ਵਧ ਗਏ ਇਹ ਸਬਜ਼ੀਆਂ ਤੇ ਫਲਾਂ ਦੇ ਰੇਟ ! ਜਾਣੋ ਪਹਿਲਾਂ ਨਾਲੋਂ ਕੀ ਕੁਝ ਹੋਇਆ ਮਹਿੰਗਾ
ਕਿਸਾਨਾਂ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਂਹ ਦਾ ਪਾਣੀ ਖੇਤਾਂ ਵਿੱਚ ਜਮ੍ਹਾਂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਟਮਾਟਰ ਅਤੇ ਕਈ ਸਬਜ਼ੀਆਂ ਦੀ ਫ਼ਸਲ ਖੇਤ ਵਿੱਚ ਹੀ ਸੜ ਗਈ ਹੈ ।;
ਜਿੱਥੇ ਪਹਿਲਾਂ ਗਰਮੀ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਹੁਣ ਵੱਧ ਰਹੀਆਂ ਆਮ ਜ਼ਰੂਰਤਾਂ ਨੇ ਲੋਕਾਂ ਨੂੰ ਪ੍ਰਸ਼ਾਨ ਕਰ ਦਿੱਤਾ ਹੈ । ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲ ਗਈ ਪਰ ਮਾਨਸੂਨ ਦੀ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਤੇ ਵੀ ਮਾਰ ਕੀਤੀ ਜਿਸ ਕਾਰਨ ਆਮ ਮਹਿੰਗਾਈ ਵਧੀ ਅਤੇ ਆਮ ਲੋਕਾਂ ਦੀ ਜੇਬ੍ਹ ਤੇ ਕਾਫੀ ਅਸਰ ਦੇਖਣ ਨੂੰ ਮਿਲੀਆ । ਕਿਸਾਨਾਂ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਂਹ ਦਾ ਪਾਣੀ ਖੇਤਾਂ ਵਿੱਚ ਜਮ੍ਹਾਂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਟਮਾਟਰ ਦੀ ਫ਼ਸਲ ਖੇਤ ਵਿੱਚ ਹੀ ਸੜ ਗਈ ਅਤੇ ਸਾਰੀ ਬਾਕੀ ਫ਼ਸਲਾਂ ਖ਼ਰਾਬ ਹੋਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਤੋਂ ਹਾਲਾਤਾਂ ਨੂੰ ਦੇਖਦਿਆਂ ਕਿਸਾਨਾਂ ਨੂੰ ਹੋਰ ਫ਼ਸਲਾਂ ਉਗਾਉਣ ਲਈ ਮਜਬੂਰ ਹੋ ਟਮਾਟਰ ਦੇ ਪੌਦਿਆਂ ਨੂੰ ਪੁੱਟਣਾ ਪੈ ਰਿਹਾ । ਇਸ ਤੋਂ ਇਲਾਵਾ ਕਿਸਾਨਾਂ ਦੀਆਂ ਹੋਰ ਫਸਲਾਂ ਵੀ ਮੀਂਹ ਦੇ ਪਾਣੀ ਕਾਰਨ ਖਰਾਬ ਹੋਈਆਂ ਨੇ ਜਿਸ ਨੇ ਕਿਸਾਨਾਂ ਦੇ ਨਾਲ-ਨਾਲ ਲੋਕਾਂ ਨੂੰ ਵੀ ਪ੍ਰੇਸ਼ਾਨ ਕਰ ਦਿੱਤਾ ਹੈ ।
ਸਬਜ਼ੀਆਂ ਦੀਆਂ ਕੀਮਤਾਂ 'ਚ ਹੋਇਆ ਇੰਨਾ ਵਾਧਾ
ਜ਼ਿਆਦਾਤਰ ਬਜ਼ਾਰਾਂ ਚ ਇਨ੍ਹਾਂ ਸਬਜ਼ੀਆਂ ਅਤੇ ਘਰੇਲੂ ਚੀਜ਼ਾਂ ਦੇ ਰੇਟਾਂ ਚ ਇਹ ਵਾਧਾ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਜਿਸ ਚ ਘਿਓ ਅਤੇ ਲੌਕੀ 80 ਤੋਂ 100 ਰੁਪਏ ਕਿਲੋ, ਟਮਾਟਰ 75 ਰੁਪਏ, ਸ਼ਿਮਲਾ ਮਿਰਚ 120 ਰੁਪਏ, ਮਟਰ 250 ਰੁਪਏ, ਮਸ਼ਰੂਮ ਦਾ ਪੈਕਟ 50 ਰੁਪਏ, ਧਨੀਆ 400 ਰੁਪਏ, ਗੋਭੀ 80 ਰੁਪਏ, ਟਿੰਡੋ 70 ਰੁਪਏ, ਨਿੰਬੂ ਅਤੇ ਹਰੀ ਮਿਰਚ 140 ਰੁਪਏ, ਪਿਆਜ਼ 150 ਰੁਪਏ ਕਿਲੋ ਵਿਕ ਰਿਹਾ ਹੈ। ਰੁਪਏ, ਆਲੂ 40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।
ਇੰਨੇ ਵੱਧ ਗਏ ਫਲਾਂ ਦੇ ਭਾਅ
ਜੇਕਰ ਫਲਾਂ ਦੀ ਗੱਲ ਕਰੀਏ ਤਾਂ ਫਲਾਂ ਦੇ ਭਾਅ ਵੀ ਘੱਟ ਨਹੀਂ ਹਨ। ਮਾਨਸੂਨ ਚ ਪਏ ਮੀਂਹ ਨੇ ਫਲਾਂ ਤੇ ਵੀ ਕਾਫੀ ਮਾਰ ਕੀਤੀ ਹੈ ਜਿਸ ਨਾਲ ਫਲਾਂ ਦੇ ਰੇਟਾਂ ਚ ਕਾਫੀ ਵਾਧਾ ਹੋਇਆ ਹੈ , ਜਾਣਕਾਰੀ ਮਤਾਬਿਕ ਇਨ੍ਹਾਂ ਵਿੱਚ ਪਪੀਤਾ 80 ਰੁਪਏ ਕਿਲੋ, ਤਰਬੂਜ 50 ਰੁਪਏ ਪ੍ਰਤੀ ਕਿਲੋ, ਸੇਬ 240 ਰੁਪਏ ਪ੍ਰਤੀ ਕਿਲੋ, ਅਨਾਰ 100 ਰੁਪਏ ਕਿਲੋ, ਆੜੂ 80 ਰੁਪਏ ਕਿਲੋ, ਬਲੈਕਬੇਰੀ 40 ਰੁਪਏ ਕਿਲੋ, ਕੇਲਾ 30 ਰੁਪਏ ਪ੍ਰਤੀ ਕਿਲੋ ਹੈ। ਅਮਰੂਦ 120 ਰੁਪਏ ਪ੍ਰਤੀ ਕਿਲੋ, ਅੰਬ 60 ਰੁਪਏ ਪ੍ਰਤੀ ਕਿਲੋ, ਲੀਚੀ 150 ਰੁਪਏ ਪ੍ਰਤੀ ਕਿਲੋ ਹੈ।