ਟੋਰਾਂਟੋ ’ਚ ਬਗੈਰ ਡਰਾਈਵਰ ਵਾਲੇ ਟਰੱਕ ਨੇ ਪਾਇਆ ਭੜਥੂ

ਟੋਰਾਂਟੋ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੇ ਹੈਰਾਨਕੁੰਨ ਹਾਦਸੇ ਦੌਰਾਨ ਇਕ ਖੜ੍ਹਾ ਟਰੱਕ ਅਚਾਨਕ ਰੁੜ੍ਹ ਗਿਆ ਅਤੇ ਸਾਹਮਣੇ ਮੌਜੂਦ ਕਈ ਗੱਡੀਆਂ ਵਿਚ ਜਾ ਵੱਜਾ। ਯੌਂਗ ਸਟ੍ਰੀਟ ਅਤੇ ਲਾਰੈਂਸ ਐਵੇਨਿਊ ਵਿਚ ਵਾਪਰੇ ਹਾਦਸੇ ਮਗਰੋਂ ਗੱਡੀਆਂ ਦੇ ਮਾਲਕ ਟਰੱਕ ਡਰਾਈਵਰ ਨੂੰ ਲੱਭ ਰਹੇ ਸਨ

Update: 2024-07-30 11:43 GMT

ਟੋਰਾਂਟੋ : ਟੋਰਾਂਟੋ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੇ ਹੈਰਾਨਕੁੰਨ ਹਾਦਸੇ ਦੌਰਾਨ ਇਕ ਖੜ੍ਹਾ ਟਰੱਕ ਅਚਾਨਕ ਰੁੜ੍ਹ ਗਿਆ ਅਤੇ ਸਾਹਮਣੇ ਮੌਜੂਦ ਕਈ ਗੱਡੀਆਂ ਵਿਚ ਜਾ ਵੱਜਾ। ਯੌਂਗ ਸਟ੍ਰੀਟ ਅਤੇ ਲਾਰੈਂਸ ਐਵੇਨਿਊ ਵਿਚ ਵਾਪਰੇ ਹਾਦਸੇ ਮਗਰੋਂ ਗੱਡੀਆਂ ਦੇ ਮਾਲਕ ਟਰੱਕ ਡਰਾਈਵਰ ਨੂੰ ਲੱਭ ਰਹੇ ਸਨ ਪਰ ਅੰਦਰ ਕੋਈ ਵੀ ਮੌਜੂਦ ਨਹੀਂ ਸੀ। ਇਲਾਕੇ ਦੇ ਵਸਨੀਕ ਮਾਈਕਲ ਜੈਕਸ ਨੇ ਦੱਸਿਆ ਕਿ ਉਸ ਦੇ ਘਰ ਦੀ ਡੋਰਬੈਲ ਲਗਾਤਾਰ ਵੱਜਣ ਲੱਗੀ ਅਤੇ ਜਦੋਂ ਬਾਹਰ ਆਇਆ ਤਾਂ ਗੁਆਂਢੀਆਂ ਨੇ ਹਾਦਸੇ ਬਾਰੇ ਦੱਸਿਆ। ਟਰੱਕ ਨੇ ਸਭ ਤੋਂ ਪਹਿਲਾਂ ਮਾਈਕਲ ਦੀ ਜੀਪ ਨੂੰ ਟੱਕਰ ਮਾਰੀ ਅਤੇ ਅੱਗੇ ਖੜ੍ਹੀਆਂ ਗੱਡੀਆਂ ਦਾ ਵੀ ਨੁਕਸਾਨ ਹੋਇਆ। ਮਾਈਕਲ ਦੇ ਗੁਆਂਢੀ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਉਸ ਦੀ ਕਾਰ ਡਰਾਈਵ ਵੇਅ ਵਿਚ ਖੜੀ ਸੀ ਜੋ ਹਾਦਸੇ ਤੋਂ ਬਚ ਗਈ।

ਰਿਹਾਇਸ਼ੀ ਇਲਾਕੇ ਵਿਚ ਕਈ ਗੱਡੀਆਂ ਨੂੰ ਮਾਰੀ ਟੱਕਰ

ਕੁਝ ਦੇਰ ਬਾਅਦ ਟਰੱਕ ਡਰਾਈਵਰ ਵੀ ਆ ਗਿਆ ਅਤੇ ਉਸ ਨੇ ਦੱਸਿਆ ਕਿ ਆਪਣਾ ਟਰੱਕ ਇਕ ਪਾਸੇ ਖੜ੍ਹਾ ਕਰ ਕੇ ਵਾਸ਼ਰੂਮ ਗਿਆ ਪਰ ਪਤਾ ਨਹੀਂ ਕਿਵੇਂ ਇਹ ਰੁੜ੍ਹ ਗਿਆ। ਟਰੱਕ ਡਰਾਈਵਰ ਮੁਤਾਬਕ ਉਹ ਮਿੱਟੀ ਲੱਦ ਕੇ ਲਿਆਇਆ ਸੀ ਜੋ ਕਿਸੇ ਉਸਾਰੀ ਅਧੀਨ ਮਕਾਨ ਵਿਚ ਉਤਾਰੀ ਗਈ। ਇਸੇ ਦੌਰਾਨ ਮਾਈਕਲ ਨੇ ਕਿਹਾ ਕਿ ਭਾਵੇਂ ਟਰੱਕ ਦੀ ਪਹਿਲੀ ਟੱਕਰ ਉਸ ਦੀ ਜੀਪ ਨਾਲ ਹੋਈ ਪਰ ਫਿਰ ਵੀ ਚਮਤਕਾਰੀ ਤਰੀਕੇ ਨਾਲ ਵੱਡੇ ਨੁਕਸਾਨ ਤੋਂ ਬਚਾਅ ਰਿਹਾ ਅਤੇ ਕਿਸੇ ਨੂੰ ਸੱਟ-ਫੇਟ ਵੀ ਨਹੀਂ ਵੱਜੀ। ਮਾਈਕਲ ਨੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਕਿ ਗੱਡੀਆਂ ਤਾਂ ਠੀਕ ਹੋ ਜਾਣਗੀਆਂ ਪਰ ਜੇ ਜਾਨੀ ਨੁਕਸਾਨ ਦੀ ਭਰਪਾਈ ਨਹੀਂ ਸੀ ਕੀਤੀ ਜਾ ਸਕਣੀ। ਇਲਾਕੇ ਵਿਚ ਵਸਦੇ ਲੋਕਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਖੇਤਰ ਵਿਚ ਐਨੇ ਵੱਡੇ ਟਰੱਕਾਂ ਦੀ ਬਜਾਏ ਛੋਟੇ ਟਰੱਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਹਾਦਸੇ ਮਗਰੋਂ ਟੋਰਾਂਟੋ ਪੁਲਿਸ ਨੂੰ ਸੱਦਿਆ ਗਿਆ ਪਰ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਕਿ ਟਰੱਕ ਡਰਾਈਵਰ ਵਿਰੁੱਧ ਕੋਈ ਦੋਸ਼ ਆਇਦ ਕੀਤਾ ਗਿਆ ਹੈ ਜਾਂ ਨਹੀਂ।

Tags:    

Similar News