''ਆ ਬੈਲ ਮੁਜੇ ਮਾਰ'' ਦੀ ਕਹਾਵਤ ਹੋਈ ਸੱਚ, ਵੇਖੋ ਵੀਡੀਓ
ਇਹ ਸਨਸਨੀਖੇਜ਼ ਘਟਨਾ ਬੁਲੰਦਸ਼ਹਿਰ ਦੇ ਕੋਤਵਾਲੀ ਇਲਾਕੇ ਦੀ ਦੁਰਗਾਪੁਰਮ ਕਲੋਨੀ ਵਿੱਚ ਵਾਪਰੀ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸਾਨ੍ਹ ਬੜੀ ਸ਼ਾਂਤੀ ਨਾਲ ਇੱਕ ਤੰਗ ਗਲੀ ਵਿੱਚੋਂ ਲੰਘ ਰਿਹਾ ਸੀ।
ਬੁਲੰਦਸ਼ਹਿਰ (ਉੱਤਰ ਪ੍ਰਦੇਸ਼): ਅਸੀਂ ਅਕਸਰ ਕਿਤਾਬਾਂ ਵਿੱਚ ਪੁਰਾਣੀ ਕਹਾਵਤ 'ਆ ਬੈਲ ਮੈਨੂੰ ਮਾਰ' ਪੜ੍ਹਦੇ ਹਾਂ, ਜਿਸਦਾ ਮਤਲਬ ਹੁੰਦਾ ਹੈ ਜਾਣਬੁੱਝ ਕੇ ਮੁਸੀਬਤ ਸਹੇੜਨੀ। ਪਰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਇਸ ਕਹਾਵਤ ਦੀ ਇੱਕ ਅਜਿਹੀ ਖ਼ੌਫਨਾਕ ਅਤੇ ਜਿਉਂਦੀ-ਜਾਗਦੀ ਮਿਸਾਲ ਸਾਹਮਣੇ ਆਈ ਹੈ, ਜਿਸ ਦੀ ਸੀਸੀਟੀਵੀ (CCTV) ਫੁਟੇਜ ਦੇਖ ਕੇ ਹਰ ਕੋਈ ਹੈਰਾਨ ਹੈ। ਇੱਥੇ ਇੱਕ ਬਜ਼ੁਰਗ ਵੱਲੋਂ ਸ਼ਾਂਤੀ ਨਾਲ ਜਾ ਰਹੇ ਇੱਕ ਬਲਦ ਨੂੰ ਭੜਕਾਉਣਾ ਉਸ ਲਈ ਜਾਨਲੇਵਾ ਸਾਬਤ ਹੋਇਆ।
आ बैल मुझे मार की कहावत तो आपने जरूर सुनी होगी। आज आप इसी कहावत का लाइव वीडियो यहां देख सकते हैं। यह वीडियो यूपी के बुलंदशहर में लगे सीसीटीवी में रिकार्ड हो गया है। अब यह वीडियो तेजी से सोशल मीडिया पर वायरल हो रहा है।#Upnews pic.twitter.com/gCF7sZajbR
— yogesh hindustani (@yogeshhindustan) December 18, 2025
ਕੀ ਹੈ ਪੂਰਾ ਮਾਮਲਾ?
