Vancouver news : ਗੋਲੀਬਾਰੀ ਦੀ ਘਟਨਾ ਚ ਜਖਮੀ ਹੋਏ ਵਿਅਕਤੀ ਦੀ ਮੌਤ

ਪੁਲਿਸ ਮੁਤਾਬਕ 60 ਸਾਲਾ ਕੋਰੀ ਓਟ ਨਾਮਕ ਵਿਅਕਤੀ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਲੰਬੀ ਖੇਤਰ ਵਿੱਚ ਗੋਲੀ ਲੱਗੀ ਹਾਲਤ ਵਿੱਚ ਮਿਲਿਆ ਸੀ।

By :  Gill
Update: 2026-03-09 12:26 GMT


ਵੈਨਕੂਵਰ, 8 ਮਾਰਚ (ਮਲਕੀਤ ਸਿੰਘ) – ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਲੰਬੀ ਸ਼ਹਿਰ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਜ਼ਖ਼ਮੀ ਹੋਏ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਸ ਮਾਮਲੇ ਨੂੰ ਹੁਣ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਮੰਨਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ 60 ਸਾਲਾ ਕੋਰੀ ਓਟ ਨਾਮਕ ਵਿਅਕਤੀ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਲੰਬੀ ਖੇਤਰ ਵਿੱਚ ਗੋਲੀ ਲੱਗੀ ਹਾਲਤ ਵਿੱਚ ਮਿਲਿਆ ਸੀ।

ਉਹਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ, ਪਰ 6 ਮਾਰਚ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਨਾਲ ਜੁੜੀਆਂ ਸਾਰੀਆਂ ਸੰਭਾਵਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।

Tags:    

Similar News