ਇਹ ਟਿਪਸ ਨੂੰ ਅਪਣਾ ਕੇ ਤੁਸੀਂ ਵੀ ਹਾਸਲ ਕਰ ਸਕਦੇ ਹੋ ਇੱਕ ਚੰਗੀ ਨੌਕਰੀ
ਜੇਕਰ ਕਰੀਅਰ ਮਾਹਰਾਂ ਦੀ ਮੰਨਿਏ ਤਾਂ ਨੌਕਰੀ ਲੱਭਣ ਵਾਲਿਆਂ ਨੂੰ ਮੁਕਾਬਲੇ ਤੋਂ ਵੱਖਰਾ ਕਰਨ ਲਈ, ਨੌਕਰੀ ਲਈ ਅਤੇ ਇੰਟਰਵਿਊ ਸੁਰੱਖਿਅਤ ਕਰਨ ਲਈ ਇਹ ਅਹਿਮ ਜਾਣਕਾਰੀਆਂ ਦਾ ਹੋਣਾ ਜ਼ਰੂਰੀ ਹੈ ।;
ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕਾਂ ਵੱਲੋਂ ਨੌਕਰੀ ਨੂੰ ਰੁਜ਼ਗਾਰ ਦੇ ਤੌਰ ਤੇ ਪਹਿਲ ਦਿੱਤੀ ਜਾਂਦੀ ਹੈ ਪਰ ਜੇਕਰ ਗੱਲ ਕਰੀਏ ਨੌਕਰੀ ਦੀ ਤਾਂ ਕਾਫੀ ਲੋਕ ਇਸ ਨੂੰ ਪਾਉਣ ਚ ਅਸਫਲ ਵੀ ਰਹਿੰਦੇ ਨੇ , ਕਈ ਵਾਰ ਤਾਂ ਮਿਹਨਤ ਕਰਨ ਤੋਂ ਬਾਅਦ ਵੀ ਕਈਆਂ ਦੇ ਹੱਥ ਨਿਰਾਸ਼ਾ ਹੀ ਲੱਗ ਦੀ ਹੈ । ਜੇਕਰ ਕਰੀਅਰ ਮਾਹਰਾਂ ਦੀ ਮੰਨਿਏ ਤਾਂ ਨੌਕਰੀ ਲੱਭਣ ਵਾਲਿਆਂ ਨੂੰ ਮੁਕਾਬਲੇ ਤੋਂ ਵੱਖਰਾ ਕਰਨ ਲਈ, ਨੌਕਰੀ ਲਈ ਇੰਟਰਵਿਊ ਕਿਵੇਂ ਸੁਰੱਖਿਅਤ ਕਰਨੀ ਹੈ ਅਤੇ ਆਪਣੇ ਸੁਪਨੇ ਦੀ ਨੌਕਰੀ ਨੂੰ ਪ੍ਰਾਪਤ ਕਰਨ ਲਈ ਕੁਝ ਅਹਿਮ ਜਾਣਕਾਰੀਆਂ ਦਿੱਤੀਆਂ ਨੇ ਜਿਸ ਨੂੰ ਤੁਸੀਂ ਵੀ ਆਪਣੇ ਜੀਵਨ ਵਿੱਚ ਅਪਣਾ ਕੇ ਤੁਸੀਂ ਸਫਲਤਾ ਪ੍ਰਾਪਤ ਕਰ ਸਕਦੇ ਹੋ ।
1. ਆਪਣੀ ਵਿਲੱਖਣ ਪਛਾਣ ਬਣਾਓਣ ਲਈ ਕਰੋ ਇਹ ਕੰਮ
ਇੱਕ ਪੇਸ਼ੇਵਰ ਪੋਰਟਫੋਲੀਓ ਜਾਂ ਨਿੱਜੀ ਵੈੱਬਸਾਈਟ, ਲਿੰਕਡਇਨ ਪ੍ਰੋਫਾਈਲ ਅਤੇ ਹੋਰ ਸੰਬੰਧਿਤ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇੱਕ ਔਨਲਾਈਨ ਮੌਜੂਦਗੀ ਬਣਾਓ। ਇੱਕ ਲਿੰਕਡਇਨ ਸਰਵੇਖਣ ਦੇ ਅਨੁਸਾਰ, ਇੱਕ ਸੰਪੂਰਨ ਲਿੰਕਡਇਨ ਪ੍ਰੋਫਾਈਲ ਵਾਲੇ ਉਮੀਦਵਾਰਾਂ ਨੂੰ ਪਲੇਟਫਾਰਮ ਦੁਆਰਾ ਨੌਕਰੀ ਦੇ ਮੌਕੇ ਮਿਲਣ ਦੀ ਸੰਭਾਵਨਾ 40 ਗੁਣਾ ਵੱਧ ਹੈ। ਆਪਣੇ ਆਪ ਨੂੰ ਇੱਕ ਮਾਹਰ ਵਜੋਂ ਸਥਾਪਤ ਕਰਨ ਲਈ ਕੀਮਤੀ ਸਮੱਗਰੀ ਸਾਂਝੀ ਕਰੋ ਅਤੇ ਉਦਯੋਗ ਦੇ ਸਾਥੀਆਂ ਨਾਲ ਜੁੜੋ।
