ਬਰੈਂਪਟਨ ਵਿਖੇ 25 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਬਰੈਂਪਟਨ ਵਿਖੇ ਗੋਲੀਬਾਰੀ ਅਤੇ ਛੁਰੇਬਾਜ਼ੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਸੋਮਵਾਰ ਨੂੰ ਵੀ ਜਾਰੀ ਰਿਹਾ ਅਤੇ 25 ਸਾਲਾ ਨੌਜਵਾਨ ਦੀ ਹੱਤਿਆ ਕਰ ਦਿਤੀ ਗਈ

Update: 2025-12-09 13:05 GMT

ਬਰੈਂਪਟਨ : ਬਰੈਂਪਟਨ ਵਿਖੇ ਗੋਲੀਬਾਰੀ ਅਤੇ ਛੁਰੇਬਾਜ਼ੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਸੋਮਵਾਰ ਨੂੰ ਵੀ ਜਾਰੀ ਰਿਹਾ ਅਤੇ 25 ਸਾਲਾ ਨੌਜਵਾਨ ਦੀ ਹੱਤਿਆ ਕਰ ਦਿਤੀ ਗਈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਹਿਉਰਉਨਟੈਰੀਓ ਸਟ੍ਰੀਟ ਅਤੇ ਬਾਰਟਲੀ ਬੁਲ ਪਾਰਕਵੇਅ ਏਰੀਆ ਦੇ ਪਾਰਕਿੰਗ ਲੌਟ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ 25 ਸਾਲ ਦਾ ਨੌਜਵਾਨ ਆਪਣੀ ਗੱਡੀ ਵਿਚ ਬੇਸੁੱਧ ਹਾਲਤ ਵਿਚ ਮਿਲਿਆ। ਪੈਰਾਮੈਡਿਕਸ ਵੱਲੋਂ ਉਸ ਦੀ ਜ਼ਿੰਦਗੀ ਬਚਾਉਣ ਦੇ ਕੀਤਾ ਉਪਾਅ ਕਾਰਗਾਰ ਸਾਬਤ ਨਾ ਹੋਇਆ ਅਤੇ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ।

ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀਆਂ ਦੀ ਕੀਤੀ ਜਾ ਰਹੀ ਭਾਲ

ਪੁਲਿਸ ਵੱਲੋਂ ਸ਼ੱਕੀ ਜਾਂ ਸ਼ੱਕੀਆਂ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ ਜੋ ਵਾਰਦਾਤ ਤੋਂ ਤੁਰਤ ਬਾਅਦ ਫ਼ਰਾਰ ਹੋ ਗਏ। ਪੁਲਿਸ ਵੱਲੋਂ ਵਾਰਦਾਤ ਨੂੰ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਦੱਸਿਆ ਜਾ ਰਿਹਾ ਹੈ ਅਤੇ ਫ਼ਿਲਹਾਲ ਮਰਨ ਵਾਲਿਆਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ। ਬਰੈਂਪਟਨ ਦੀ ਇਹ ਵਾਰਦਾਤ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ 5 ਦਸੰਬਰ ਨੂੰ ਭੇਤਭਰੇ ਹਾਲਾਤ ਵਿਚ ਆਕਾਸ਼ਦੀਪ ਸਿੰਘ ਦਮ ਤੋੜ ਗਿਆ। ਆਕਾਸ਼ਦੀਪ ਸਿੰਘ ਦੇ ਮਾਮਲੇ ਦੀ ਪੜਤਾਲ ਚੱਲ ਹੀ ਰਹੀ ਸੀ ਕਿ ਮੈਕਮਰਚੀ ਐਵੇਨਿਊ ਵਿਖੇ ਛੁਰੇਬਾਜ਼ੀ ਦੌਰਾਨ ਇਕ ਨੌਜਵਾਨ ਦੀ ਮੌਤ ਸਾਹਮਣੇ ਆ ਗਈ। ਬਰੈਂਪਟਨ ਸ਼ਹਿਰ ਦੀ ਇਹ ਵਾਰਦਾਤ ਮੁੰਡਿਆਂ ਦੀ ਲੜਾਈ ਦਾ ਸਿੱਟਾ ਦੱਸੀ ਗਈ। ਇਸ ਤੋਂ ਪਹਿਲਾਂ ਵਾਰਡ 10 ਦੇ ਇਕ ਘਰ ਦੇ ਇਕ ਘਰ ਵਿਚ ਇਕ ਜਣੇ ਨੂੰ ਦੋਹਾਂ ਲੱਤਾਂ ਵਿਚ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੀ ਵਾਰਦਾਤ ਵੀ ਸਾਹਮਣੇ ਆ ਚੁੱਕੀ ਹੈ।

Tags:    

Similar News