Canada ਦੀਆਂ ਮੁੱਖ ਖਬਰਾਂ!

Update: 2025-12-23 21:06 GMT

 **ਪੀਲ ਖੇਤਰ 'ਚ 3 ਮਹੀਨਿਆਂ ਦੌਰਾਨ 21 ਗ੍ਰਿਫ਼ਤਾਰੀਆਂ, 165 ਦੋਸ਼ ਅਤੇ 80 ਕਾਰਾਂ ਬਰਾਮਦ**

ਪੀਲ ਖੇਤਰ ਵਿੱਚ ਸਤੰਬਰ 2025 'ਚ ਲਾਂਚ ਕੀਤੀ ਭਓਅ੍ਰ ਯੂਨਿਟ ਨੇ ਪਹਿਲੇ ਤਿੰਨ ਮਹੀਨਿਆਂ ਵਿੱਚ 21 ਗ੍ਰਿਫ਼ਤਾਰੀਆਂ, 165 ਦੋਸ਼ ਅਤੇ 80 ਵਾਹਨ ਬਰਾਮਦ ਕੀਤੇ। ਇਹ ਯੂਨਿਟ ਬਰੇਕ-ਐਂਡ-ਐਂਟਰ ਅਤੇ ਆਟੋ ਚੋਰੀ ਅਪਰਾਧਾਂ ਨੂੰ ਨਿਸ਼ਾਨਾ ਬਣਾਉਂਦੀ ਹੈ, ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਭਾਈਚਾਰਕ ਸਬੰਧ ਮਜ਼ਬੂਤ ਕਰਦੀ ਹੈ।

**ਓਨਟਾਰੀਓ 'ਚ ਦੋ ਥਾਂਵਾਂ 'ਤੇ ਦੋ ਘਰਾਂ ਨੂੰ ਲੱਗੀ ਅੱਗ, ਦੋ ਜ਼ਖਮੀ**

ਮੰਗਲਵਾਰ ਸਵੇਰੇ ਦੋ ਵੱਖ-ਵੱਖ ਥਾਵਾਂ 'ਤੇ ਦੋ ਘਰਾਂ ਨੂੰ ਅੱਗ ਲੱਗਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ। ਸਕਾਰਬਰੋ ਵਿੱਚ ਇੱਕ ਦੋ ਮੰਜ਼ਿਲਾ ਘਰ ਵਿੱਚ ਅੱਗ ਲੱਗਣ ਕਾਰਨ ਦੋ ਲੋਕ ਗੰਭੀਰ ਸੱਟਾਂ ਨਾਲ ਹਸਪਤਾਲ ਵਿੱਚ ਦਾਖਲ ਹੋਏ ਹਨ। ਟੋਰਾਂਟੋ ਫਾਇਰ ਅਮਲਾ ਦੂਜੀ ਮੰਜ਼ਿਲ ‘ਤੇ ਚੜ੍ਹ ਕੇ ਉਨ੍ਹਾਂ ਨੂੰ ਬਚਾਉਣ ਵਿੱਚ ਸਫਲ ਰਿਹਾ ਅਤੇ ਜਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਅਧਿਕਾਰੀਆਂ ਵੱਲੋਂ ਅੱਗ ਦੇ ਕਾਰਨਾਂ ਅਤੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮੰਗਲਵਾਰ ਸਵੇਰੇ ਵੌਨ ਵਿੱਚ ਹਾਈਵੇਅ 27 ਅਤੇ ਇਸਲਿੰਗਟਨ ਐਵੇਨਿਊ ਨੇੜੇ ਇੱਕ ਆਲੀਸ਼ਾਨ ਘਰ ਨੂੰ ਅੱਗ ਲੱਗ ਗਈ, ਪਰ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਲਗਭਗ 4 ਮਿਲੀਅਨ ਡਾਲਰ ਮੁੱਲ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ, ਅੱਗ ਸਮੇਂ ਘਰ ਅੰਦਰ ਕੋਈ ਮੌਜੂਦ ਨਹੀਂ ਸੀ। ਅੱਗ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਫਾਇਰ ਮਾਰਸ਼ਲ ਦੇ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਹੈ।

