ਸਰੀ ਤੋਂ 77 ਸਾਲ ਦੇ ਭਾਰਤੀ ਬਜ਼ੁਰਗ ਲਾਪਤਾ
77 ਸਾਲ ਦੇ ਭਾਰਤੀ ਬਜ਼ੁਰਗ ਦੀ ਭਾਲ ਕਰ ਰਹੀ ਸਰੀ ਪੁਲਿਸ ਅਤੇ ਆਰ.ਸੀ.ਐਮ.ਪੀ. ਦੇ ਸਰੀ ਪ੍ਰੋਵਿਨਸ਼ੀਅਲ ਅਪ੍ਰੇਸ਼ਨਜ਼ ਸਪੋਰਟ ਯੂਨਿਟ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ।
ਸਰੀ : 77 ਸਾਲ ਦੇ ਭਾਰਤੀ ਬਜ਼ੁਰਗ ਦੀ ਭਾਲ ਕਰ ਰਹੀ ਸਰੀ ਪੁਲਿਸ ਅਤੇ ਆਰ.ਸੀ.ਐਮ.ਪੀ. ਦੇ ਸਰੀ ਪ੍ਰੋਵਿਨਸ਼ੀਅਲ ਅਪ੍ਰੇਸ਼ਨਜ਼ ਸਪੋਰਟ ਯੂਨਿਟ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਮੁਤਾਬਕ ਭੀਖਾਭਾਈ ਸ਼ਾਨ ਪਟੇਲ ਨੂੰ ਆਖਰੀ ਵਾਰ 5 ਮਈ ਨੂੰ ਸਰੀ ਦੇ 107 ਐਵੇਨਿਊ ਅਤੇ 150 ਸਟ੍ਰੀਟ ਨੇੜੇ ਬਾਅਦ ਦੁਪਹਿਰ ਇਕ ਵਜੇ ਦੇਖਿਆ ਗਿਆ ਜਦੋਂ ਉਹ ਕੂੜਾ ਲੈ ਕੇ ਆਪਣੇ ਘਰੋਂ ਰਵਾਨਾ ਹੋਏ ਪਰ ਮੁੜ ਨਾਲ ਪਰਤੇ। ਭੀਖਾਭਾਈ ਪਟੇਲ ਦਾ ਹੁਲੀਆ ਬਿਆਨ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਕੱਦ 5 ਫੁੱਟ 3 ਇੰਚ, ਵਜ਼ਨ 50 ਕਿਲੋ, ਰੰਗ ਸਾਂਵਲਾ, ਸਫੈਦ ਛੋਟੇ ਵਾਲ ਅਤੇ ਅੱਖਾਂ ਭੂਰੀਆਂ ਹਨ।
ਭੀਖਾਭਾਈ ਪਟੇਲ ਦੀ ਭਾਲ ਕਰ ਰਹੀ ਪੁਲਿਸ ਨੇ ਮੰਗੀ ਮਦਦ
ਆਖਰੀ ਵਾਰ ਦੇਖੇ ਜਾਣ ਵੇਲੇ ਉਨ੍ਹਾਂ ਵੱਲੋਂ ਪੂਰੀਆਂ ਬਾਹਾਂ ਦੀ ਗਰੇਅ ਸ਼ਰਟ, ਜਾਮਣੀ ਪੈਂਟ ਅਤੇ ਚਿੱਟੇ ਸਪੋਰਟਸ ਸ਼ੌਜ਼ ਪਾਏ ਹੋਏ ਸਨ। ਭੀਖਾਭਾਈ ਪਟੇਲ ਦਾ ਪਰਵਾਰ ਅਤੇ ਪੁਲਿਸ ਉਨ੍ਹਾਂ ਦੀ ਸੁੱਖ ਸਾਂਦ ਪ੍ਰਤੀ ਚਿੰਤਤ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਭਾਰਤੀ ਮੂਲ ਦੇ ਬਜ਼ੁਰਗ ਬਾਰੇ ਕੋਈ ਜਾਣਕਾਰੀ ਹੋਵੇ ਤਾਂ 911 ’ਤੇ ਕਾਲ ਕੀਤੀ ਜਾਵੇ ਜਾਂ 604 599 0502 ’ਤੇ ਕਾਲ ਕਰਦਿਆਂ ਫਾਈਲ ਨੰਬਰ 2025-24808 ਦਾ ਜ਼ਿਕਰ ਕੀਤਾ ਜਾਵੇ। ਪੁਲਿਸ ਨੇ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਭੀਖਾਭਾਈ ਪਟੇਲ ਨਜ਼ਰ ਆਉਣ ਤਾਂ ਪੁਲਿਸ ਦੇ ਪੁੱਜਣ ਤੱਕ ਉਨ੍ਹਾਂ ਦੇ ਕੋਲ ਰਹਿਣ ਦੀ ਖੇਚਲ ਕੀਤੀ ਜਾਵੇ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਦੇ ਕਿਚਨਰ ਸ਼ਹਿਰ ਤੋਂ 23 ਸਾਲ ਦੀ ਗੁਰਸਿਮਰਨ ਕੌਰ ਵੀ ਲਾਪਤਾ ਦੱਸੀ ਜਾ ਰਹੀ ਹੈ ਜਿਸ ਨੂੰ ਆਖਰੀ ਵਾਰ ਫੌਰੈਸਟ ਹਾਈਟਸ ਇਲਾਕੇ ਵਿਚ ਦੇਖਿਆ ਗਿਆ।