ਟੀਮ ਇੰਡੀਆ ਨੇ ਦੂਜਾ ਟੀ-20 ਮੈਚ ਮਾਣ ਨਾਲ ਜਿੱਤਿਆ
ਅਮਨਜੋਤ ਕੌਰ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਲੜੀ ਦਾ ਤੀਜਾ ਮੈਚ ਹੁਣ 4 ਜੁਲਾਈ ਨੂੰ ਖੇਡਿਆ ਜਾਵੇਗਾ।
ਜੇਮਿਮਾ ਅਤੇ ਅਮਨਜੋਤ ਨੇ ਇੰਗਲੈਂਡ ਖਿਲਾਫ ਮਚਾਈ ਤਬਾਹੀ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ਵਿੱਚ ਵੀ 24 ਦੌੜਾਂ ਨਾਲ ਮਾਣਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਨੇ ਲੜੀ ਵਿੱਚ 2-0 ਦੀ ਅਗਵਾਈ ਹਾਸਲ ਕਰ ਲਈ ਹੈ।
ਮੈਚ ਬ੍ਰਿਸਟਲ ਦੇ ਕਾਊਂਟੀ ਗਰਾਊਂਡ 'ਤੇ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਸ਼ੁਰੂਆਤ ਨਰਮ ਰਹੀ, ਪਰ ਜੇਮਿਮਾ ਰੌਡਰਿਗਜ਼ (63 ਦੌੜਾਂ, 41 ਗੇਂਦਾਂ, 9 ਚੌਕੇ, 1 ਛੱਕਾ) ਅਤੇ ਅਮਨਜੋਤ ਕੌਰ (63 ਦੌੜਾਂ, 40 ਗੇਂਦਾਂ, 9 ਚੌਕੇ) ਨੇ ਚੌਥੀ ਵਿਕਟ ਲਈ 93 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕਰਕੇ ਟੀਮ ਨੂੰ 20 ਓਵਰਾਂ ਵਿੱਚ 4 ਵਿਕਟਾਂ 'ਤੇ 181 ਦੌੜਾਂ ਤੱਕ ਪਹੁੰਚਾਇਆ। ਰਿਚਾ ਘੋਸ਼ ਨੇ ਵੀ 20 ਗੇਂਦਾਂ 'ਤੇ ਤੇਜ਼ 32 ਦੌੜਾਂ ਜੋੜੀਆਂ।
ਜਵਾਬ ਵਿੱਚ, ਇੰਗਲੈਂਡ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ 'ਤੇ 157 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵੱਲੋਂ ਟੈਮੀ ਬਿਊਮੋਂਟ ਨੇ 54 ਦੌੜਾਂ (35 ਗੇਂਦਾਂ) ਅਤੇ ਐਮੀ ਜੋਨਸ ਨੇ 32 ਦੌੜਾਂ (27 ਗੇਂਦਾਂ) ਬਣਾਈਆਂ, ਪਰ ਹੋਰ ਬੱਲੇਬਾਜ਼ ਫਲਾਪ ਰਹੇ। ਭਾਰਤ ਵੱਲੋਂ ਸ਼੍ਰੀ ਚਰਨੀ ਨੇ 2 ਵਿਕਟਾਂ, ਜਦਕਿ ਦੀਪਤੀ ਸ਼ਰਮਾ ਅਤੇ ਅਮਨਜੋਤ ਕੌਰ ਨੇ ਇੱਕ-ਇੱਕ ਵਿਕਟ ਲਈ।
ਅਮਨਜੋਤ ਕੌਰ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਲੜੀ ਦਾ ਤੀਜਾ ਮੈਚ ਹੁਣ 4 ਜੁਲਾਈ ਨੂੰ ਖੇਡਿਆ ਜਾਵੇਗਾ।
ਭਾਰਤ ਦੀ ਪਲੇਅਇੰਗ XI ਵਿੱਚ ਹਰਮਨਪ੍ਰੀਤ ਕੌਰ ਵਾਪਸ ਆਈ, ਪਰ ਉਨ੍ਹਾਂ ਦਾ ਬੱਲਾ ਚੁੱਪ ਰਿਹਾ।
ਇੰਗਲੈਂਡ ਲੜੀ ਵਿੱਚ ਹੁਣ 0-2 ਨਾਲ ਪਿੱਛੇ ਹੈ।