ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਸੰਘੀ ਅਦਾਲਤਾਂ ਦੇ ਦਰਜਨ ਤੋਂ ਵੱਧ ਇਮੀਗ੍ਰੇਸ਼ਨ ਜੱਜਾਂ ਦੀ ਛੁੱਟੀ
ਯੁਨੀਅਨ ਅਨੁਸਾਰ ਟਰੰਪ ਪ੍ਰਸਾਸ਼ਨ ਪ੍ਰਵਾਸੀਆਂ ਦੀ ਫੜੋਫੜੀ ਤੇ ਉਨਾਂ ਨੂੰ ਦੇਸ਼ ਨਿਕਾਲਾ ਦੇਣ ਦੇ ਕੰਮ ਵਿੱਚ ਤੇਜੀ ਲਿਆਉਣਾ ਚਹੁੰਦਾ ਹੈ। ਜਿਨਾਂ ਰਾਜਾਂ ਵਿੱਚ ਜੱਜਾਂ ਨੂੰ ਬਰਖਾਸਤ ਕੀਤਾ ਗਿਆ ਹੈ ਉਨਾਂ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨਿਆਂ ਵਿਭਾਗ ਨੇ ਹਾਲ ਹੀ ਵਿੱਚ ਇਕ ਦਰਜ਼ਨ ਤੋਂ ਵੱਧ ਜੱਜਾਂ ਦੀ ਛੁੱਟੀ ਕਰ ਦਿੱਤੀ ਹੈ। ਇਹ ਜਾਣਕਾਰੀ ਜੱਜਾਂ ਦੀ ਪ੍ਰਤੀਨਿੱਧਤਾ ਕਰਦੀ ਯੁਨੀਅਨ ਨੇ ਦਿੱਤੀ ਹੈ। ਇੰਟਰਨੈਸ਼ਨਲ ਫੈਡਰੇਸ਼ਨ ਆਫ ਪ੍ਰੋਫੈਸ਼ਨਲ ਐਂਡ ਟੈਕਨੀਕਲ ਇੰਜੀਨੀਅਰਜ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ 11 ਜੁਲਾਈ ਤੋਂ ਲੈ ਕੇ ਹੁਣ ਤੱਕ 17 ਇਮੀਗ੍ਰੇਸ਼ਨ ਜੱਜਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਹ ਜੱਜ ਸੰਘੀ ਅਦਾਲਤਾਂ ਵਿੱਚ ਪ੍ਰਵਾਸ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰਦੇ ਸਨ ।
ਯੁਨੀਅਨ ਅਨੁਸਾਰ ਟਰੰਪ ਪ੍ਰਸਾਸ਼ਨ ਪ੍ਰਵਾਸੀਆਂ ਦੀ ਫੜੋਫੜੀ ਤੇ ਉਨਾਂ ਨੂੰ ਦੇਸ਼ ਨਿਕਾਲਾ ਦੇਣ ਦੇ ਕੰਮ ਵਿੱਚ ਤੇਜੀ ਲਿਆਉਣਾ ਚਹੁੰਦਾ ਹੈ। ਜਿਨਾਂ ਰਾਜਾਂ ਵਿੱਚ ਜੱਜਾਂ ਨੂੰ ਬਰਖਾਸਤ ਕੀਤਾ ਗਿਆ ਹੈ ਉਨਾਂ ਵਿੱਚ ਕੈਲੀਫੋਰਨੀਆ, ਲੋਇਸਆਨਾ,ਨਿਊਯਾਰਕ ਤੇ ਟੈਕਸਾਸ ਸ਼ਾਮਿਲ ਹਨ। ਯੁਨੀਅਨ ਦੇ ਪ੍ਰਧਾਨ ਮੈਟ ਬਿਗਸ ਨੇ ਕਿਹਾ ਹੈ ਕਿ ਟਰੰਪ ਪ੍ਰਸਾਸ਼ਨ ਦਾ ਇਹ ਗੈਰ ਗੰਭੀਰ ਕਦਮ ਹੈ। ਉਨਾਂ ਮੰਗ ਕੀਤੀ ਹੈ ਕਿ ਜੱਜਾਂ ਵਿਰੁੱਧ ਕਾਰਵਾਈ ਬੰਦ ਕੀਤੀ ਜਾਵੇ। ਉਨਾਂ ਕਿਹਾ ਕਿ ਸਾਰੇ ਜੱਜਾਂ ਨੂੰ ਬਿਨਾਂ ਕਾਰਨ ਬਰਖਾਸਤ ਕੀਤਾ ਗਿਆ ਹੈ। ਉਨਾਂ ਕਿਹਾ ਹੈ ਕਿ ਹੁਣ ਕੇਵਲ 600 ਦੇ ਆਸ ਪਾਸ ਜੱਜ ਰਹਿ ਗਏ ਹਨ। ਟਰਾਂਸਐਕਸ਼ਨਲ ਰਿਕਾਰਡਜ ਅਸੈਸ ਕਲੀਅਰਿੰਗ ਹਾਊਸ ਅਨੁਸਾਰ ਇਮੀਗ੍ਰੇਸ਼ਨ ਅਦਾਲਤਾਂ ਵਿੱਚ 36 ਲੱਖ ਮਾਮਲੇ ਸੁਣਵਾਈ ਅਧੀਨ ਹਨ। ਅਜਿਹੇ ਹਾਲਾਤ ਵਿੱਚ ਪ੍ਰਵਾਸੀਆਂ ਨੂੰ ਨਿਆਂ ਮਿਲਣ ਦੀ ਸੰਭਾਵਨਾ ਖਤਮ ਹੁੰਦੀ ਜਾ ਰਹੀ ਹੈ।