US ਤੇ England ਨੇ ਰੋਕੀ ਏਡਜ਼ ਲਈ ਵਿੱਤੀ ਮਦਦ, 2030 ਤੱਕ AIDS ਦੇ ਖ਼ਾਤਮੇ ਦੀ ਮੁਹਿੰਮ ਨੂੰ ਲੱਗਾ ਧੱਕਾ
ਅਮਰੀਕਾ ਤੇ ਇੰਗਲੈਂਡ ਨੇ ਏਡਜ਼ ਰੋਗ ਨੂੰ ਖ਼ਤਮ ਕਰਨ ਲਈ ਦਿੱਤੀਆਂ ਜਾਣ ਵਾਲ਼ੀਆਂ ਰਕਮਾਂ ਉਤੇ ਵੱਡੀ ਕਟੌਤੀ ਲਾ ਦਿੱਤੀ ਹੈ। ਹੁਣ ਪੂਰੀ ਦੁਨੀਆ ਵਿੱਚ ਇੱਕ ਪਾਸੇ ਜਦੋਂ ਸਾਲ 2030 ਤੱਕ ਏਡਜ਼ ਦੀ ਮਹਾਂਮਾਰੀ ਦੇ ਮੁਕੰਮਲ ਖ਼ਾਤਮੇ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਅਜਿਹੀਆਂ ਕਟੌਤੀਆਂ ਨਾਲ਼ ਇਸ ਮਿਸ਼ਨ ਨੂੰ ਕਦੇ ਵੀ ਮੁਕੰਮਲ ਨਹੀਂ ਕੀਤਾ ਜਾ ਸਕਦਾ।
ਨਿਊਂ ਚੰਡੀਗੜ੍ਹ : ਅਮਰੀਕਾ ਤੇ ਇੰਗਲੈਂਡ ਨੇ ਏਡਜ਼ ਰੋਗ ਨੂੰ ਖ਼ਤਮ ਕਰਨ ਲਈ ਦਿੱਤੀਆਂ ਜਾਣ ਵਾਲ਼ੀਆਂ ਰਕਮਾਂ ਉਤੇ ਵੱਡੀ ਕਟੌਤੀ ਲਾ ਦਿੱਤੀ ਹੈ। ਹੁਣ ਪੂਰੀ ਦੁਨੀਆ ਵਿੱਚ ਇੱਕ ਪਾਸੇ ਜਦੋਂ ਸਾਲ 2030 ਤੱਕ ਏਡਜ਼ ਦੀ ਮਹਾਂਮਾਰੀ ਦੇ ਮੁਕੰਮਲ ਖ਼ਾਤਮੇ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਅਜਿਹੀਆਂ ਕਟੌਤੀਆਂ ਨਾਲ਼ ਇਸ ਮਿਸ਼ਨ ਨੂੰ ਕਦੇ ਵੀ ਮੁਕੰਮਲ ਨਹੀਂ ਕੀਤਾ ਜਾ ਸਕਦਾ।
ਹੁਣ ਪੂਰੀ ਦੁਨੀਆ ਦੇ ਪ੍ਰਮੁੱਖ ਚੈਰਿਟੀ ਸੰਸਥਾਨ, ਵਕੀਲ, ਸੰਸਦ ਮੈਂਬਰ ਤੇ ਹੋਰ ਸਮਾਜ–ਸੇਵੀ ਜਥੇਬੰਦੀਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇੰਗਲੈ਼ਡ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਇਸ ਸਬੰਧੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਕੀਰ ਸਟਾਰਮਰ ਨੂੰ ਖ਼ਾਸ ਤੌਰ 'ਤੇ ਅਪੀਲ ਕੀਤੀ ਗਈ ਹੈ ਕਿ ਉਹ HIV ਲਈ ਯੂਕੇ ਦੀ ਫ਼ੰਡਿੰਗ ਜਾਰੀ ਰੱਖਣ; ਤਦ ਹੀ ਅਗਲੇ ਸਾਲਾਂ ਦੌਰਾਨ ਏਡਜ਼ ਮਹਾਮਾਰੀ ਦਾ ਖ਼ਾਤਮਾ ਕੀਤਾ ਜਾ ਸਕੇਗਾ।
ਪਿਛਲੇ ਸਾਲ 2024 'ਚ ਇਹੋ ਆਖਿਆ ਜਾ ਰਿਹਾ ਸੀ ਕਿ ਅਗਲੇ ਛੇ ਸਾਲਾਂ ਦੌਰਾਨ ਏਡਜ਼ ਰੋਗ ਦਾ ਇਸ ਧਰਤੀ ਤੋਂ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਜਾਵੇਗਾ।
