ਘਰ ‘ਚ ਖੋਹ ਜਾਵੇ ਮੋਬਾਈਲ, ਆਹ Setting ਨਾਲ Silent Mode ‘ਤੇ ਵੀ ਵੱਜਣ ਲੱਗੇਗਾ ਫੋਨ

ਜੇਕਰ ਤੁਹਾਡਾ ਸਮਾਰਟਫ਼ੋਨ ਗਲਤੀ ਨਾਲ ਘਰ ਵਿੱਚ ਗੁਆਚ ਜਾਂਦਾ ਹੈ ਤਾਂ ਤੁਸੀਂ ਤੁਰੰਤ ਇਸਨੂੰ ਕਿਸੇ ਹੋਰ ਫ਼ੋਨ ਤੋਂ ਰਿੰਗ ਕਰਕੇ ਲੱਭ ਲੈਂਦੇ ਹੋ ਪਰ ਜੇਕਰ ਫੋਨ ਸਾਈਲੈਂਟ ਤੇ ਹੋਵੇ ਤਾਂ ਫਿਰ ਮੁਸ਼ਕਲ ਖੜੀ ਹੋ ਜਾਂਦੀ ਹੈ।

Update: 2024-06-21 12:56 GMT

ਚੰਡੀਗੜ੍ਹ: ਜੇਕਰ ਤੁਹਾਡਾ ਸਮਾਰਟਫ਼ੋਨ ਗਲਤੀ ਨਾਲ ਘਰ ਵਿੱਚ ਗੁਆਚ ਜਾਂਦਾ ਹੈ ਤਾਂ ਤੁਸੀਂ ਤੁਰੰਤ ਇਸਨੂੰ ਕਿਸੇ ਹੋਰ ਫ਼ੋਨ ਤੋਂ ਰਿੰਗ ਕਰਕੇ ਲੱਭ ਲੈਂਦੇ ਹੋ ਪਰ ਜੇਕਰ ਫੋਨ ਸਾਈਲੈਂਟ ਤੇ ਹੋਵੇ ਤਾਂ ਫਿਰ ਮੁਸ਼ਕਲ ਖੜੀ ਹੋ ਜਾਂਦੀ ਹੈ। ਹੁਣ ਸਾਈਲੈਂਟ ਮੋਬਾਈਲ ਨੂੰ ਲੱਭਣ ਲਈ ਤੁਸੀਂ ਦੂਜੇ ਫੋਨ ਤੋਂ ਭਲਾਂ ਕਿਨੀਂ ਵਾਰੀ ਰਿੰਗ ਕਰੋਗੋ ? ਜਿਨ੍ਹੀ ਮਰਜੀ ਵਾਰ ਕਰ ਲਓ ਪਰ ਮੋਬਾਈਲ ਤਾਂ ਸਾਈਲੈਂਟ ਤੇ ਹੈ ਮਤਲਬ ਰਿੰਗ ਹੀ ਨਹੀਂ ਵਜੇਗੀ। ਫੋਨ ਵਿੱਚ ਇਹ ਸੈਟਿੰਗ ਕਰਨ ਨਾਲ ਸਾਈਲੈਂਟ ਫੋਨ ਦੀ ਵੀ ਰਿੰਗ ਵਜੇਗੀ।

ਐਂਡ੍ਰਾਇਡ ਯੂਜ਼ਰਸ ਵਾਲੇ ਕਰਨ ਸੈਟਿੰਗ

ਐਂਡਰਾਇਡ ਸਮਾਰਟਫੋਨ ਨੂੰ ਲੱਭਣ ਲਈ ਤੁਹਾਨੂੰ ਆਪਣੇ ਸਮਾਰਟਫੋਨ ਦੇ ਫਾਈਂਡ ਮਾਈ ਡਿਵਾਈਸ ਓਪਸ਼ਨ ਨੂੰ ਐਕਟਿਵ ਕਰਨਾ ਹੋਵੇਗਾ। ਇਸ ਦੇ ਲਈ ਤੁਹਾਨੂੰ ਆਪਣੇ ਫੋਨ ਦੀ ਸੈਟਿੰਗ 'ਚ ਜਾ ਕੇ ਗੂਗਲ ਅਕਾਊਂਟ 'ਤੇ ਜਾਣਾ ਹੋਵੇਗਾ। ਉੱਥੇ ਤੁਹਾਨੂੰ ਫਾਈਂਡ ਮਾਈ ਡਿਵਾਈਸ ਦਾ ਵਿਕਲਪ ਮਿਲੇਗਾ, ਜਿਸ ਨੂੰ ਤੁਸੀਂ ਇੱਕ ਟੈਪ ਵਿੱਚ ਚਾਲੂ ਕਰ ਸਕਦੇ ਹੋ।