ਇਹ ਸਨਸਨੀਖੇਜ਼ ਘਟਨਾ ਬੁਲੰਦਸ਼ਹਿਰ ਦੇ ਕੋਤਵਾਲੀ ਇਲਾਕੇ ਦੀ ਦੁਰਗਾਪੁਰਮ ਕਲੋਨੀ ਵਿੱਚ ਵਾਪਰੀ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸਾਨ੍ਹ ਬੜੀ ਸ਼ਾਂਤੀ ਨਾਲ ਇੱਕ ਤੰਗ ਗਲੀ ਵਿੱਚੋਂ ਲੰਘ ਰਿਹਾ ਸੀ। ਉਹ ਨਾ ਤਾਂ ਕਿਸੇ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਨਾ ਹੀ ਰਸਤਾ ਰੋਕ ਰਿਹਾ ਸੀ।
ਇਸੇ ਦੌਰਾਨ, ਉੱਥੋਂ ਦੇ ਵਸਨੀਕ ਇੱਕ ਬਜ਼ੁਰਗ ਵਿਅਕਤੀ, ਮੇਘਰਾਜ ਸਿੰਘ, ਆਪਣੇ ਘਰੋਂ ਬਾਹਰ ਆਏ। ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਸਾਨ੍ਹ ਨੂੰ ਭਜਾਉਣ ਲਈ ਜ਼ਮੀਨ ਤੋਂ ਇੱਕ ਪੱਥਰ ਚੁੱਕਿਆ ਅਤੇ ਪਿੱਛੇ ਤੋਂ ਸਾਨ੍ਹ ਨੂੰ ਦੇ ਮਾਰਿਆ। ਇਹ ਛੋਟੀ ਜਿਹੀ ਗਲਤੀ ਬਜ਼ੁਰਗ 'ਤੇ ਇੰਨੀ ਭਾਰੀ ਪਵੇਗੀ, ਇਸ ਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਨਹੀਂ ਸੀ।
ਗੁੱਸੇ ਵਿੱਚ ਆਏ ਸਾਨ੍ਹ ਨੇ ਬਜ਼ੁਰਗ ਨੂੰ ਹਵਾ ਵਿੱਚ ਉਛਾਲਿਆ
ਜਿਵੇਂ ਹੀ ਪੱਥਰ ਸਾਨ੍ਹ ਨੂੰ ਲੱਗਿਆ, ਉਹ ਅਚਾਨਕ ਗੁੱਸੇ ਵਿੱਚ ਆ ਗਿਆ ਅਤੇ ਬਿਜਲੀ ਦੀ ਤੇਜ਼ੀ ਨਾਲ ਪਿੱਛੇ ਮੁੜਿਆ। ਬਜ਼ੁਰਗ ਨੇ ਖ਼ਤਰੇ ਨੂੰ ਭਾਂਪਦਿਆਂ ਇੱਕ ਸਾਈਕਲ ਪਿੱਛੇ ਲੁਕਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਦੂਜੀ ਗਲੀ ਵੱਲ ਭੱਜਿਆ, ਪਰ ਗੁੱਸੇ ਵਿੱਚ ਆਏ ਸਾਨ੍ਹ ਨੇ ਉਸਦਾ ਪਿੱਛਾ ਨਹੀਂ ਛੱਡਿਆ।
ਸਾਨ੍ਹ ਨੇ ਬਜ਼ੁਰਗ ਨੂੰ ਆਪਣੇ ਸਿੰਘਾਂ ਨਾਲ ਚੁੱਕ ਕੇ ਹਵਾ ਵਿੱਚ ਉਛਾਲ ਦਿੱਤਾ ਅਤੇ ਫਿਰ ਬੇਰਹਿਮੀ ਨਾਲ ਜ਼ਮੀਨ 'ਤੇ ਪਟਕ ਦਿੱਤਾ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਡੰਡੇ ਅਤੇ ਰਾਡਾਂ ਲੈ ਕੇ ਬਾਹਰ ਆਏ। ਕਾਫੀ ਜੱਦੋ-ਜਹਿਦ ਤੋਂ ਬਾਅਦ ਲੋਕਾਂ ਨੇ ਬਲਦ ਨੂੰ ਉੱਥੋਂ ਭਜਾਇਆ ਅਤੇ ਬਜ਼ੁਰਗ ਨੂੰ ਉਸਦੇ ਚੁੰਗਲ ਵਿੱਚੋਂ ਛੁਡਵਾਇਆ।
ਹਾਲਤ ਨਾਜ਼ੁਕ, ਹਸਪਤਾਲ ਵਿੱਚ ਭਰਤੀ
ਇਸ ਹਮਲੇ ਵਿੱਚ ਮੇਘਰਾਜ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਇਸ ਘਟਨਾ ਦੀ ਸੀਸੀਟੀਵੀ ਫੁਟੇਜ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਸਬਕ ਲੈਣ ਦੀ ਸਲਾਹ ਦੇ ਰਹੇ ਹਨ ਕਿ ਕਦੇ ਵੀ ਬੇਜ਼ੁਬਾਨ ਜਾਨਵਰਾਂ ਨੂੰ ਬੇਲੋੜਾ ਨਹੀਂ ਭੜਕਾਉਣਾ ਚਾਹੀਦਾ। ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਵਾਰਾ ਪਸ਼ੂਆਂ ਤੋਂ ਬਣਦੀ ਦੂਰੀ ਬਣਾ ਕੇ ਰੱਖਣ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।