ਐਲਟਨ ਜੌਨ ਏਡਜ਼ ਫਾਊਂਡੇਸ਼ਨ, ਨੈਸ਼ਨਲ ਏਡਜ਼ ਟਰੱਸਟ, ਮੈਡੀਕਿਨਸ ਸੈਂਸ ਫਰੰਟੀਅਰਜ਼ ਅਤੇ STOPAIDS ਜਿਹੀਆਂ ਜਥੇਬੰਦੀਆਂ ਨੇ ਕੌਮਾਂਤਰੀ ਆਗੂਆਂ ਨੂੰ ਅਪੀਲਾਂ ਕੀਤੀਆਂ ਹਨ। ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਖ਼ਬਾਰ 'ਦਿ ਇੰਡੀਪੈਂਡੈਂਟ' ਤੇ ਹੋਰਨਾਂ ਜਥੇਬੰਦੀਆਂ ਨੇ ਕੀਰ ਸਟਾਰਮਰ ਨੂੰ ਇਸ ਸਬੰਧੀ ਚਿੱਠੀ ਲਿਖੀ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ "ਹੁਣ ਜਦੋਂ ਅਸੀਂ ਆਪਣੇ ਟੀਚੇ ਦੇ ਬਹੁਤ ਨੇੜੇ ਪੁੱਜ ਚੁੱਕੇ ਸਾਂ, ਉਥੇ ਏਡਜ਼ ਫ਼ੰਡਿੰਗ ਉਤੇ ਰੋਕ ਨਾਲ਼ ਸਮੁੱਚੀ ਮੁਹਿੰਮਾਂ ਨੂੰ ਬ੍ਰੇਕਾਂ ਲੱਗ ਗਈਆਂ ਹਨ। ਹੁਣ ਜੇ ਇਹ ਰਾਹਤ ਫ਼ੰਡਿੰਗ ਜਾਰੀ ਨਾ ਰੱਖੀ ਗਈ, ਤਾਂ ਅਸੀਂ ਦੋ ਦਹਾਕੇ ਪਿਛਾਂਹ ਚਲੇ ਜਾਵਾਂਗੇ ਤੇ ਸਮੁੱਚੀ ਲੋਕਾਈ ਲਈ ਇਹ ਗੱਲ ਠੀਕ ਨਹੀਂ ਹੋਵੇਗੀ।"
ਇੱਥੇ ਦੱਸ ਦੇਈਏ ਕਿ ਇੰਗਲੈਂਡ ਦੀ ਸਰਕਾਰ ਹੁਣ ਆਪਣੀ ਕੁੱਲ ਵਿਦੇਸ਼ੀ ਸਹਾਇਤਾ ਫੰਡਿੰਗ ਵਿੱਚ 40 ਪ੍ਰਤੀਸ਼ਤ ਦੀ ਕਟੌਤੀ ਕਰ ਰਹੀ ਹੈ। ਇਸੇ ਲਈ ਸਰਕਾਰ ਨੇ ਪਿਛਲੇ ਮਹੀਨੇ ਐੱਚਆਈਵੀ ਰੋਕਥਾਮ ਅਤੇ ਇਲਾਜ ਦੇ ਪ੍ਰਮੁੱਖ ਕੌਮਾਂਤਰੀ ਪ੍ਰੋਵਾਈਡਰ, ਗਲੋਬਲ ਫੰਡ ਵਿੱਚ 15 ਪ੍ਰਤੀਸ਼ਤ ਦੀ ਕਟੌਤੀ ਦਾ ਐਲਾਨ ਕੀਤਾ ਸੀ। ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਇਹ ਫ਼ੰਡਿੰਗ ਰੋਕਣ ਨਾਲ਼ ਹੀ ਢਾਈ ਲੱਖ ਤੋਂ ਵੀ ਵੱਧ ਜਾਨਾਂ ਜਾ ਸਕਦੀਆਂ ਹਨ।
ਜਨਵਰੀ 2025 ਦੇ ਅੰਤ ਤੱਕ ਅਗਲੇ ਤਿੰਨ ਸਾਲਾਂ ਦੀਆਂ ਵਿੱਤੀ ਕਟੌਤੀਆਂ ਬਾਰੇ ਅਹਿਮ ਫ਼ੈਸਲੇ ਲਏ ਜਾਣੇ ਹਨ। ਕਟੌਤੀਆਂ ਦੇ ਬਾਵਜੂਦ ਯੂਕੇ ਦੀ ਏਡਜ਼, ਟੀਬੀ ਅਤੇ ਮਲੇਰੀਆ ਨਾਲ ਲੜਨ ਲਈ ਗਲੋਬਲ ਫੰਡ ਲਈ 85 ਕਰੋੜ ਪੌਂਡ ਦੀ "ਅਹਿਮ ਵਚਨਬੱਧਤਾ" ਦਾ ਸਵਾਗਤ ਕੀਤਾ ਗਿਆ ਹੈ। ਐੱਚਆਈਵੀ ਪ੍ਰਤੀ ਵਿਸ਼ਵਵਿਆਪੀ ਪ੍ਰਤੀਕਿਰਿਆ 'ਤੇ ਕੰਮ ਕਰਨ ਵਾਲੀਆਂ ਯੂਕੇ ਏਜੰਸੀਆਂ ਦੇ ਨੈਟਵਰਕ, STOPAIDS ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਈਕ ਪੋਡਮੋਰ ਨੇ ਕਿਹਾ ਕਿ ਇਹ ਯੋਗਦਾਨ "ਸੱਚਮੁੱਚ ਅਹਿਮ" ਸੀ।
ਮੌਜੂਦਾ ਫੰਡਿੰਗ ਪੱਧਰ ਨੂੰ ਬਣਾਈ ਰੱਖਣ ਲਈ, ਸਰਕਾਰ ਨੂੰ ਤਿੰਨ ਸਾਲਾਂ ਵਿੱਚ ਲਗਭਗ 20 ਕਰੋੜ ਪੌਂਡ ਦੀ ਆਰਥਿਕ ਮਦਦ ਜਾਰੀ ਰੱਖਣੀ ਹੋਵੇਗੀ।