**ਅਕਤੂਬਰ ਵਿਚ ਕੈਨੇਡੀਅਨ ਅਰਥਵਿਵਸਥਾ 0.3% ਸੁੰਗੜੀ**

ਕੈਨੇਡੀਅਨ ਅਰਥਵਿਵਸਥਾ ਅਕਤੂਬਰ ਵਿੱਚ ਉਮੀਦ ਨਾਲੋਂ ਵੱਧ ਸੁੰਗੜੀ ਅਤੇ ਜੀਡੀਪੀ 0.3% ਘਟ ਗਈ, ਜੋ ਲਗਭਗ ਤਿੰਨ ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਹੈ। ਵਸਤੂ ਨਿਰਮਾਣ ਅਤੇ ਸਰਵਿਸ ਦੋਵੇਂ ਸੈਕਟਰ ਕਮਜ਼ੋਰ ਰਹੇ, ਜਿੱਥੇ ਮੈਨੂਫੈਕਚਰਿੰਗ ਵਿੱਚ ਖਾਸ ਤੌਰ ‘ਤੇ ਤੇਜ਼ ਕਮੀ ਆਈ। ਨਵੰਬਰ ਲਈ ਹਾਲਾਂਕਿ 0.1% ਵਾਧੇ ਦਾ ਅਨੁਮਾਨ ਹੈ, ਪਰ ਚੌਥੀ ਤਿਮਾਹੀ ਦੀ ਸ਼ੁਰੂਆਤ ਕਾਫ਼ੀ ਕਮਜ਼ੋਰ ਮੰਨੀ ਜਾ ਰਹੀ ਹੈ। ਬੈਂਕ ਆਫ਼ ਕੈਨੇਡਾ ਨੇ ਵਿਆਜ ਦਰ 2.25% ‘ਤੇ ਕਾਇਮ ਰੱਖੀ ਹੈ ਅਤੇ ਮੌਜੂਦਾ ਹਾਲਾਤਾਂ ‘ਤੇ ਨਿਗਰਾਨੀ ਜਾਰੀ ਹੈ।

**ਕੈਨੇਡਾ ਪੋਸਟ ਅਤੇ ਡਾਕ ਕਰਮਚਾਰੀਆਂ ਦੀ ਯੂਨੀਅਨ ਵਿਚਕਾਰ ਹੋਇਆ ਇਕਰਾਰਨਾਮਾ**

ਕੈਨੇਡਾ ਪੋਸਟ ਅਤੇ ਡਾਕ ਕਰਮਚਾਰੀਆਂ ਦੀ ਯੂਨੀਅਨ (ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼) ਵਿਚਕਾਰ ਨਵੇਂ ਪੰਜ ਸਾਲਾਂ ਦੇ ਇਕਰਾਰਨਾਮਿਆਂ ‘ਤੇ ਅਸਥਾਈ ਸਮਝੌਤਾ ਹੋ ਗਿਆ ਹੈ, ਜਿਸ ਨਾਲ ਲੰਬਾ ਕਿਰਤ ਵਿਵਾਦ ਖਤਮ ਹੋ ਸਕਦਾ ਹੈ। ਇਸ ਸਮਝੌਤੇ ਅਧੀਨ ਪਹਿਲੇ ਸਾਲ 6.5% ਅਤੇ ਦੂਜੇ ਸਾਲ 3% ਤਨਖਾਹ ਵਾਧਾ ਹੋਵੇਗਾ, ਜਦਕਿ ਬਾਕੀ ਸਾਲਾਂ ਵਿੱਚ ਵਾਧਾ ਮਹਿੰਗਾਈ ਨਾਲ ਜੋੜਿਆ ਜਾਵੇਗਾ। ਕਰਮਚਾਰੀਆਂ ਨੂੰ ਬਿਹਤਰ ਸਿਹਤ ਲਾਭ ਅਤੇ ਮਜ਼ਬੂਤ ਨੌਕਰੀ ਸੁਰੱਖਿਆ ਮਿਲੇਗੀ। ਇਕਰਾਰਨਾਮਿਆਂ ‘ਤੇ ਮਨਜ਼ੂਰੀ ਵੋਟਾਂ ਨਵੇਂ ਸਾਲ ਦੇ ਸ਼ੁਰੂ ਵਿੱਚ ਹੋਣਗੀਆਂ।

