ਟੋਰਾਂਟੋ ’ਚ ਗੋਲੀਬਾਰੀ ਦੌਰਾਨ 21 ਸਾਲਾ ਨੌਜਵਾਨ ਦੀ ਮੌਤ

ਟੋਰਾਂਟੋ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੂਰਬੀ ਖੇਤਰ ਵਿਚ ਇਕ 21 ਸਾਲਾ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਲੇਕ ਸ਼ੋਰ ਬੁਲੇਵਾਰਡ ਈ ਅਤੇ ਜੋਸਫ਼ ਡੁਗਨ ਰੋਡ ਦੇ ਖੇਤਰ ਵਿਚ ਇਕ ਲੇਨਵੇਅ ਵਿਚ ਵੁੱਡਬਾਈਨ ਬੀਚ ਦੇ ਬਿਲਕੁਲ ਉੱਤਰ ਵਿਚ ਰਾਤ ਨੂੰ ਕਰੀਬ 10:40 ਵਜੇ ਵਾਪਰੀ। ਇਹ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ।;

Update: 2024-08-12 11:41 GMT

ਟੋਰਾਂਟੋ : ਟੋਰਾਂਟੋ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੂਰਬੀ ਖੇਤਰ ਵਿਚ ਇਕ 21 ਸਾਲਾ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਲੇਕ ਸ਼ੋਰ ਬੁਲੇਵਾਰਡ ਈ ਅਤੇ ਜੋਸਫ਼ ਡੁਗਨ ਰੋਡ ਦੇ ਖੇਤਰ ਵਿਚ ਇਕ ਲੇਨਵੇਅ ਵਿਚ ਵੁੱਡਬਾਈਨ ਬੀਚ ਦੇ ਬਿਲਕੁਲ ਉੱਤਰ ਵਿਚ ਰਾਤ ਨੂੰ ਕਰੀਬ 10:40 ਵਜੇ ਵਾਪਰੀ। ਇਹ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀਟੀ ਸਾਰਜੈਂਟ ਟਰੇਵਰ ਗ੍ਰੀਵ ਨੇ ਆਖਿਆ ਕਿ ਪੁਲਿਸ ਨੇ ਪੀੜਤ ਨੂੰ ਜ਼ਖ਼ਮੀ ਹਾਲਤ ਵਿਚ ਦੇਖਿਆ, ਉਸ ਦੇ ਛਾਤੀ ਵਿਚ ਗੋਲੀ ਵੱਜੀ ਹੋਈ ਸੀ, ਜਿਸ ਤੋਂ ਬਾਅਦ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ, ਪਰ ਇਸ ਤੋਂ ਪਹਿਲਾਂ ਹੀ ਉਸ ਨੌਜਵਾਨ ਨੇ ਦਮ ਤੋੜ ਦਿੱਤਾ।

ਗ੍ਰੀਵ ਨੇ ਆਖਿਆ ਕਿ ਜਾਣਕਾਰੀ ਮਿਲ ਰਹੀ ਹੈ ਕਿ ਕੁੱਝ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਇਹ ਝਗੜਾ ਜ਼ਿਆਦਾ ਵਧ ਗਿਆ। ਪੁਲਿਸ ਦੇ ਮੁਤਾਬਕ ਘਟਨਾ ਸਮੇਂ ਦੋ ਜਾਂ ਤਿੰਨ ਸ਼ੱਕੀ ਮੌਜੂਦ ਸਨ। ਪੁਲਿਸ ਨੇ ਪਹਿਲਾਂ ਤਾਂ ਪੀੜਤ ਦੀ ਪਛਾਣ ਨਾ ਹੋਣ ਦੀ ਗੱਲ ਆਖੀ ਸੀ ਪਰ ਬਾਅਦ ਵਿਚ ਪੁਲਿਸ ਨੇ ਇਕ ਬਿਆਨ ਵਿਚ ਆਖਿਆ ਕਿ ਉਹ ਕਿਊਬਿਕ ਦਾ ਰਹਿਣ ਵਾਲਾ 21 ਸਾਲਾ ਦਾਸੀਆ ਮਬੋਂਗੋ ਸੀ।

ਪੁਲਿਸ ਅਧਿਕਾਰੀ ਨੇ ਆਖਿਆ ਕਿ ਕਿ ਪੁਲਿਸ ਖੇਤਰ ਦੀ ਜਾਂਚ ਕਰਨਾ ਅਤੇ ਗਵਾਹਾਂ ਨਾਲ ਗੱਲ ਕਰਨਾ ਜਾਰੀ ਰੱਖੇਗੀ। ਗ੍ਰੀਵ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀਆਂ ਨੇ ਕਾਲੇ, ਜਾਂ ਗੂੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਸਨ, ਪਰ ਉਹ ਹਾਲੇ ਇਸ ਤੋਂ ਜ਼ਿਆਦਾ ਵੇਰਵਾ ਨਹੀਂ ਦੇ ਸਕਦੇ। ਪੁਲਿਸ ਕਤਲ ਵਾਲੀ ਰਾਤ ਤੋਂ ਹੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਖੇਤਰ ਦੀ ਜਾਣਕਾਰੀ ਜਾਂ ਕੋਈ ਵੀਡੀਓ ਮੌਜੂਦ ਹੈ ਤਾਂ ਉਹ ਪੁਲਿਸ ਦੇ ਨਾਲ ਸਾਂਝੀ ਕਰਨ ਤਾਂ ਜੋ ਕਾਤਲਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾ ਸਕੇ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਟੋਰਾਂਟੋ ਪੁਲਿਸ ਨੇ ਕਿਹਾ ਕਿ ਇਸ ਸਾਲ ਸ਼ਹਿਰ ਵਿਚ ਹੋਇਆ ਇਹ 52ਵਾਂ ਕਤਲ ਹੈ।

Tags:    

Similar News