ਬਰੈਂਪਟਨ ’ਚ ਅੱਗ ਲੱਗਣ ਕਾਰਨ 100 ਸਾਲਾ ਔਰਤ ਦੀ ਮੌਤ

ਬਰੈਂਪਟਨ ਦੀ ਇਕ ਬਹੁਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਤਕਰੀਬਨ100 ਸਾਲਾ ਔਰਤ ਦੀ ਮੌਤ ਹੋ ਗਈ

Update: 2025-11-07 13:48 GMT

ਬਰੈਂਪਟਨ : ਬਰੈਂਪਟਨ ਦੀ ਇਕ ਬਹੁਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਤਕਰੀਬਨ100 ਸਾਲਾ ਔਰਤ ਦੀ ਮੌਤ ਹੋ ਗਈ। ਐਮਰਜੰਸੀ ਕਾਮਿਆਂ ਨੂੰ ਕੁਈਨ ਸਟ੍ਰੀਟ ਅਤੇ ਸੈਂਟਰਲ ਪਾਰਕ ਡਰਾਈਵ ਨੇੜੇ ਹੈਨੋਵਰ ਰੋਡ ’ਤੇ ਸਥਿਤ ਇਕ ਇਮਾਰਤ ਵਿਚ ਸੱਦਿਆ ਗਿਆ ਜਿਥੇ 14ਵੀਂ ਮੰਜ਼ਿਲ ’ਤੇ ਬਣਿਆ ਇਕ ਅਪਾਰਟਮੈਂਟ ਅੱਗ ਦੀਆਂ ਲਾਟਾਂ ਵਿਚ ਘਿਰ ਗਿਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਜ਼ੁਰਗ ਔਰਤ ਅਪਾਰਟਮੈਂਟ ਦੇ ਅੰਦਰ ਹੀ ਮਿਲੀ ਜੋ ਕੋਈ ਹਿਲਜੁਲ ਨਹੀਂ ਸੀ ਕਰ ਰਹੀ। ਪੀਲ ਪੈਰਾਮੈਡਿਕਸ ਨੇ ਬਜ਼ੁਰਗ ਔਰਤ ਨੂੰ ਹੋਸ਼ ਵਿਚ ਲਿਆਉਣ ਦੇ ਯਤਨ ਕੀਤੇ ਪਰ ਸਫ਼ਲ ਨਾ ਹੋ ਸਕੇ ਅਤੇ ਔਰਤ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ।

ਇਮਾਰਤ ਦੀ 14ਵੀਂ ਮੰਜ਼ਿਲ ’ਤੇ ਲੱਗੀ ਅੱਗ

ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਮਰਨ ਵਾਲੀ ਔਰਤ ਦੀ ਪੋਤੀ ਮਾਰੀਆ ਅਲਾਹਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕੰਮ ’ਤੇ ਸੀ ਜਦੋਂ ਭਰਾ ਦਾ ਫੋਨ ਆਇਆ ਕਿ ਗਰੈਂਡ ਮਦਰ ਦੇ ਘਰ ਨੂੰ ਅੱਗ ਲੱਗ ਗਈ। ਮਾਰੀਆ ਨੇ ਦੱਸਿਆ ਕਿ ਉਹ ਸ਼ਿਫ਼ਟ ਖਤਮ ਕੀਤੇ ਬਗੈਰ ਨਾ ਨਿਕਲ ਸਕੀ ਅਤੇ ਉਸ ਦੇ ਪੁੱਜਣ ਮਗਰੋਂ ਮੌਕੇ ’ਤੇ ਮੌਜੂਦ ਇਕ ਅਫ਼ਸਰ ਨੇ ਪੂਰਾ ਘਟਨਾਕ੍ਰਮ ਬਿਆਨ ਕੀਤਾ। ਮਾਰੀਆ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਸ ਦੀ ਦਾਦੀ ਉਸ ਦੀ ਸਭ ਤੋਂ ਚੰਗੀ ਸਹੇਲੀ ਸੀ। ਹੁਣ ਅਜਿਹਾ ਕੋਈ ਦੋਸਤ ਨਹੀਂ ਜਿਸ ਨਾਲ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਜਾ ਸਕਣ। ਮਾਰੀਆ ਮੁਤਾਬਕ ਉਹ ਰੋਜ਼ਾਨਾ ਆਪਣੀ ਦਾਦੀ ਨੂੰ ਮਿਲਣ ਆਉਂਦੀ ਸੀ ਪਰ ਅੱਜ ਤੋਂ ਬਾਅਦ ਇਹ ਮੁਲਾਕਾਤ ਕਦੇ ਨਹੀਂ ਹੋ ਸਕੇਗੀ। ਉਧਰ ਪੁਲਿਸ ਨੇ ਖਦਸ਼ਾ ਜ਼ਾਹਰ ਕੀਤਾ ਕਿ ਰਸੋਈ ਗੈਸ ਦੀ ਲੀਕੇਜ ਅੱਗ ਲੱਗਣ ਦਾ ਕਾਰਨ ਹੋ ਸਕਦੀ ਹੈ।

Tags:    

Similar News