ਟੋਰਾਂਟੋ ਅਤੇ ਮਾਰਖਮ ਵਿਚ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ 4 ਕਾਬੂ
ਟੋਰਾਂਟੋ ਅਤੇ ਮਾਰਖਮ ਵਿਖੇ ਹਥਿਆਰਬੰਦ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ 3 ਸ਼ੱਕੀ ਹਾਲੇ ਵੀ ਫਰਾਰ ਹਨ।;
ਟੋਰਾਂਟੋ : ਟੋਰਾਂਟੋ ਅਤੇ ਮਾਰਖਮ ਵਿਖੇ ਹਥਿਆਰਬੰਦ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ 3 ਸ਼ੱਕੀ ਹਾਲੇ ਵੀ ਫਰਾਰ ਹਨ। ਦੂਜੇ ਪਾਸੇ ਰਿਚਮੰਡ ਹਿਲ ਦੇ ਸਿਨੇਮਾ ’ਤੇ ਗੋਲੀਆਂ ਚਲਾਉਣ ਦੀਆਂ ਕਈ ਵਾਰਦਾਤ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਤਿੰਨ ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ। ਯਾਰਕ ਰੀਜਨਲ ਪੁਲਿਸ ਵੱਲੋਂ ਮੁਹੱਈਆ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਨਕਾਬਪੋਸ਼ ਲੁਟੇਰੇ ਇਕ ਸਪਾਅ ਵਿਚ ਦਾਖਲ ਹੁੰਦੇ ਹਨ। ਇਸ ਕਿਸਮ ਦੀਆਂ ਦੋ ਵਾਰਦਾਤਾਂ ਸਾਹਮਣੇ ਆਈਆਂ ਅਤੇ ਦੋਹਾਂ ਵਿਚ ਸ਼ੱਕੀਆਂ ਵੱਲੋਂ ਚਿੱਟੇ ਰੰਗ ਦੀ ਐਕਿਊਰਾ ਗੱਡੀ ਵਰਤੀ ਗਈ।
ਰਿਚਮੰਡ ਹਿਲ ਦੇ ਸਿਨੇਮਾ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ 3 ਗ੍ਰਿਫ਼ਤਾਰ
ਇਹ ਗੱਡੀ 28 ਨਵੰਬਰ ਨੂੰ ਬਰਾਮਦ ਹੋਈ। ਇਸ ਮਗਰੋਂ 6 ਦਸੰਬਰ ਨੂੰ ਮੁੜ ਵਿਕਟੋਰੀਆ ਪਾਰਕ ਐਵੇਨਿਊ ਅਤੇ ਸਟੀਲਜ਼ ਐਵੇਨਿਊ ਇਲਾਕੇ ਵਿਚ ਹਥਿਆਰਬੰਦ ਲੁੱਟ ਸਾਹਮਣੇ ਆਈ ਅਤੇ ਸਿਰਫ 20 ਮਿੰਟ ਦੇ ਵਕਫ਼ੇ ’ਤੇ ਦੋ ਹੋਰ ਵਾਰਦਾਤਾਂ ਵੀ ਸਾਹਮਣੇ ਆਈਆਂ। ਇਨ੍ਹਾਂ ਦੋਹਾਂ ਵਾਰਦਾਤਾਂ ਵਿਚ ਟੌਯੋਟਾ ਹਾਈਲੈਂਡਰ ਗੱਡੀ ਵਰਤੀ ਗਈ। 10 ਦਸੰਬਰ ਨੂੰ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ ਟੋਰਾਂਟੋ ਦੇ ਦੋ ਮਕਾਨਾਂ ’ਤੇ ਛਾਪੇ ਮਾਰੇ ਗਏ ਅਤੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ। ਗ੍ਰਿਫ਼ਤਾਰ ਸ਼ੱਕੀਆਂ ਤੋਂ ਇਲਾਵਾ ਪੁਲਿਸ ਵੱਲੋਂ 19 ਸਾਲ ਦੇ ਇਕ ਸ਼ੱਕੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ। ਇਸੇ ਦੌਰਾਨ ਰਿਚਮੰਡ ਹਿਲ ਕੇ ਭਾਰਤੀ ਫਿਲਮਾ ਪ੍ਰਦਰਸ਼ਤ ਕਰਨ ਵਾਲੇ ਸਿਨੇਮਾ ਹਾਲ ਉਤੇ ਗੋਲੀਬਾਰੀ ਦੀਆਂ ਕਈ ਵਾਰਦਾਤਾਂ ਦੇ ਮਾਮਲੇ ਵਿਚ ਯਾਰਕ ਰੀਜਨਲ ਪੁਲਿਸ ਵੱਲੋਂ ਤਿੰਨ ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਕੁਲ 109 ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਸ਼ੱਕੀਆਂ ਨੇ ਹੀ 29 ਜੂਨ ਨੂੰ 16ਵੇਂ ਐਵੇਨਿਊ ਅਤੇ ਬੇਅਵਿਊ ਐਵੇਨਿਊ ਨੇੜੇ ਇਕ ਐਲੀਮੈਂਟਰੀ ਸਕੂਲ ਵਿਚ ਗੋਲੀਆਂ ਚਲਾਈਆਂ ਸਨ। ਸਿਨੇਮਾ ’ਤੇ ਗੋਲੀਆਂ ਚਲਾਉਣ ਲਈ ਹਰ ਵਾਰ ਗੱਡੀ ਬਦਲ ਕੇ ਲਿਆਂਦੀ ਅਤੇ ਗੱਡੀ ਦੇ ਅੰਦਰੋਂ ਹੀ ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਵਾਰਦਾਤਾਂ ਦੌਰਾਨ ਕੋਈ ਜ਼ਖਮੀ ਨਹੀਂ ਸੀ ਹੋਇਆ।