**ਅਮਰੀਕਾ ਤੋਂ ਵਾਪਸ ਆਉਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਵਿੱਚ ਆਈ ਗਿਰਾਵਟ**

ਸਟੈਟਿਸਟਿਕਸ ਕੈਨੇਡਾ ਮੁਤਾਬਕ ਅਕਤੂਬਰ ਵਿੱਚ ਅਮਰੀਕਾ ਤੋਂ ਵਾਪਸ ਆਉਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਵਿੱਚ ਸਾਲਾਨਾ ਅਧਾਰ ‘ਤੇ 26.3% ਦੀ ਗਿਰਾਵਟ ਦਰਜ ਹੋਈ। ਕਾਰ ਅਤੇ ਹਵਾਈ ਦੋਵਾਂ ਰਾਹੀਂ ਯਾਤਰਾਵਾਂ ਘਟੀਆਂ ਹਨ, ਜੋ ਲਗਾਤਾਰ ਨੌਵੀਂ ਮਹੀਨਾਵਾਰ ਕਮੀ ਨੂੰ ਦਰਸਾਉਂਦੀਆਂ ਹਨ। ਮਾਹਰਾਂ ਅਨੁਸਾਰ ਵਪਾਰਕ ਤਣਾਅ ਅਤੇ ਅਮਰੀਕੀ ਟੈਰਿਫ਼ਾਂ ਕਾਰਨ ਕੈਨੇਡੀਅਨ ਅਮਰੀਕਾ ਜਾਣ ਤੋਂ ਕਤਰਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਉਲਟ ਕੈਨੇਡੀਅਨ ਅਮਰੀਕਾ ਤੋਂ ਇਲਾਵਾ ਹੋਰ ਵਿਦੇਸ਼ੀ ਮੰਜ਼ਿਲਾਂ ਵੱਲ ਵੱਧ ਰੁਝਾਨ ਦਿਖਾ ਰਹੇ ਹਨ।

**ਕੈਨੇਡਾ ਭਰ 'ਚ ਫਲੂ ਦੇ ਮਾਮਲਿਆਂ 'ਚ ਕਾਫ਼ੀ ਵਾਧਾ ਹੋਇਆ**

ਕੈਨੇਡਾ ਵਿੱਚ ਇਸ ਸੀਜ਼ਨ ਫ਼ਲੂ ਦੇ ਮਾਮਲਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸ ਕਾਰਨ ਡਾਕਟਰ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕਰ ਰਹੇ ਹਨ। ਹੈਲਥ ਕੈਨੇਡਾ ਮੁਤਾਬਕ ਫ਼ਲੂ ਪੌਜ਼ੀਟਿਵਿਟੀ ਦਰ 27.7% ਤੱਕ ਪਹੁੰਚ ਗਈ ਹੈ, ਜਦਕਿ ਓਨਟਾਰੀਓ ਵਿੱਚ ਇਹ 33.8% ਰਹੀ। ਸਭ ਤੋਂ ਵੱਧ ਅਸਰ ਬੱਚਿਆਂ ‘ਤੇ ਦੇਖਿਆ ਗਿਆ ਹੈ ਅਤੇ ਫ਼ਲੂ ਨਾਲ ਜੁੜੀਆਂ ਮੌਤਾਂ ਦੀ ਵੀ ਪੁਸ਼ਟੀ ਹੋਈ ਹੈ। ਮਾਹਰਾਂ ਅਨੁਸਾਰ ੍ਹ3ਂ2 ਸਟ੍ਰੇਨ ਦੇ ਫੈਲਾਅ ਕਾਰਨ ਹਾਲਾਤ ਗੰਭੀਰ ਹਨ, ਇਸ ਲਈ ਸਮੇਂ ‘ਤੇ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ।

