Georgian Bay ਵਿੱਚ ਬਰਫ਼ ’ਤੇ ਫਸੇ 23 ਲੋਕਾਂ ਨੂੰ ਪੁਲਿਸ ਨੇ ਸੁਰੱਖਿਅਤ ਬਚਾਇਆ

ਰਾਹਤ ਕਾਰਵਾਈ ਦੌਰਾਨ ਦੋ ਹੈਲੀਕਾਪਟਰਾਂ ਦੀ ਮਦਦ ਨਾਲ ਸਾਰੇ 23 ਲੋਕਾਂ ਨੂੰ ਇਕ-ਇਕ ਕਰਕੇ ਉਥੋਂ ਕੱਢ ਕੇ ਸੁਰੱਖਿਅਤ ਥਾਂ ’ਤੇ ਲਿਆਂਦਾ ਗਿਆ। ਪੁਲਿਸ ਨੇ ਦੱਸਿਆ

By :  Gill
Update: 2026-03-09 12:29 GMT



ਵੈਨਕੂਵਰ, 8 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਓਨਟਾਰਿਓ ਸੂਬੇ ਦੇ ਜਾਰਜੀਅਨ ਬੇ ਖੇਤਰ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਬਰਫ਼ ਦਾ ਇੱਕ ਟੁਕੜਾ ਕੰਢੇ ਤੋਂ ਵੱਖ ਹੋ ਜਾਣ ਕਾਰਨ ਉਸ ’ਤੇ ਖੜ੍ਹੇ 23 ਲੋਕ ਫਸ ਗਏ। ਬਾਅਦ ਵਿੱਚ ਪੁਲਿਸ ਅਤੇ ਰਾਹਤ ਟੀਮਾਂ ਵੱਲੋਂ ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਓਨਟਾਰਿਓ ਪੁਲਿਸ ਮੁਤਾਬਕ ਇਹ ਲੋਕ ਉਸ ਸਮੇਂ ਬਰਫ਼ ’ਤੇ ਮੌਜੂਦ ਸਨ ਜਦੋਂ ਬਰਫ਼ ਦੀ ਚਾਦਰ ਅਚਾਨਕ ਕੰਢੇ ਤੋਂ ਟੁੱਟ ਕੇ ਪਾਣੀ ਵਿੱਚ ਵੱਖ ਹੋ ਗਈ। ਇਸ ਕਾਰਨ ਸਾਰੇ ਲੋਕ ਇੱਕ ਛੋਟੇ ਬਰਫ਼ੀਲੇ ਟੁਕੜੇ ’ਤੇ ਫਸ ਗਏ ਅਤੇ ਉਨ੍ਹਾਂ ਲਈ ਵਾਪਸ ਕੰਢੇ ਤੱਕ ਆਉਣਾ ਮੁਸ਼ਕਲ ਹੋ ਗਿਆ।

ਰਾਹਤ ਕਾਰਵਾਈ ਦੌਰਾਨ ਦੋ ਹੈਲੀਕਾਪਟਰਾਂ ਦੀ ਮਦਦ ਨਾਲ ਸਾਰੇ 23 ਲੋਕਾਂ ਨੂੰ ਇਕ-ਇਕ ਕਰਕੇ ਉਥੋਂ ਕੱਢ ਕੇ ਸੁਰੱਖਿਅਤ ਥਾਂ ’ਤੇ ਲਿਆਂਦਾ ਗਿਆ। ਪੁਲਿਸ ਨੇ ਦੱਸਿਆ ਕਿ ਬਚਾਏ ਗਏ ਸਾਰੇ ਲੋਕਾਂ ਦੀ ਸਿਹਤ ਠੀਕ ਹੈ

ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਸੰਤ ਦੇ ਮੌਸਮ ਦੌਰਾਨ ਬਰਫ਼ ਦੀ ਮਜ਼ਬੂਤੀ ਘੱਟ ਹੋਣ ਕਰਕੇ ਜਮੀ ਹੋਈ ਝੀਲਾਂ ਜਾਂ ਸਮੁੰਦਰੀ ਕਿਨਾਰਿਆਂ ’ਤੇ ਜਾਣ ਸਮੇਂ ਖਾਸ ਸਾਵਧਾਨੀ ਵਰਤਣ।

ਕੈਪਸ਼ਨ:

ਜਾਰਜੀਅਨ ਬੇ ਵਿੱਚ ਕੰਢੇ ਤੋਂ ਵੱਖ ਹੋਈ ਬਰਫ਼ ’ਤੇ ਫਸੇ ਲੋਕਾਂ ਨੂੰ ਬਚਾਉਣ ਲਈ ਹੈਲੀਕਾਪਟਰ ਰਾਹੀਂ ਚਲਾਈ ਗਈ ਰਾਹਤ ਕਾਰਵਾਈ ਦਾ ਦ੍ਰਿਸ਼।

Tags:    

Similar News