ਪੜ੍ਹਾਈ ਲਈ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 38% ਘਟੀ

ਇਸ ਸਾਲ ਕੇਵਲ 64008 ਭਾਰਤੀ ਵਿਦਿਆਰਥੀਆਂ ਨੂੰ ਹੀ ਵੀਜ਼ੇ ਜਾਰੀ ਕੀਤੇ ਗਏ ਹਨ ਜਦ ਕਿ ਪਿਛਲੇ ਸਾਲ 1,03,495 ਵਿਦਿਆਰਥੀਆਂ ਨੂੰ ਐਫ-1 ਵੀਜ਼ੇ ਮਿਲੇ ਸਨ। 2020 ਜਦੋਂ ਕੋਵਿਡ ਮਹਾਂਮਾਰੀ;

Update: 2024-12-14 05:19 GMT

ਨਹੀਂ ਮਿਲਿਆ ਵੀਜ਼ਾ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਅਮਰੀਕੀ ਵਿਦੇਸ਼ ਵਿਭਾਗ ਵੱਲੋਂ 2024 ਦੌਰਾਨ ਪੜਾਈ ਲਈ ਅਮਰੀਕਾ ਆਉਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਪੱਧਰ 'ਤੇ ਵੀਜ਼ੇ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਜਿਸ ਕਾਰਨ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ।

ਅਮਰੀਕੀ ਵਿਦੇਸ਼ ਵਿਭਾਗ ਦੇ ਅੰਕੜਿਆਂ ਅਨੁਸਾਰ ਜਨਵਰੀ ਤੋਂ ਸਤੰਬਰ 2024 ਦੌਰਾਨ 2023 ਦੇ ਇਸੇ ਸਮੇ ਦੇ ਮੁਕਾਬਲੇ ਭਾਰਤੀ ਨਾਗਰਿਕਾਂ ਨੂੰ 38% ਐਫ 1 ਵੀਜ਼ੇ ਘੱਟ ਜਾਰੀ ਕੀਤੇ ਗਏ ਹਨ। ਇਸ ਸਾਲ ਕੇਵਲ 64008 ਭਾਰਤੀ ਵਿਦਿਆਰਥੀਆਂ ਨੂੰ ਹੀ ਵੀਜ਼ੇ ਜਾਰੀ ਕੀਤੇ ਗਏ ਹਨ ਜਦ ਕਿ ਪਿਛਲੇ ਸਾਲ 1,03,495 ਵਿਦਿਆਰਥੀਆਂ ਨੂੰ ਐਫ-1 ਵੀਜ਼ੇ ਮਿਲੇ ਸਨ। 2020 ਜਦੋਂ ਕੋਵਿਡ ਮਹਾਂਮਾਰੀ ਕਾਰਨ ਸਾਰੀ ਵਿਵਸਥਾ ਹੀ ਖਤਮ ਹੋ ਗਈ ਸੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਏਨੇ ਵੱਡੇ ਪੱਧਰ 'ਤੇ ਕਟੌਤੀ ਹੋਈ ਹੈ। 2020 ਵਿਚ ਉਕਤ ਸਮੇ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਕੇਵਲ 6646 ਵੀਜ਼ੇ ਹੀ ਜਾਰੀ ਕੀਤੇ ਗਏ ਸਨ। 2021 ਵਿਚ 65,235 ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ ਜਦ ਕਿ 2022 ਵਿਚ ਇਹ ਗਿਣਤੀ ਵਧ ਕੇ 93,181 ਹੋ ਗਈ ਸੀ। 2023 ਵਿਚ ਜਾਰੀ ਹੋਏ ਵੀਜ਼ਿਆਂ ਦੀ ਗਿਣਤੀ ਵਧ ਕੇ 1,03,495 ਹੋ ਗਈ ਸੀ ਪਰੰਤੂ 2024 ਵਿਚ ਭਾਰਤੀ ਵਿਦਿਆਰਥੀਆਂ ਵੱਲੋਂ ਅਮਰੀਕਾ ਪੜਾਈ ਕਰਨ ਲਈ ਜਾਣ ਦੇ ਵਧ ਰਹੇ ਰੁਝਾਨ ਨੂੰ ਠੱਲ ਪੈ ਗਈ ਹੈ। ਭਾਰਤੀ ਹੀ ਨਹੀਂ ਬਲਕਿ ਚੀਨੀ ਵਿਦਿਆਰਥੀਆਂ, ਜੋ ਭਾਰਤ ਤੋਂ ਬਾਅਦ ਕੌਮਾਂਤਰੀ ਵਿਦਿਆਰਥੀਆਂ ਦਾ ਦੂਸਰਾ ਵੱਡਾ ਸਮੂਹ ਹੈ,ਨੂੰ ਵੀ 2023 ਦੇ ਮੁਕਾਬਲੇ 2024 ਵਿਚ 8% ਘੱਟ ਐਫ-1 ਵੀਜ਼ੇ ਜਾਰੀ ਕੀਤੇ ਗਏ ਹਨ।

Tags:    

Similar News