ਕੈਨੇਡਾ ਵਿਚ ਬਗੈਰ ਲਾਇੰਸਸ ਤੋਂ ਟੈਕਸੀ ਚਲਾਉਂਦੇ 29 ਜਣੇ ਕਾਬੂ

ਕੈਨੇਡਾ ਵਿਚ ਬਗੈਰ ਲਾਇਸੰਸ ਤੋਂ ਟੈਕਸੀ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ 66 ਹਜ਼ਾਰ ਡਾਲਰ ਦੇ ਜੁਰਮਾਨੇ ਕੀਤੇ ਗਏ ਹਨ।

Update: 2024-08-16 11:49 GMT

ਰਿਚਮੰਡ : ਕੈਨੇਡਾ ਵਿਚ ਬਗੈਰ ਲਾਇਸੰਸ ਤੋਂ ਟੈਕਸੀ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ 66 ਹਜ਼ਾਰ ਡਾਲਰ ਦੇ ਜੁਰਮਾਨੇ ਕੀਤੇ ਗਏ ਹਨ। ਬੀ.ਸੀ. ਦੇ ਰਿਚਮੰਡ ਵਿਖੇ ਤਕਰੀਬਨ 29 ਡਰਾਈਵਰ ਕਾਬੂ ਕੀਤੇ ਗਏ ਜੋ ਲੋੜੀਂਦੇ ਲਾਇਸੰਸ ਤੋਂ ਬਗੈਰ ਹੀ ਟੈਕਸ ਚਲਾ ਰਹੇ ਸਨ ਅਤੇ ਇਨ੍ਹਾਂ ਵਿਚੋਂ ਤਕਰੀਬਨ ਇਕ ਦਰਜਨ ਸਾਊਥ ਏਸ਼ੀਅਨ ਦੱਸੇ ਜਾ ਰਹੇ ਹਨ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਇਕ ਮਾਮਲੇ ਵਿਚ ਡਰਾਈਵਰ ਪੱਕਾ ਅਪਰਾਧੀ ਨਿਕਲਿਆ ਜਿਸ ਨੂੰ ਕਈ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਕਾਬੂ ਕੀਤਾ ਜਾ ਚੁੱਕਾ ਹੈ।

ਰਿਚਮੰਡ ਪੁਲਿਸ ਨੇ ਕੀਤੇ 66 ਡਾਲਰ ਦੇ ਜੁਰਮਾਨੇ

ਪੁਲਿਸ ਵੱਲੋਂ ਇਹ ਕਾਰਵਾਈ ਟ੍ਰਾਂਸਪੋਰਟੇਸ਼ਨ ਮੰਤਰਾਲੇ ਅਤੇ ਕਮਰਸ਼ੀਅਲ ਵ੍ਹੀਕਲ ਸੇਫ਼ਟੀ ਐਨਫੋਰਸਮੈਂਟ ਨਾਲ ਸਾਂਝੇ ਤੌਰ ’ਤੇ ਕੀਤੀ ਗਈ। ਕਾਬੂ ਕੀਤੇ ਡਰਾਈਵਰਾਂ ਵਿਚੋਂ ਇਕ ਤਿਹਾਈ ਵਾਰ ਵਾਰ ਨਿਯਮ ਤੋੜਨ ਵਾਲੇ ਵੀ ਨਿਕਲੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਮਾਮਲੇ ਵਿਚ ਪਹਿਲਾਂ ਵੀ ਟਿਕਟ ਮਿਲ ਚੁੱਕੀ ਹੈ। ਇੰਸਪੈਕਟਰ ਮਾਰਕ ਬੈਕਸਟਰ ਨੇ ਦੱਸਿਆ ਕਿ ਜਾਇਜ਼ ਲਾਇਸੰਸ ’ਤੇ ਟੈਕਸੀ ਚਲਾਉਣ ਵਾਲਿਆਂ ਨੂੰ ਨੁਕਸਾਨ ਬਰਦਾਸ਼ਤ ਕਰਨਾ ਪੈਂਦਾ ਹੈ ਜਦੋਂ ਕੁਝ ਲੋਕ ਬਗੈਰ ਲਾਇਸੰਸ ਤੋਂ ਗੱਡੀ ਚਲਾਉਣ ਲਗਦੇ ਹਨ। ਮਾੜੇ ਡਰਾਈਵਿੰਗ ਰਿਕਾਰਡ ਕਾਰਨ ਅਜਿਹੇ ਲੋਕ ਸੜਕ ’ਤੇ ਹੋਰਨਾਂ ਦੀ ਜਾਨ ਵਾਸਤੇ ਖਤਰਾ ਬਣ ਜਾਂਦੇ ਹਨ। ਕਾਬੂ ਕੀਤੇ ਹਰ ਡਰਾਈਵਰ ਨੂੰ ਪੈਸੰਜਰ ਟ੍ਰਾਂਸਪੋਰਟੇਸ਼ਨ ਐਕਟ ਅਧੀਨ 1,150 ਡਾਲਰ ਜੁਰਮਾਨਾ, ਬਗੈਰ ਲਾਇਸੰਸ ਤੋਂ ਗੱਡੀ ਚਲਾਉਣ ਦੇ ਦੋਸ਼ ਹੇਠ 276 ਡਾਲਰ ਜੁਰਮਾਨਾ ਅਤੇ ਮੋਟਰ ਵ੍ਹੀਕਲ ਐਕਟ ਅਧੀਨ ਲੋੜੀਂਦਾ ਦਸਤਾਵੇਜ਼ ਦਿਖਾਉਣ ਵਿਚ ਨਾਕਾਮ ਰਹਿਣ ਦੇ ਦੋਸ਼ ਹੇਠ 357 ਡਾਲਰ ਜੁਰਮਾਨਾ ਕੀਤਾ ਗਿਆ।

Tags:    

Similar News