ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਬ੍ਰਾਜ਼ੀਲ 'ਚ ਪਾਬੰਦੀ, ਵਰਤਨ 'ਤੇ ਲੱਗੇਗਾ ਵੱਡਾ ਜੁਰਮਾਨਾ

Update: 2024-08-31 09:31 GMT

ਬ੍ਰਾਜ਼ੀਲ : ਐਲੋਨ ਮਸਕ ਦੇ ਇਸ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਅਲੈਗਜ਼ੈਂਡਰ ਡੀ ਮੋਰੇਸ ਨੇ ਪਾਬੰਦੀ ਲਗਾਈ ਸੀ, ਜੋ ਹੁਣ ਲਾਗੂ ਹੋ ਗਈ ਹੈ। ਮਸਕ ਨੂੰ ਜੱਜ ਮੋਰੇਸ ਨੇ ਕੰਪਨੀ ਦਾ ਨਵਾਂ ਕਾਨੂੰਨੀ ਪ੍ਰਤੀਨਿਧੀ ਨਿਯੁਕਤ ਕਰਨ ਲਈ ਕਿਹਾ ਸੀ ਪਰ ਮਸਕ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਐਕਸ ਸ਼ੁੱਕਰਵਾਰ ਸ਼ਾਮ ਤੱਕ ਬ੍ਰਾਜ਼ੀਲ ਵਿੱਚ ਕੰਮ ਕਰ ਰਿਹਾ ਸੀ। ਬ੍ਰਾਜ਼ੀਲ ਦੇ ਦੂਰਸੰਚਾਰ ਅਧਿਕਾਰੀਆਂ ਨੂੰ ਇਸ ਨੂੰ ਬੰਦ ਕਰਨ ਲਈ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਬੈਨ ਤੋਂ ਬਾਅਦ ਵੀਪੀਐਨ ਰਾਹੀਂ ਐਕਸ ਐਕਸੈਸ ਕਰਨ ਵਾਲੇ ਯੂਜ਼ਰਸ 'ਤੇ ਹਰ ਰੋਜ਼ ਕਰੀਬ 7.5 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ।

Apple ਅਤੇ ਗੂਗਲ ਨੂੰ X ਨੂੰ ਆਨਲਾਈਨ ਸਟੋਰਾਂ ਤੋਂ ਬਲਾਕ ਕਰਨ ਲਈ 5 ਦਿਨ ਦਾ ਸਮਾਂ ਮਿਲਿਆ ਹੈ। ਇਸ ਦੇ ਨਾਲ ਹੀ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ ਬਲਾਕ ਕਰਨ ਲਈ 5 ਦਿਨਾਂ ਦਾ ਸਮਾਂ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਵਾਰ-ਵਾਰ ਅਤੇ ਜਾਣਬੁੱਝ ਕੇ ਅਦਾਲਤੀ ਹੁਕਮਾਂ ਦੀ ਅਣਦੇਖੀ ਕੀਤੀ ਹੈ।

ਮੋਰਾਜ਼ ਨੇ ਆਦੇਸ਼ 'ਚ ਇਹ ਵੀ ਲਿਖਿਆ ਕਿ ਬ੍ਰਾਜ਼ੀਲ 'ਚ ਵੀਪੀਐਨ ਰਾਹੀਂ ਐਕਸ ਦੀ ਵਰਤੋਂ ਕਰਨ ਵਾਲੇ ਯੂਜ਼ਰਸ 'ਤੇ ਹਰ ਰੋਜ਼ 8874 ਡਾਲਰ (ਲਗਭਗ 7.5 ਲੱਖ ਰੁਪਏ) ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਰਿਪੋਰਟ ਦੇ ਅਨੁਸਾਰ, ਮਸਕ ਨੇ ਗਲਤ ਜਾਣਕਾਰੀ ਫੈਲਾਉਣ ਵਾਲੇ ਕੁਝ ਖਾਤਿਆਂ ਨੂੰ ਹਟਾਉਣ ਦੇ ਅਦਾਲਤੀ ਆਦੇਸ਼ ਦੇ ਵਿਰੋਧ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਬ੍ਰਾਜ਼ੀਲ ਵਿੱਚ ਐਕਸ ਦਾ ਦਫਤਰ ਬੰਦ ਕਰ ਦਿੱਤਾ ਸੀ।

Tags:    

Similar News