ਰਾਮ ਰਹੀਮ BJP ਦਾ, ਪੈਰੋਲ ਨੂੰ ਲੈਕੇ ਬੋਲੇ AAP ਦੇ ਮੁੱਖ ਬੁਲਾਰੇ Kuldeep Singh Dhaliwal
ਆਪ ਦੇ ਮੁੱਖ ਬੁਲਾਲੇ ਕੁਲਦੀਪ ਧਾਲੀਵਾਲ ਨੇ ਰਾਮ ਰਹੀਮ ਨੂੰ ਪੈਰੋਲ ਮਿਲਣ ਉੱਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕੇ ਸਾਰੇ ਜਾਣਦੇ ਹਨ ਕਿ ਰਾਮ ਰਹੀਮ ਬੀਜੇਪੀ ਦਾ ਆਦਮੀ ਹੈ।
ਅੰਮ੍ਰਿਤਸਰ : ਆਪ ਦੇ ਮੁੱਖ ਬੁਲਾਲੇ ਕੁਲਦੀਪ ਧਾਲੀਵਾਲ ਨੇ ਰਾਮ ਰਹੀਮ ਨੂੰ ਪੈਰੋਲ ਮਿਲਣ ਉੱਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕੇ ਸਾਰੇ ਜਾਣਦੇ ਹਨ ਕਿ ਰਾਮ ਰਹੀਮ ਬੀਜੇਪੀ ਦਾ ਆਦਮੀ ਹੈ। ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਲਾਮਬੰਦ ਕਰਨ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕਰਨ ਦੇ ਉਦੇਸ਼ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵਲੰਟੀਅਰਾਂ ਨਾਲ ਚਾਹ ਤੇ ਚਰਚਾ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਹਨਾਂ ਵੱਲੋਂ ਵੱਖ-ਵੱਖ ਪਿੰਡਾਂ ਦੇ ਵਲੰਟੀਅਰਾਂ ਦੇ ਘਰ ਵਿੱਚ ਜਾ ਕੇ ਵਿਚਾਰ ਚਰਚਾ ਕੀਤੀ ਅਤੇ ਉਹਨਾਂ ਦੇ ਨਾਲ ਚਾਹ ਦਾ ਕੱਪ ਸਾਂਝਾ ਕੀਤਾ।
ਇਸ ਮੌਕੇ ਗੱਲਬਾਤ ਕਰਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵਰਕਰਾਂ ਨੂੰ ਲਾਮਬੰਦ ਕਰਨ ਅਤੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਹਾਸਿਲ ਕਰਨ ਵਾਸਤੇ ਉਹਨਾਂ ਵੱਲੋਂ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਵਲੰਟੀਅਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਕਿਹਾ ਕੀ ਪਿੰਡਾਂ ਅੰਦਰ ਲਗਾਤਾਰ ਵਿਕਾਸ ਕੀਤਾ ਜਾ ਰਿਹਾ ਹੈ I
ਸੌਦਾ ਸਾਧ ਰਾਮ ਰਹੀਮ ਨੂੰ ਪਰੋਲ ਦੇਣ ਤੇ ਵਿਧਾਇਕ ਕੁਲਦੀਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਮਰਜ਼ੀ ਉਸ ਨੂੰ ਪੈਰੋਲ ਦੇ ਦਿੰਦੀ ਹੈ ਪਰ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕੇ ਰਾਮ ਰਹੀਮ ਬੀਜੇਪੀ ਦਾ ਬੰਦਾ ਹੈ ਤਾਂ ਹੀ ਉਸਨੂੰ ਪੈਰੋਲ ਮਿਲ ਜਾਂਦੀ ਹੈ।