ਕੈਨੇਡਾ ਚੋਣਾਂ ’ਤੇ ਖਰਚ ਹੋਏ 570 ਮਿਲੀਅਨ ਡਾਲਰ
ਕੈਨੇਡਾ ਵਿਚ ਅਪ੍ਰੈਲ ਦੌਰਾਨ ਹੋਈਆਂ ਆਮ ਚੋਣਾਂ ’ਤੇ 570 ਮਿਲੀਅਨ ਡਾਲਰ ਖਰਚ ਹੋਏ ਅਤੇ ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਭਵਿੱਖ ਦੀਆਂ ਚੋਣਾਂ ਦੌਰਾਨ ਖਰਚਾ ਹੋਰ ਘਟਾਉਣ ਦੇ ਯਤਨ ਕੀਤੇ ਜਾਣਗੇ।
ਟੋਰਾਂਟੋ : ਕੈਨੇਡਾ ਵਿਚ ਅਪ੍ਰੈਲ ਦੌਰਾਨ ਹੋਈਆਂ ਆਮ ਚੋਣਾਂ ’ਤੇ 570 ਮਿਲੀਅਨ ਡਾਲਰ ਖਰਚ ਹੋਏ ਅਤੇ ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਭਵਿੱਖ ਦੀਆਂ ਚੋਣਾਂ ਦੌਰਾਨ ਖਰਚਾ ਹੋਰ ਘਟਾਉਣ ਦੇ ਯਤਨ ਕੀਤੇ ਜਾਣਗੇ। ਤਾਜ਼ਾ ਰਿਪੋਰਟ ਮੁਤਾਬਕ ਪ੍ਰਤੀ ਵੋਟਰ ਖਰਚਾ 19.79 ਡਾਲਰ ਰਿਹਾ ਅਤੇ 2021 ਵਿਚ ਹੋਈਆਂ ਚੋਣਾਂ ਦੇ ਮੁਕਾਬਲੇ ਖਰਚੇ ਵਿਚ ਵਾਧਾ ਹੋਇਆ।
ਇਲੈਕਨਜ਼ ਕੈਨੇਡਾ ਨਾਲ ਸਬੰਧਤ ਰਿਪੋਰਟ ਵਿਚ ਦਾਅਵਾ
ਇਥੇ ਦਸਣਾ ਬਣਦਾ ਹੈ ਕਿ ਲਿਬਰਲ ਪਾਰਟੀ ਦਾ ਆਗੂ ਚੁਣੇ ਜਾਣ ਮਗਰੋਂ ਮਾਰਕ ਕਾਰਨੀ ਵੱਲੋਂ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਗਿਆ ਅਤੇ ਇਹ ਫ਼ੈਸਲਾ ਲਾਹੇਵੰਦ ਵੀ ਸਾਬਤ ਹੋਇਆ ਕਿਉਂਕਿ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਹੁੰਦਿਆਂ ਚੋਣ ਸਰਵੇਖਣ ਵਿਚ ਲਿਬਰਲ ਪਾਰਟੀ ਬੇਹੱਦ ਪੱਛੜ ਰਹੀ ਸੀ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ ਤੋਂ ਵੱਧ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਸਨ। ਡੌਨਲਡ ਟਰੰਪ ਵੱਲੋਂ ਕੈਨੇਡੀਅਨ ਵਸਤਾਂ ਉਤੇ ਲਾਈਆਂ ਟੈਰਿਫ਼ਸ ਦਾ ਚੋਣ ਨਤੀਜਿਆਂ ਉਤੇ ਅਸਰ ਦੇਖਣ ਨੂੰ ਮਿਲਿਆ ਅਤੇ ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਉਤੇ ਵਿਸ਼ਵਾਸ ਕਰਦਿਆਂ ਮੁਲਕ ਦੇ ਲੋਕਾਂ ਨੇ ਵਾਗਡੋਰ ਮੁੜ ਲਿਬਰਲ ਪਾਰਟੀ ਦੇ ਹੱਥਾਂ ਵਿਚ ਸੌਂਪ ਦਿਤੀ।