਸਪੁਰਦ ਕੀਤਾ

ਹੁਣ ਇੰਮੀਗ੍ਰੇਸ਼ਨ ਵਾਲੇ ਉਸ ਨੂੰ ਕੈਨੇਡੀਅਨ ਅਧਿਕਾਰੀਆਂ ਨੂੰ ਸੌਂਪ ਦੇਣਗੇ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਆਰ.ਸੀ.ਐਮ.ਪੀ. ਦੇ ਬੀ.ਸੀ. ਮੁੱਖ ਦਫ਼ਤਰ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਇਥੇ ਦਸਣਾ ਬਣਦਾ ਹੈ ਕਿ ਅਮਰੀਕੀ ਅਦਾਲਤ ਵਿਚ ਸੁਣਵਾਈ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਨਸੀਮ ਮੁਹੰਮਦ ਕੈਨੇਡਾ ਦੇ 2 ਰਾਜਾਂ ਵਿਚ ਹੋਏ ਕਤਲਾਂ ਵਿਚ ਸ਼ਾਮਲ ਰਿਹਾ ਪਰ ਇਨ੍ਹਾਂ ਕਤਲਾਂ ਦੇ ਦੋਸ਼ ਉਸ ਵਿਰੁੱਧ ਆਇਦ ਨਹੀਂ ਕੀਤੇ ਗਏ। ਉਨਟਾਰੀਓ ਵਿਚ ਵੀ ਉਸ ਵਿਰੁੱਧ 2019 ਵਿਚ ਕੁੱਟਮਾਰਕ, ਪਸਤੌਲ ਤਾਣਨ, ਜਾਨੋ ਮਾਰਨ ਦੀਆਂ ਧਮਕੀਆਂ ਦੇਣ ਅਤੇ ਲੁੱਟ ਦੇ ਦੋਸ਼ ਲੱਗੇ ਸਨ। ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਫਰਾਰ ਹੋਏ ਨਸੀਮ ਮੁਹੰਮਦ ਨੂੰ ਮੌਂਟੈਨਾ ਦੇ ਬਾਰਡਰ ’ਤੇ ਤਿੰਨ ਹੋਰਨਾਂ ਨਾਲ ਜਨਵਰੀ 2021 ਵਿਚ ਕਾਬੂ ਕੀਤਾ ਗਿਆ। ਨਸੀਮ ਮੁਹੰਮਦ ਜਦੋਂ ਜੇਲ ਵਿਚ ਸੀ ਤਾਂ ਉਸ ਵੱਡੇ ਭਰਾ ਦਾ ਬਰੈਂਪਟਨ ਵਿਖੇ ਸਤੰਬਰ 2022 ਵਿਚ ਕਤਲ ਕਰ ਦਿਤਾ ਗਿਆ। ਨਸੀਮ ਦਾ ਵੱਡਾ ਭਰਾ ਬੀ.ਸੀ. ਵਿਚ ਜਾਨ ਦਾ ਖਤਰਾ ਮਹਿਸੂਸ ਕਰਦਿਆਂ ਉਨਟਾਰੀਓ ਆਇਆ ਸੀ ਪਰ ਇਥੇ ਵੀ ਉਹ ਬਚ ਨਾ ਸਕਿਆ।

Tags:    

Similar News