ਪੰਜਾਬ ਬਜਟ ਵਿਚ ਕੋਈ ਨੀਤੀ ਹੈ ਹੀ ਨਹੀਂ : ਜਾਖੜ

ਸੰਦੀਪ ਜਾਖੜ ਨੇ ਖੇਤੀਬਾੜੀ ਬਜਟ ਬਾਰੇ ਵੀ ਗੰਭੀਰ ਸਵਾਲ ਉਠਾਏ। ਉਨ੍ਹਾਂ ਨੇ ਦੱਸਿਆ ਕਿ 14,000 ਕਰੋੜ ਰੁਪਏ ਦੇ ਖੇਤੀਬਾੜੀ ਬਜਟ ਵਿੱਚੋਂ

By :  Gill
Update: 2025-03-27 05:01 GMT

ਚੰਡੀਗੜ੍ਹ : ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਸਰਕਾਰ ਦੇ ਬਜਟ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਵਿੱਚ ਨਾ ਕੋਈ ਸਪਸ਼ਟ ਯੋਜਨਾ ਹੈ, ਨਾ ਹੀ ਕੋਈ ਢੁਕਵੀਂ ਨੀਤੀ। ਉਨ੍ਹਾਂ ਮੁੱਖ ਤੌਰ ‘ਤੇ ਇੰਡਸਟਰੀ ਅਤੇ ਖੇਤੀਬਾੜੀ ਦੀ ਉਗਰਾਹੀ ਕਰਦੇ ਹੋਏ ਕਿਹਾ ਕਿ ਇਹ ਦੋਵੇਂ ਖੇਤਰ ਇੱਕ ਖੁਸ਼ਹਾਲ ਪੰਜਾਬ ਦੀ ਨੀਂਹ ਹਨ, ਪਰ ਸਰਕਾਰ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ।

ਖੇਤੀਬਾੜੀ ਲਈ ਬਜਟ ਨਾ ਕਾਫ਼ੀ – ਜਾਖੜ

ਸੰਦੀਪ ਜਾਖੜ ਨੇ ਖੇਤੀਬਾੜੀ ਬਜਟ ਬਾਰੇ ਵੀ ਗੰਭੀਰ ਸਵਾਲ ਉਠਾਏ। ਉਨ੍ਹਾਂ ਨੇ ਦੱਸਿਆ ਕਿ 14,000 ਕਰੋੜ ਰੁਪਏ ਦੇ ਖੇਤੀਬਾੜੀ ਬਜਟ ਵਿੱਚੋਂ

9,000 ਕਰੋੜ ਰੁਪਏ ਬਿਜਲੀ ਸਬਸਿਡੀ ਵਿੱਚ ਚਲੇ ਜਾਂਦੇ ਹਨ।

1,000 ਕਰੋੜ ਰੁਪਏ ਮੁਲਾਜ਼ਮਾਂ ਦੀ ਤਨਖਾਹਾਂ ਤੇ ਖਰਚ ਹੋ ਜਾਂਦੇ ਹਨ।

ਇਸ ਤੋਂ ਬਾਅਦ ਖੇਤੀਬਾੜੀ ਵਿਕਾਸ ਲਈ ਕੁਝ ਵੀ ਨਹੀਂ ਬਚਦਾ।

ਸਿਹਤ ਬੀਮਾ ਅਤੇ ਨਸ਼ੇ 'ਤੇ ਵੀ ਦਿੱਤੇ ਸੁਝਾਅ

ਜਾਖੜ ਨੇ ਸਿਹਤ ਬੀਮੇ ਦੀ ਸੀਮਾ 5 ਲੱਖ ਤੋਂ ਵਧਾ ਕੇ 10 ਲੱਖ ਕਰਨ ਦੀ ਸ਼ਲਾਘਾ ਕੀਤੀ। ਨਸ਼ਾ ਸੰਕਟ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਡਰੱਗ ਸੈਂਸਸ (ਨਸ਼ਾ ਸਰਵੇਖਣ) ਦੀ ਗੱਲ ਚੇਤੀ, ਅਤੇ ਸਲਾਹ ਦਿੱਤੀ ਕਿ ਇਸ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਤੋਂ ਹੋਣੀ ਚਾਹੀਦੀ ਹੈ।




 



Tags:    

Similar News