ਭਾਰਤ ਸਰਕਾਰ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਪੇਸ਼ੇਵਰਾਂ ਦੀ ਕੈਜ਼ੂਅਲ ਅਧਾਰ ਭਰਤੀ ਲਈ ਮੰਗੀਆਂ ਅਰਜ਼ੀਆਂ

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਨੇ ਪੰਜਾਬੀ ਅਤੇ ਹਿੰਦੀ ਵਿੱਚ ਸੰਪਾਦਨ, ਅਨੁਵਾਦ ਅਤੇ ਟਾਈਪਿੰਗ ਵਿੱਚ ਮਾਹਰ ਭਾਸ਼ਾ ਪੇਸ਼ੇਵਰਾਂ ਦੀ ਭਰਤੀ ਦਾ ਐਲਾਨ ਕੀਤਾ ਹੈ।;

Update: 2024-07-16 15:42 GMT

ਚੰਡੀਗੜ੍ਹ: ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਨੇ ਪੰਜਾਬੀ ਅਤੇ ਹਿੰਦੀ ਵਿੱਚ ਸੰਪਾਦਨ, ਅਨੁਵਾਦ ਅਤੇ ਟਾਈਪਿੰਗ ਵਿੱਚ ਮਾਹਰ ਭਾਸ਼ਾ ਪੇਸ਼ੇਵਰਾਂ ਦੀ ਭਰਤੀ ਦਾ ਐਲਾਨ ਕੀਤਾ ਹੈ। ਭਰਤੀ ਮੁਹਿੰਮ ਦਾ ਉਦੇਸ਼ ਸੇਵਾ ਖੇਤਰਾਂ ਦੀ ਭਾਸ਼ਾਈ ਵਿਭਿੰਨਤਾ ਨੂੰ ਪੂਰਾ ਕਰਦੇ ਹੋਏ ਪੀਆਈਬੀ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਸਰਕਾਰੀ ਸੰਚਾਰ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਿਹਤਰ ਢੰਗ ਨਾਲ ਨਿਭਾਉਣ ਦੇ ਯੋਗ ਬਣਾਉਣਾ ਹੈ। ਇਹ ਭਰਤੀ ਦੋ ਭਾਸ਼ਾਵਾਂ ਵਿੱਚ ਭਾਸ਼ਾ ਪੇਸ਼ੇਵਰਾਂ ਦਾ ਇੱਕ ਨਵਾਂ ਪੈਨਲ ਬਣਾਉਣ ਲਈ ਕੀਤੀ ਜਾ ਰਹੀ ਹੈ, ਕਿਉਂਕਿ ਮੌਜੂਦਾ ਪੈਨਲ ਆਪਣੀ ਸਮਾਪਤੀ ਮਿਤੀ ਦੇ ਨੇੜੇ ਹੈ।

ਚੰਡੀਗੜ੍ਹ ਅਤੇ ਜਲੰਧਰ ਸਥਿਤ ਪੀਆਈਬੀ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਦੇ ਮਾਹਿਰਾਂ ਲਈ ਅਤੇ ਚੰਡੀਗੜ੍ਹ ਅਤੇ ਸ਼ਿਮਲਾ ਸਥਿਤ ਪੀਆਈਬੀ ਦਫ਼ਤਰਾਂ ਵਿੱਚ ਹਿੰਦੀ ਭਾਸ਼ਾ ਦੇ ਮਾਹਿਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਸਫਲ ਉਮੀਦਵਾਰਾਂ ਨੂੰ ਦਿੱਤਾ ਜਾਣ ਵਾਲਾ ਕੰਮ ਪੂਰੀ ਤਰ੍ਹਾਂ ਰੋਜ਼ਾਨਾ ਇਕਰਾਰਨਾਮੇ ਵਾਲਾ ਹੋਵੇਗਾ ਅਤੇ ਪੱਕਾ ਰੋਜ਼ਗਾਰ ਨਹੀਂ ਹੋਵੇਗਾ।

ਦਿਲਚਸਪੀ ਰੱਖਣ ਵਾਲੇ ਉਮੀਦਵਾਰ ਔਨਲਾਈਨ ਮਾਧਿਅਮ ਰਾਹੀਂ ਅਰਜ਼ੀ ਦੇ ਸਕਦੇ ਹਨ ਅਤੇ ਨਿਰਧਾਰਤ ਫਾਰਮੈਟਾਂ ਵਿੱਚ ਲੋੜੀਂਦੇ ਦਸਤਾਵੇਜ਼ ਅਪਲੋਡ ਕਰ ਸਕਦੇ ਹਨ। ਅਰਜ਼ੀਆਂ ਲਿੰਕ ਰਾਹੀਂ ਜਾਂ ਹੇਠਾਂ ਦਿੱਤੇ ਅਧਿਕਾਰਤ ਨੋਟਿਸ ਵਿੱਚ ਦਿੱਤੇ ਗਏ ਕਿਊਆਰ ਕੋਡ ਨੂੰ ਸਕੈਨ ਕਰਕੇ ਆਨਲਾਈਨ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ। ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਸੋਮਵਾਰ, 5 ਅਗਸਤ, 2024 ਰਾਤ 11:59:59 ਤੱਕ ਹੈ।

ਯੋਗਤਾ ਦੇ ਮਾਪਦੰਡ ਅਤੇ ਚੋਣ ਪ੍ਰਕਿਰਿਆ ਬਾਰੇ ਵਿਸਤ੍ਰਿਤ ਜਾਣਕਾਰੀ ਅਰਜ਼ੀ ਫਾਰਮ ਵਿੱਚ ਉਪਲਬਧ ਹੈ। ਪੀਆਈਬੀ ਸਾਰੇ ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਜਲਦੀ ਤੋਂ ਜਲਦੀ ਅਰਜ਼ੀ ਦੇਣ ਅਤੇ ਖੇਤਰ ਵਿੱਚ ਸਰਕਾਰ ਦੀਆਂ ਜਨਤਕ ਸੰਚਾਰ ਗਤੀਵਿਧੀਆਂ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦਾ ਹੈ।

ਦਿਲਚਸਪੀ ਰੱਖਣ ਵਾਲੇ ਬਿਨੈਕਾਰ ਵਧੇਰੇ ਜਾਣਕਾਰੀ ਲਈ, ਇੱਥੇ ਪੀਆਈਬੀ ਦੀ ਵੈੱਬਸਾਈਟ: https://pib.gov.in/MediaanouncementDetails.aspx?id=2070 ਜਾਂ ਹੇਠਾਂ ਦਿੱਤੇ ਕਿਊਆਰ ਕੋਡ ਨੂੰ ਸਕੈਨ 'ਕਰਕੇ ਉਪਲਬਧ ਭਰਤੀ ਨੋਟਿਸ ਨੂੰ ਦੇਖ ਸਕਦੇ ਹਨ। ਉਮੀਦਵਾਰ ਪੀਆਈਬੀ ਚੰਡੀਗੜ੍ਹ ਦੇ ਖੇਤਰੀ ਦਫ਼ਤਰ ਨੂੰ ਕੰਮਕਾਜੀ ਦਿਨਾਂ ਦੌਰਾਨ 0172 - 2928026, 0172-2928319 ਨੰਬਰਾਂ 'ਤੇ ਸ਼ੰਕਿਆਂ ਅਤੇ ਸਵਾਲਾਂ ਲਈ ਸੰਪਰਕ ਕਰ ਸਕਦੇ ਹਨ।

Tags:    

Similar News