- ਫਾਈਂਡ ਮਾਈ ਡਿਵਾਈਸ ਨੂੰ ਐਕਟਿਵ ਕਰਨ ਤੋਂ ਬਾਅਦ, ਗੂਗਲ ਡਿਵਾਈਸ ਮੈਨੇਜਰ 'ਤੇ ਜਾਓ।

- ਇੱਥੇ ਤੁਸੀਂ ਆਪਣੀਆਂ ਸਾਰੀਆਂ ਡਿਵਾਈਸਾਂ ਦੀ ਲਿਸਟ ਵੇਖੋਗੇ।

- ਇਸ ਤੋਂ ਬਾਅਦ ਲੌਸਟ ਐਂਡਰਾਇਡ ਫੋਨ 'ਤੇ ਟੈਪ ਕਰੋ।

- ਇੱਥੇ ਤੁਹਾਨੂੰ ਪਲੇ ਸਾਊਂਡ ਦਾ ਔਪਸ਼ਨ ਮਿਲੇਗਾ।

ਜਿਵੇਂ ਹੀ ਤੁਸੀਂ ਇਸ 'ਤੇ ਟੈਪ ਕਰੋਗੇ, ਫੋਨ ਸਾਈਲੈਂਟ ਮੋਡ 'ਚ ਵੀ ਵੱਜਣਾ ਸ਼ੁਰੂ ਹੋ ਜਾਵੇਗਾ।

- ਹਾਲਾਂਕਿ, ਇੱਥੇ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਤੁਹਾਡਾ ਫ਼ੋਨ ਇੰਟਰਨੈਟ ਨਾਲ ਕਨੈਕਟ ਹੋਣਾ ਚਾਹੀਦਾ ਹੈ।

ਆਈਫੋਨ ਯੂਜ਼ਰਸ ਦੀ ਸੈਟਿੰਗ

- ਐਪਲ ਆਈਫੋਨ ਯੁਜ਼ਰਸ ਨੂੰ ਫਾਈਂਡ ਮਾਈ ਆਈਫੋਨ ਫੀਚਰ ਨੂੰ ਇਨਸਟਾਲ ਕਰਨਾ ਹੋਵੇਗਾ।

- ਇਸ ਦੇ ਲਈ, ਆਈਫੋਨ ਦੀ ਸੈਟਿੰਗ 'ਤੇ ਜਾਓ ਅਤੇ ਆਪਣੇ ਨਾਮ ਦੇ ਨਾਲ ਫਾਈਂਡ ਮਾਈ 'ਤੇ ਟੈਪ ਕਰੋ ਅਤੇ ਸਾਰੀਆਂ ਸੈਟਿੰਗਾਂ ਨੂੰ ਐਕਟਿਵ ਕਰ ਦੋ।

- ਇਸ ਤੋਂ ਬਾਅਦ ਫਾਈਂਡ ਮਾਈ ਆਈਫੋਨ 'ਤੇ ਜਾਓ।

- ਇੱਥੇ ਤੁਹਾਨੂੰ ਡਿਵਾਈਸਾਂ 'ਤੇ ਟੈਪ ਕਰਨਾ ਹੋਵੇਗਾ।

- ਇਸ ਤੋਂ ਬਾਅਦ ਤੁਸੀਂ ਸਾਰੇ ਉਪਲਬਧ ਡਿਵਾਈਸਾਂ ਨੂੰ ਦੇਖੋਗੇ।

- ਜਿਸ ਆਈਫੋਨ ਨੂੰ ਤੁਸੀਂ ਲੱਭਣਾ ਚਾਹੁੰਦੇ ਹੋ ਉਸ 'ਤੇ ਟੈਪ ਕਰੋ ਅਤੇ ਫਿਰ ਪਲੇ ਸਾਊਂਡ 'ਤੇ ਟੈਪ ਕਰੋ।

- ਇਸ ਤੋਂ ਬਾਅਦ ਤੁਹਾਡਾ ਗੁਆਚਿਆ ਆਈਫੋਨ ਵੀ ਸਾਈਲੈਂਟ ਮੋਡ 'ਚ ਵੱਜਣਾ ਸ਼ੁਰੂ ਹੋ ਜਾਵੇਗਾ।

- ਅਜਿਹਾ ਕਰਨ ਨਾਲ, ਤੁਸੀਂ ਘਰ 'ਤੇ ਆਪਣੇ ਗਲਤੀ ਨਾਲ ਗੁੰਮ ਹੋਏ ਐਂਡਰਾਇਡ ਸਮਾਰਟਫੋਨ ਜਾਂ ਆਈਫੋਨ ਨੂੰ ਆਸਾਨੀ ਨਾਲ ਲੱਭ ਸਕੋਗੇ।

Tags:    

Similar News