2.ਆਪਣਾ ਰੈਜ਼ਿਊਮੇ ਅਤੇ ਕਵਰ ਲੈਟਰ ਇੰਝ ਕਰੋ ਤਿਆਰ
ਜ਼ਿਆਦਾਤਰ ਲੋਕ ਸਭ ਤੋਂ ਆਮ ਗਲਤੀਆਂ ਵਿੱਚੋਂ ਇੱਕ ਗਲਤੀ ਕਰਦੇ ਨੇ ਕਿ ਉਹ ਨੌਕਰੀਆਂ ਦੀਆਂ ਅਰਜ਼ੀਆਂ ਲਈ ਇੱਕ ਕੌਮਨ ਰੈਜ਼ਿਊਮੇ ਅਤੇ ਕਵਰ ਲੈਟਰ ਕੰਪਨੀਆਂ ਨੂੰ ਭੇਜਦੇ ਨੇ ਜੋ ਕਿ ਕਾਫੀ ਬਾਰ ਅਸਫਲ ਰਿਹੰਦਾ ਹੈ ।ਜੇਕਰ ਇਸ ਨੂੰ ਗੰਭੀਰਤਾ ਨਾਲ ਦੇਖਿਏ ਤਾਂ ਤੁਹਾਨੂੰ ਨੌਕਰੀ ਦੇ ਵੇਰਵਿਆਂ ਦੇ ਨਾਲ ਤੁਹਾਡੇ ਦੁਆਰਾ ਕੀਤੇ ਗਏ ਕੁਝ ਐਸੇ ਕੰਮ ਨੂੰ ਤੁਸੀ ਰੈਜ਼ਿਊਮੇ ਚ ਦੱਸ਼ੋ ਜੋ ਕਿ ਨੌਕਰੀ ਦੀਆਂ ਲੋੜਾਂ ਨਾਲ ਮੇਲ ਕਰ ਸਕਦੀਆਂ ਹੋਣ , ਜੋ ਸ਼ਾਰਟਲਿਸਟ ਕੀਤੇ ਜਾਣ ਦੀਆਂ ਤੁਹਾਡੀਆਂ ਸੰਭਾਵਨਾਵਾਂ ਨੂੰ ਮਹੱਤਵਪੂਰਣ ਰੂਪ ਵਿੱਚ ਨੌਕਰੀ ਦੇਣ ਵਾਲੇ ਅੱਗੇ ਰੱਖ ਸਕਦਾ ਹੈ । ਜਦੋਂ ਤੁਸੀਂ ਅਫਸਰ ਨੂੰ ਘੱਟ ਸ਼ਬਦਾਂ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਹੋ, ਤਾਂ ਤੁਸੀਂ ਉਹ ਨੌਕਰੀ ਪ੍ਰਾਪਤ ਕਰਨ ਦੇ ਬਹੁਤ ਨੇੜੇ ਆ ਜਾਂਦੇ ਹੋ। ਆਪਣੇ ਰੈਜ਼ਿਊਮੇ ਨੂੰ ਸਾਫ਼ ਅਤੇ ਆਕਰਸ਼ਕ ਬਣਾਓ।
3. ਇੱਕ ਚੰਗਾ ਰੈਫਰੈਂਨਸ ਤੁਹਾਡੀ ਕਰ ਸਕਦਾ ਹੈ ਮਦਦ
ਜੌਬਵਾਈਟ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰੈਫਰ ਕੀਤੇ ਉਮੀਦਵਾਰਾਂ ਦੀ ਨੌਕਰੀ ਬੋਰਡ ਦੇ ਉਮੀਦਵਾਰਾਂ ਨਾਲੋਂ 15 ਗੁਣਾ ਜ਼ਿਆਦਾ ਸੰਭਾਵਨਾ ਹੈ। ਇਸ ਲਈ, ਆਪਣੇ ਨੈੱਟਵਰਕ ਤੱਕ ਪਹੁੰਚੋ, ਖਾਸ ਸੰਸਥਾਵਾਂ ਵਿੱਚ ਆਪਣੀ ਦਿਲਚਸਪੀ ਜ਼ਾਹਰ ਕਰੋ ਅਤੇ ਪੁੱਛੋ ਕਿ ਕੀ ਉਹ ਤੁਹਾਨੂੰ ਰੈਫਰ ਕਰ ਸਕਦੇ ਹਨ। ਇਸ ਤਰ੍ਹਾਂ ਤੁਹਾਡੇ ਲਈ ਨੌਕਰੀ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ। ਤੁਸੀਂ ਕਿਸੇ ਵੀ ਕੰਪਨੀ ਵਿੱਚ ਕੰਮ ਕਰਦੇ ਅਧਿਕਾਰੀ ਨੂੰ ਆਪਣੀ ਨੌਕਰੀ ਬਾਰੇ ਪੁੱਛ ਸਕਦੇ ਹੋ ਅਤੇ ਨੌਕਰੀ ਪ੍ਰਾਪਤ ਕਰ ਸਕਦੇ ਹੋ।