Delhi to Italy ਜਾ ਰਹੇ ਜਹਾਜ਼ 'ਚ ਪੰਜਾਬੀ ਦੀ ਦਰਦਨਾਕ ਮੌਤ

ਟਾਂਡਾ ਤੋਂ ਕੁਝ ਦੂਰੀ ਤੇ ਪੈਂਦੇ ਪਿੰਡ ਮੂਨਕਾਂ ਨਾਲ ਸਬੰਧਿਤ ਇਕ ਵਿਅਕਤੀ ਦੀ ਦਿੱਲੀ ਤੋਂ ਇਟਲੀ ਜਾ ਰਹੇ ਜਹਾਜ਼ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ।

Update: 2026-02-20 07:05 GMT

ਹੁਸ਼ਿਆਰਪੁਰ : ਟਾਂਡਾ ਤੋਂ ਕੁਝ ਦੂਰੀ ਤੇ ਪੈਂਦੇ ਪਿੰਡ ਮੂਨਕਾਂ ਨਾਲ ਸਬੰਧਿਤ ਇਕ ਵਿਅਕਤੀ ਦੀ ਦਿੱਲੀ ਤੋਂ ਇਟਲੀ ਜਾ ਰਹੇ ਜਹਾਜ਼ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਰਗਣ ਸਿੰਘ (66) ਦੀ ਪਤਨੀ ਗੁਰਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨ ਸਾਡੀ ਦੋਹਾਂ ਦੀ ਆਪਣੇ ਬੱਚਿਆਂ ਕੋਲ ਇਟਲੀ ਜਾਣ ਲਈ ਜਹਾਜ਼ ਦੀ ਫਲਾਈਟ ਸੀ। ਇਸ ਸਬੰਧੀ ਅਸੀਂ ਦੋਵੇਂ ਜਣੇ ਜਹਾਜ਼ ਅੰਦਰ ਬੈਠ ਗਏ। ਕੁੱਝ ਸਮੇਂ ਬਾਅਦ ਮੇਰੇ ਪਤੀ ਬੇਹੋਸ਼ ਹੋ ਗਏ।



ਡਾਕਟਰਾਂ ਨੇ ਉਨ੍ਹਾਂ ਦਾ ਮੁਆਇਨਾ ਕੀਤਾ ਤਾਂ ਪਰਗਣ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦਾ ਆਪਣੇ ਬੱਚਿਆਂ ਨੂੰ ਮਿਲਣ ਦਾ ਸੁਫ਼ਨਾ ਅਧੂਰਾ ਹੀ ਰਹਿ ਗਿਆ। ਪਿਆਰ ਬੜਾ ਉਹਨਾਂ ਦੇ ਬੱਚੇ ਕਰੀਬ 17 ਸਾਲ ਤੋਂ ਵਿਦੇਸ਼ ਵਿੱਚ ਰਹਿ ਰਹੇ ਸਨ ਅਤੇ ਮਾਤਾ ਪਿਤਾ ਨੇ ਪਹਿਲੀ ਵਾਰ ਵਿਦੇਸ਼ ਜਾ ਰਹੇ ਸਨ। ਇਸ ਸਬੰਧੀ ਪੂਰੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਪਿੰਡ ਮੂਨਕ ਖੁਰਦ ਵਿਖੇ ਲਿਆਂਦਾ ਗਿਆ। ਇਸ ਘਟਨਾ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।



ਮਿਰਤਕ ਦੇ ਲੜਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਅਤੇ ਮਾਤਾ ਕੀ ਪਹਿਲੀ ਵਾਰ ਮੇਰੇ ਕੋਲ ਇਟਲੀ ਰੋਮ ਵਿਖੇ ਆ ਰਹੇ ਸਨ ਅਤੇ ਇਹ ਘਟਨਾ ਵਾਪਰਨ ਮਗਰੋਂ ਜਿੱਥੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਉੱਥੇ ਸਾਡੀਆਂ ਖੁਸ਼ੀਆਂ ਅਧੂਰੀਆਂ ਬਣ ਕੇ ਰਹਿ ਗਈਆਂ ਹਨ।



ਜਿੱਥੇ ਕਿ ਉਹਨਾਂ ਨੇ ਆਉਣ ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇੱਕ ਬਹੁਤ ਹੀ ਖੁਸ਼ੀ ਸੀ ਜਿਨਾਂ ਨੇ ਪਹਿਲੀ ਵਾਰ ਮੈਨੂੰ ਇਟਲੀ ਵਿੱਚ ਮਿਲਣ ਆਉਣਾ ਸੀ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪਰਮਾਤਮਾ ਨੂੰ ਹੋਰ ਹੀ ਮਨਜੂਰ ਹੋ ਗਿਆ ਜਿੱਥੇ ਕਿ ਇਸ ਘਟਨਾ ਦੀ ਖਬਰ ਮਿਲਦਿਆ ਹੀ ਉਸ ਦੇ ਪੁੱਤਰ ਨੂੰ ਆਪਣੇ ਪਿਤਾ ਦਾ ਮੂੰਹ ਵੇਖਣ ਲਈ ਪੰਜਾਬ ਪਿੰਡ ਆਉਣਾ ਪਿਆ ।

Tags:    

Similar News