ਕੈਨੇਡਾ ਵਿਚ ਨਾਜਾਇਜ਼ ਹਥਿਆਰਾਂ ਅਤੇ ਕੋਕੀਨ ਸਣੇ 2 ਪੰਜਾਬੀ ਗ੍ਰਿਫ਼ਤਾਰ

ਉਨਟਾਰੀਓ ਦੇ ਟੈਮਿਸਕੇਮਿੰਗ ਇਲਾਕੇ ਵਿਚ ਬਰੈਂਪਟਨ ਦੇ ਬਲਰਾਜ ਸਿੰਘ ਅਤੇ ਕਵਲਬੀਰ ਸਿੰਘ ਨੂੰ ਨਾਜਾਇਜ਼ ਹਥਿਆਰਾਂ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ

Update: 2025-10-17 12:28 GMT

ਟੋਰਾਂਟੋ : ਉਨਟਾਰੀਓ ਦੇ ਟੈਮਿਸਕੇਮਿੰਗ ਇਲਾਕੇ ਵਿਚ ਬਰੈਂਪਟਨ ਦੇ ਬਲਰਾਜ ਸਿੰਘ ਅਤੇ ਕਵਲਬੀਰ ਸਿੰਘ ਨੂੰ ਨਾਜਾਇਜ਼ ਹਥਿਆਰਾਂ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਬਲਰਾਜ ਸਿੰਘ ਵਿਰੁੱਧ ਕੋਕੀਨ ਤਸਕਰੀ ਦੇ ਦੋਸ਼ ਵੱਖਰੇ ਤੌਰ ’ਤੇ ਆਇਦ ਕੀਤੇ ਗਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਇਕ ਟਰੱਕ ਵਿਚੋਂ 72 ਹੈਂਡਗੰਨਜ਼ ਅਤੇ 66 ਪਾਬੰਦੀਸ਼ੁਦਾ ਡਿਵਾਈਸਿਜ਼ ਬਰਾਮਦ ਕੀਤੀਆਂ ਗਈਆਂ। ਪੁਲਿਸ ਮੁਤਾਬਕ ਇਹ ਟਰੱਕ ਟੋਰਾਂਟੋ ਤੋਂ ਰਵਾਨਾ ਹੋਇਆ ਅਤੇ ਟੈਮਿਸਕੇਮਿੰਗ ਸ਼ੋਰਜ਼ ਇਲਾਕੇ ਵਿਚ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਇਸ ਨੂੰ ਰੋਕਿਆ ਗਿਆ।

ਬਲਰਾਜ ਸਿੰਘ ਅਤੇ ਕਵਲਬੀਰ ਸਿੰਘ ਵਜੋਂ ਕੀਤੀ ਗਈ ਸ਼ਨਾਖ਼ਤ

ਅਸਲ ਇਹ ਮਾਮਲਾ ਫਰਵਰੀ ਵਿਚ ਕੋਕੀਨ ਤਸਕਰੀ ਦੀ ਪੜਤਾਲ ਤੋਂ ਸ਼ੁਰੂ ਹੋਇਆ। ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਉਨਟਾਰੀਓ ਤੋਂ ਮਿਲੀ ਸੂਹ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਅਤੇ ਦੋਹਾਂ ਨੂੰ ਟੋਰਾਂਟੋ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਚੀਫ਼ ਸੁਪਰਡੈਂਟ ਮਾਈਕ ਸਟੌਡਰਟ ਨੇ ਦੱਸਿਆ ਕਿ ਵੱਖ ਵੱਖ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਕਰਦਿਆਂ ਵੱਡੀ ਗਿਣਤੀ ਵਿਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਜਾ ਸਕੇ। ਬਾਰਡਰ ਡ੍ਰਗ ਇੰਟਰਡਿਕਸ਼ਨ ਟਾਸਕ ਫੋਰਸ ਵੱਲੋਂ ਅਪ੍ਰੇਸ਼ਨ ਦੀ ਅਗਵਾਈ ਕੀਤੀ ਗਈ ਅਤੇ ਵੱਡੀ ਗਿਣਤੀ ਵਿਚ ਅਫ਼ਸਰਾਂ ਨੇ ਸ਼ਮੂਲੀਅਤ ਕੀਤੀ। ਬਰਾਮਦ ਕੀਤੇ ਹਥਿਆਰਾਂ ਦਾ ਨਿਰਮਾਣ ਅਮਰੀਕਾ ਵਿਚ ਹੋਇਆ ਹੈ ਜਿਨ੍ਹਾਂ ਦੀ ਵਰਤੋਂ ਸੰਭਾਵਤ ਤੌਰ ’ਤੇ ਕੈਨੇਡੀਅਨ ਅਪਰਾਧੀਆਂ ਵੱਲੋਂ ਕੀਤੀ ਜਾਣੀ ਸੀ।

Tags:    

Similar News