ਇਜ਼ਰਾਈਲ ਵੱਲ ਆ ਰਹੀਆਂ ਮਿਜ਼ਾਈਲਾਂ ਨੂੰ ਅਸਮਾਨ 'ਚ ਹੀ ਤਬਾਹ ਕਰਨ ਦਾ ਵੀਡੀਓ ਵੇਖੋ

Update: 2024-09-24 04:30 GMT

ਇਜ਼ਰਾਈਲ : ਇਜ਼ਰਾਈਲ ਅਤੇ ਲੇਬਨਾਨ ਸਮਰਥਿਤ ਸਮੂਹ ਹਿਜ਼ਬੁੱਲਾ ਵਿਚਾਲੇ ਹਵਾਈ ਹਮਲੇ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਵੱਲੋਂ ਸੈਂਕੜੇ ਹਵਾਈ ਹਮਲਿਆਂ ਤੋਂ ਬਾਅਦ ਹਿਜ਼ਬੁੱਲਾ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਇਸ ਦੌਰਾਨ ਇਜ਼ਰਾਈਲ ਸਰਕਾਰ ਵੱਲੋਂ ਐਂਟੀ ਮਿਜ਼ਾਈਲ ਆਇਰਨ ਡੋਮ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਇਕ-ਇਕ ਕਰਕੇ ਰਾਕੇਟ ਅਤੇ ਮਿਜ਼ਾਈਲਾਂ ਨੂੰ ਤਬਾਹ ਕਰਦੇ ਹੋਏ ਦੇਖਿਆ ਜਾ ਰਿਹਾ ਹੈ।

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਵੀਡੀਓ ਸਾਂਝਾ ਕੀਤਾ। 27 ਸਕਿੰਟ ਦੇ ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਆਇਰਨ ਡੋਮ ਇਜ਼ਰਾਈਲ ਵੱਲ ਆ ਰਹੀ ਮਿਜ਼ਾਈਲ ਨੂੰ ਅਸਮਾਨ 'ਚ ਹੀ ਤਬਾਹ ਕਰ ਰਿਹਾ ਹੈ। ਮੰਤਰਾਲੇ ਨੇ ਲਿਖਿਆ, 'ਉੱਤਰੀ ਇਜ਼ਰਾਈਲ ਵਿੱਚ ਆਇਰਨ ਡੋਮ ਕੰਮ ਕਰ ਰਿਹਾ ਹੈ।' ਆਇਰਨ ਡੋਮ, ਜੋ ਕਿ 2011 ਤੋਂ ਇਜ਼ਰਾਈਲ ਦੀ ਰੱਖਿਆ ਕਰ ਰਿਹਾ ਹੈ, ਨੂੰ ਇਜ਼ਰਾਈਲ ਦੇ ਰਾਫੇਲ ਐਡਵਾਂਸਡ ਡਿਫੈਂਸ ਸਿਸਟਮ ਨੇ ਅਮਰੀਕਾ ਦੀ ਮਦਦ ਨਾਲ ਤਿਆਰ ਕੀਤਾ ਸੀ।

ਇੱਥੇ ਦੱਸ ਦੇਈਏ ਕਿ ਇਜ਼ਰਾਇਲੀ ਫੌਜ ਨੇ ਵੀ ਆਪਣੇ ਨਾਗਰਿਕਾਂ ਨੂੰ ਹਿਜ਼ਬੁੱਲਾ ਵੱਲੋਂ ਮਿਜ਼ਾਈਲ ਅਤੇ ਡਰੋਨ ਹਮਲਿਆਂ ਬਾਰੇ ਚੇਤਾਵਨੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਦੇ ਉੱਤਰ 'ਚ ਹਾਈਫਾ ਅਤੇ ਕਾਰਮੇਲ 'ਚ ਏਅਰ ਅਲਰਟ ਸਾਇਰਨ ਸਰਗਰਮ ਹੋ ਗਏ ਹਨ।

Tags:    

Similar News