ਪੀਲ ਰੀਜਨ ਵਿਚ ਪਬਕਿਲ ਟ੍ਰਾਂਜ਼ਿਟ ਵਾਸਤੇ 17.4 ਮਿਲੀਅਨ ਡਾਲਰ ਦਾ ਐਲਾਨ

ਪੀਲ ਰੀਜਨ ਵਿਚ ਪਬਕਿਲ ਟ੍ਰਾਂਜ਼ਿਟ ਨੂੰ ਹੋਰ ਬਿਹਤਰ ਬਣਾਉਣ ਦੇ ਉਪਰਾਲੇ ਤਹਿਤ ਫੈਡਰਲ ਸਰਕਾਰ, ਸੂਬਾ ਸਰਕਾਰ ਅਤੇ ਬਰੈਂਪਟਨ ਸ਼ਹਿਰ ਵੱਲੋਂ 17.4 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਰਕਮ ਰਾਹੀਂ ਬਰੈਂਪਟਨ ਸ਼ਹਿਰ ਵਾਸਤੇ 15 ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ ਅਤੇ ਕਿਰਾਏ ਦੀ ਅਦਾਇਗੀ ਵਾਸਤੇ ਆਧੁਨਿਕ ਸਿਸਟਮ ਫਿਟ ਕੀਤੇ ਜਾਣਗੇ।

Update: 2024-06-08 11:18 GMT

ਬਰੈਂਪਟਨ : ਪੀਲ ਰੀਜਨ ਵਿਚ ਪਬਕਿਲ ਟ੍ਰਾਂਜ਼ਿਟ ਨੂੰ ਹੋਰ ਬਿਹਤਰ ਬਣਾਉਣ ਦੇ ਉਪਰਾਲੇ ਤਹਿਤ ਫੈਡਰਲ ਸਰਕਾਰ, ਸੂਬਾ ਸਰਕਾਰ ਅਤੇ ਬਰੈਂਪਟਨ ਸ਼ਹਿਰ ਵੱਲੋਂ 17.4 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਰਕਮ ਰਾਹੀਂ ਬਰੈਂਪਟਨ ਸ਼ਹਿਰ ਵਾਸਤੇ 15 ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ ਅਤੇ ਕਿਰਾਏ ਦੀ ਅਦਾਇਗੀ ਵਾਸਤੇ ਆਧੁਨਿਕ ਸਿਸਟਮ ਫਿਟ ਕੀਤੇ ਜਾਣਗੇ।

ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ, ਕੈਬਨਿਟ ਮੰਤਰੀ ਕਮਲ ਖਹਿਰਾ, ਡਗ ਫੋਰਡ ਸਰਕਾਰ ਵਿਚ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਅਤੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਇਹ ਐਲਾਨ ਕੀਤਾ ਗਿਆ। ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਕੈਨੇਡੀਅਨ ਅਰਥਚਾਰੇ ਨੂੰ ਸਿਖਰ ’ਤੇ ਲਿਜਾਣ ਲਈ ਪਬਲਿਕ ਟ੍ਰਾਂਜ਼ਿਟ ਵਿਚ ਨਿਵੇਸ਼ ਲਾਜ਼ਮੀ ਹੈ। ਬਿਹਤਰ ਟ੍ਰਾਂਜ਼ਿਟ ਰਾਹੀਂ ਲੋਕਾਂ ਨੂੰ ਆਵਾਜਾਈ ਵਿਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਪ੍ਰਦੂਸ਼ਣ ਵੀ ਘੱਟ ਹੋਵੇਗਾ। ਇਸ ਮੌਕੇ ਹਾਜ਼ਰ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਕਮਿੳਨੂੰਨਿਟੀਜ਼ ਨੂੰ ਆਪਸ ਵਿਚ ਜੋੜਨ, ਗਰੀਨ ਹਾਊਸ ਦੀ ਪੈਦਾਇਸ਼ ਘਟਾਉਣ ਅਤੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਿਚ ਪਬਲਿਕ ਟ੍ਰਾਂਜ਼ਿਟ ਦਾ ਵੱਡਾ ਯੋਗਦਾਨ ਹੈ।

ਵੰਨ ਸੁਵੰਨਤਾ ਮਾਮਲਿਆਂ ਬਾਰੇ ਮੰਤਰੀ ਕਮਲ ਖਹਿਰਾ ਨੇ ਕਿਹਾ ਕਿ ਪਬਕਿਲ ਟ੍ਰਾਂਜ਼ਿਟ ਦਾ ਮਤਲਬ ਸਿਰਫ ਇਕ ਜਗਾ ਤੋਂ ਦੂਜੀ ਥਾਂ ਜਾਣਾ ਨਹੀਂ ਹੁੰਦਾ ਸਗੋਂ ਵੱਖ ਵੱਖ ਸ਼ਹਿਰਾਂ ਵਿਚ ਵਸਦੇ ਲੋਕਾਂ ਨੂੰ ਇਕ-ਦੂਜੇ ਨਾਲ ਜੋੜਨਾ ਵੀ ਇਸ ਦਾ ਮਕਸਦ ਹੈ। ਉਨਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਇਸ ਮੌਕੇ ਕਿਹਾ ਕਿ ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਅਧੀਨ ਉਨ੍ਹਾਂ ਦੀ ਸਰਕਾਰ ਆਉਂਦੇ 10 ਸਾਲ ਦੌਰਾਨ ਪਬਲਿਕ ਟ੍ਰਾਂਜ਼ਿਟ ’ਤੇ 100 ਅਰਬ ਡਾਲਰ ਖਰਚ ਕਰੇਗੀ। ਇਸ ਦੌਰਾਨ ਆਪਣੇ ਫੈਡਰਲ ਅਤੇ ਮਿਊਂਸਪਲ ਭਾਈਵਾਲਾਂ ਨਾਲ ਤਾਲਮੇਲ ਕਾਇਮ ਰੱਖਿਆ ਜਾਵੇਗਾ।

Tags:    

Similar News