**ਓਨਟਾਰੀਓ ਦੇ 62 ਸਾਲਾ ਵਕੀਲ ਦੀਪਕ ਪਾਰਾਡਕਰ ਨੂੰ ਮਿਲੀ ਜ਼ਮਾਨਤ**

ਓਨਟਾਰੀਓ ਦੇ 62 ਸਾਲਾ ਵਕੀਲ ਦੀਪਕ ਪਾਰਾਡਕਰ ਨੂੰ ਮੰਗਲਵਾਰ ਟੋਰਾਂਟੋ ਦੀ ਅਦਾਲਤ ਨੇ ਉਸਦੀ ਅਮਰੀਕਾ ਹਵਾਲਗੀ ਸੁਣਵਾਈ ਤੋਂ ਪਹਿਲਾਂ ਕੜੀਆਂ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਹੈ। ਉਸ ‘ਤੇ ਕਥਿਤ ਡਰੱਗ ਕਿੰਗਪਿਨ ਰਿਆਨ ਵੈਡਿੰਗ ਨਾਲ ਜੁੜੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਵਿੱਚ ਭੂਮਿਕਾ ਨਿਭਾਉਣ ਦੇ ਦੋਸ਼ ਹਨ। ਕਰਾਊਨ ਨੇ ਭੱਜਣ ਦਾ ਖ਼ਤਰਾ ਦੱਸਿਆ ਪਰ ਜਸਟਿਸ ਪੀਟਰ ਬਾਵਡੇਨ ਨੇ ਕਿਹਾ ਕਿ ਭੱਜਣਾ ਪਾਰਾਡਕਰ ਦੇ ਹਿੱਤ ਵਿੱਚ ਨਹੀਂ ਹੈ। ਅਦਾਲਤ ਨੇ 24/7 ਘਰ ਨਜ਼ਰਬੰਦੀ ਅਤੇ ਇਲੈਕਟ੍ਰਾਨਿਕ ਨਿਗਰਾਨੀ ਵਰਗੀਆਂ ਸਖ਼ਤ ਸ਼ਰਤਾਂ ਨਾਲ ਜ਼ਮਾਨਤ ਮਨਜ਼ੂਰ ਕੀਤੀ ਹੈ।

**ਕੈਨੇਡਾ: ਦੋ ਪੰਜਾਬੀ ਨੌਜਵਾਨਾਂ ਦੀ ਮੌਤ, ਇੱਕ ਸੜਕ ਹਾਦਸੇ 'ਚ, ਇੱਕ ਨੂੰ ਪਿਆ ਦਿਲ ਦਾ ਦੌਰਾ**

ਕੈਨੇਡਾ ਤੋਂ ਦੋ ਪੰਜਾਬੀ ਨੌਜਵਾਨਾਂ ਦੇ ਦੇਹਾਂਤ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ 24 ਸਾਲਾ ਕਰਨਦੀਪ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਜੋ ਕਿ 2020 ਵਿੱਚ ਕੈਨੇਡਾ ਜ਼ਮੀਨ ਵੇਚ ਕੇ ਆਇਆ ਸੀ, ਇਸ ਦੁਖਦਾਈ ਖਬਰ ਸੁਣਨ ਤੋਂ ਬਾਅਦ ਪਰਿਵਾਰ ਨੇ ਗੋ-ਫੰਡ-ਮੀ ਰਾਹੀਂ ਮਦਦ ਦੀ ਅਪੀਲ ਕੀਤੀ ਹੈ। ਉੱਧਰ ਓਨਟਾਰੀਓ ਵਿੱਚ ਥੰਡਰ ਬੇ ਨੇੜੇ ਸੜਕ ਹਾਦਸੇ ਵਿੱਚ ਗੁਰਸੇਵਕ ਸਿੰਘ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤ ਸਨ। ਗੁਰਸੇਵਕ ਸਿੰਘ ਦੇ ਪਿਤਾ ਹੁਣ ਪਿੱਛੇ ਇਕੱਲੇ ਰਹਿ ਗਏ ਹਨ। ਦੋਵੇਂ ਪਰਿਵਾਰਾਂ ਨੇ ਅੰਤਿਮ ਸੰਸਕਾਰ ਅਤੇ ਮ੍ਰਿਤਕ ਦੇਹ ਭਾਰਤ ਭੇਜਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

Tags:    

Similar News