ਤਰੁਣ ਚੁੱਘ ਨੇ ਰਾਹੁਲ ਗਾਂਧੀ ‘ਤੇ ਕੱਸੇ ਤੀਖੇ ਤੰਜ਼, ਕਿਹਾ ਵਿਦੇਸ਼ੀ ਟੂਲਕਿਟ ਦਾ ਹਿੱਸਾ ਬਣ ਕੇ ਭਾਰਤ ਦੇ ਸਭਿਆਚਾਰ ਨੂੰ ਬਦਨਾਮ ਕਰ ਰਹੇ ਹਨ

ਅਖਿਲ ਭਾਰਤੀ ਪਰਿਸ਼ਦ ਦੇ ਪ੍ਰੋਗਰਾਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਂਮੰਤਰੀ ਤਰੁਣ ਚੁੱਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ‘ਤੇ ਤੀਖੇ ਤੰਜ਼ ਕਸੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਅੱਜ ਭਾਰਤ ਦੇ ਸੰਸਕਾਰ ਅਤੇ ਸਭਿਆਚਾਰ ਨੂੰ ਵਿਦੇਸ਼ਾਂ ਵਿੱਚ ਬਦਨਾਮ ਕਰਨ ਦਾ ਕੰਮ ਕਰ ਰਹੇ ਹਨ, ਜੋ ਦੇਸ਼ ਲਈ ਸ਼ਰਮਨਾਕ ਹੈ।

Update: 2025-10-05 10:47 GMT

 

ਅੰਮ੍ਰਿਤਸਰ (ਗੁਰਪਿਆਰ ਥਿੰਦ) – ਅਖਿਲ ਭਾਰਤੀ ਪਰਿਸ਼ਦ ਦੇ ਪ੍ਰੋਗਰਾਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਂਮੰਤਰੀ ਤਰੁਣ ਚੁੱਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ‘ਤੇ ਤੀਖੇ ਤੰਜ਼ ਕਸੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਅੱਜ ਭਾਰਤ ਦੇ ਸੰਸਕਾਰ ਅਤੇ ਸਭਿਆਚਾਰ ਨੂੰ ਵਿਦੇਸ਼ਾਂ ਵਿੱਚ ਬਦਨਾਮ ਕਰਨ ਦਾ ਕੰਮ ਕਰ ਰਹੇ ਹਨ, ਜੋ ਦੇਸ਼ ਲਈ ਸ਼ਰਮਨਾਕ ਹੈ।

ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਇਟਲੀ ਦਾ ਚਸ਼ਮਾ ਪਹਿਨ ਕੇ ਵਿਦੇਸ਼ੀ ਟੂਲਕਿਟ ਦਾ ਹਿੱਸਾ ਬਣ ਰਹੇ ਹਨ, ਜਿਨ੍ਹਾਂ ਦਾ ਮਕਸਦ ਭਾਰਤ ਦੀ ਛਵੀ ਨੂੰ ਖ਼ਰਾਬ ਕਰਨਾ ਹੈ। ਉਹਨਾਂ ਕਿਹਾ ਕਿ ਜੋ ਵਿਅਕਤੀ ਆਪਣੇ ਦੇਸ਼ ਦੀ ਸੈਨਾ ਤੇ ਮਹਾਨੁਭਾਵਾਂ ਦਾ ਅਪਮਾਨ ਕਰੇ, ਉਹ ਕਦੇ ਵੀ “ਜਨ ਨਾਇਕ” ਦੀ ਉਪਾਧੀ ਦਾ ਹੱਕਦਾਰ ਨਹੀਂ ਹੋ ਸਕਦਾ।


ਤਰੁਣ ਚੁੱਘ ਨੇ ਭਾਰਤ ਰਤਨ ਪੂਰੀ ਠਾਕੁਰ ਜੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਗਰੀਬਾਂ ਤੇ ਪੀੜਤਾਂ ਦੀ ਸੇਵਾ ਕੀਤੀ ਹੈ, ਜਦਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਗਠਜੋੜ ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਜਨਤਾ ਨੇ ਕਈ ਵਾਰ ਗਾਂਧੀ-ਨੇਹਰੂ ਪਰਿਵਾਰ ਨੂੰ ਨਕਾਰਿਆ ਹੈ ਤੇ ਹੁਣ ਭਾਰਤ ਦੀ ਜਨਤਾ ਕਦੇ ਵੀ ਉਹਨਾਂ ਦੀ “ਵਿਦੇਸ਼ੀ ਸੋਚ” ਨੂੰ ਕਬੂਲ ਨਹੀਂ ਕਰੇਗੀ।


ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤ੍ਰਿਤਵ ਹੇਠ ਦੇਸ਼ ਦੇ ਯੁਵਾ ਰਾਸ਼ਟਰ ਨਿਰਮਾਣ ‘ਚ ਸ਼ਾਮਲ ਹੋ ਰਹੇ ਹਨ, ਜਦਕਿ ਕੁਝ ਨੇਤਾ ਵਿਦੇਸ਼ੀ ਮੰਚਾਂ ‘ਤੇ ਭਾਰਤ ਦੀ ਬਦਨਾਮੀ ਕਰ ਰਹੇ ਹਨ। ਚੁੱਘ ਨੇ ਇਹ ਵੀ ਕਿਹਾ ਕਿ ਬਿਹਾਰ ਅਤੇ ਜੰਮੂ-ਕਸ਼ਮੀਰ ਵਿੱਚ ਰਾਜਨੀਤਿਕ ਚਰਚਾਵਾਂ ਜਾਰੀ ਹਨ ਅਤੇ ਪਾਰਟੀ ਜਲਦ ਹੀ ਰਾਜਸਭਾ ਦੀਆਂ ਚਾਰ ਸੀਟਾਂ ਸਬੰਧੀ ਹਾਈ ਕਮਾਂਡ ਨਾਲ ਸਲਾਹ ਕਰਕੇ ਫ਼ੈਸਲਾ ਲਵੇਗੀ।


ਅੰਤ ਵਿੱਚ ਤਰੁਣ ਚੁੱਘ ਨੇ ਕਿਹਾ ਕਿ ਭਾਰਤ ਇੱਕ ਸੰਸਕਾਰੀ ਅਤੇ ਸ਼ਕਤੀਸ਼ਾਲੀ ਰਾਸ਼ਟਰ ਹੈ, ਜਿੱਥੇ ਵਿਦੇਸ਼ੀ ਪ੍ਰਭਾਵ ਨਾਲ ਨਹੀਂ, ਸਗੋਂ ਭਾਰਤੀ ਮੂਲਾਂ ਤੇ ਆਧਾਰਿਤ ਸੋਚ ਨਾਲ ਹੀ ਵਿਕਾਸ ਸੰਭਵ ਹੈ।

Tags:    

Similar News